ਚੰਡੀਗੜ੍ਹ: ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਦੀ ਖ਼ਬਰਨ੍ਹਾਂ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਖੂੂਬ ਸੁਰਖੀਆਂ 'ਚ ਛਾਈ ਰਹੀ। 5 ਜਨਵਰੀ ਨੂੰ ਪਟਿਆਲਾ ਪੁਲਿਸ ਨੇ ਕਲਾਕਾਰ ਸ਼੍ਰੀ ਬਰਾੜ ਨੂੰ ਗੀਤਾਂ 'ਚ ਹਥਿਆਰਾ ਨੂੰ ਪ੍ਰਮੋਟ ਕਰਨ ਦੇ ਦੋਸ਼ ਲਾ ਕੇ ਗ੍ਰਿਫ਼ਤਾਰ ਕੀਤਾ ਸੀ। ਜਿਸ ਨੂੰ ਸੱਤ ਦਿਨ ਹਿਰਾਸਤ 'ਚ ਰੱਖਣ ਤੋਂ ਬਾਅਦ ਸ਼੍ਰੀ ਨੂੰ 13 ਜਨਵਰੀ ਨੂੰ ਜਮਾਨਤ ਮਿਲੀ


ਇਸ ਦੇ ਨਾਲ ਹੀ ਅਦਾਲਤ ਤੋਂ ਜ਼ਮਾਨਤ ਮਿਲਣ 'ਤੇ ਬਾਹਰ ਆਉਂਦੇ ਹੀ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਲਾਕਾਰ ਸ਼੍ਰੀ ਬਰਾੜ ਨੇ ਹੱਥਿਆਰਾਂ ਵਾਲੇ ਗੀਤਾਂ ਤੋਂ ਤੌਬਾ ਕਕ ਲਈ ਹੈ।

ਵੀਡੀਓ 'ਚ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਗਲਤੀ ਮੰਨਦਾ ਕਿ ਮੈਂ ਅਜਿਹਾ ਗੀਤ ਬਣਾਇਆ. 'ਤੇ ਅੱਜ ਤੋਂ ਬਾਅਦ ਅਜਿਹਾ ਕੋਈ ਗੀਤ ਨਹੀਂ ਕਰਾਂਗਾ, ਜਿਸ ਵਿਚ ਗਨ ਕਲਚਰ ਨੂੰ ਪ੍ਰੋਮੋਟ ਕੀਤਾ ਹੋਵੇ। ਦੱਸ ਦਈਏ ਕਿ ਸ਼੍ਰੀ ਦੀ ਗ੍ਰਿਫ਼ਤਾਰੀ ਚਰਚਾ ਦਾ ਕਾਰਨ ਇਸ ਲਈ ਵੀ ਬਣੀ ਰਹੀ ਕਾ ਆਖਰ ਗਨ ਕਲਚਰ 'ਤੇ ਗਾਣੇ ਕਰਕੇ ਸਿਰਫ ਸ਼੍ਰੀ ਦੀ ਹੀ ਗ੍ਰਿਫਤਾਰੀ ਕਿਉਂ? ਸ਼੍ਰੀ ਤੋਂ ਪਹਿਲਾਂ ਵੀ ਕਈ ਗੀਤਕਾਰਾਂ ਤੇ ਸਿੰਗਰਸ ਨੇ ਗਨ ਕਲਚਰ 'ਤੇ ਗਾਣੇ ਗਾਏ ਹਨ। ਪਰ ਉਨ੍ਹਾਂ 'ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ

ਦੱਸ ਦਈਏ ਕਿ ਜਦੋਂ ਸ਼੍ਰੀ ਦੀ ਗ੍ਰਿਫ਼ਤਾਰੀ ਹੋਈ ਤਾਂ ਪੰਜਾਬੀ ਇੰਡਸਟ੍ਰੀ ਚੋਂ ਰਣਜੀਤ ਬਾਵਾ ਤੇ ਐਮੀ ਵਿਰਕ ਵਰਗੇ ਕਲਾਕਾਰ ਸ਼੍ਰੀ ਦੇ ਹੱਕ 'ਚ ਖੜੇ ਹੋਏ। ਇਸ ਤੋਂ ਬਾਅਦ ਇਸ ਗੀਤ ਨੂੰ ਗਾਉਣ ਵਾਲੀ ਗਾਇਕਾ ਬਾਰਬੀ ਮਾਨ ਨੇ ਵੀ ਆਪਣਾ ਰੀਐਕਸ਼ਨ ਦਿੱਤਾ। ਬਾਰਬੀ ਮਾਨ ਨੇ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਜੇਕਰ ਸਾਡੇ ਤੋਂ ਗਲਤੀ ਹੋਈ ਹੈ ਤਾਂ ਉਸਦੇ ਲਈ ਮਾਫੀ ਮੰਗਦੇ ਹਾਂ ਸਾਡਾ ਇਰਾਦਾ ਕਿਸੇ ਵੀ ਡਿਪਾਰਟਮੈਂਟ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਅਤੇ ਇਸ ਮੁੱਦੇ ਨੂੰ ਰਾਜਨੀਤੀਕ ਐਂਗਲ ਨਾ ਦਿੱਤਾ ਜਾਵੇ।

ਇਹ ਵੀ ਪੜ੍ਹੋਫਰਾਂਸ 'ਚ ਇਸਲਾਮ ਵਿਰੋਧੀ ਮੁਹਿੰਮ ਤੇਜ਼, 'ਨਿਗਰਾਨੀ' ਤਹਿਤ 9 ਮਸਜਿਦਾਂ ਨੂੰ ਜੜਿਆ ਤਾਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904