ਪੈਰਿਸ: ਦੇਸ਼ ਦੇ ਗ੍ਰਹਿ ਮੰਤਰੀ ਜੇਰਾਲੱਡ ਡਮ੍ਰੈਨਿਨ (Gerald Darmanin) ਨੇ ਕਿਹਾ ਕਿ ਫਰਾਂਸ ਨੇ ਇਸਲਾਮਿਕ ਅੱਤਵਾਦ ਵਿਰੁੱਧ ਦੇਸ਼ ਵਿਆਪੀ ਮੁਹਿੰਮ ਦੇ ਹਿੱਸੇ ਵਜੋਂ 9 ਧਾਰਮਿਕ ਸਥਾਨਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਇਹ ਫੈਸਲਾ ਵਿਸ਼ੇਸ਼ ਨਿਗਰਾਨੀ ਕਰਕੇ ਲਿਆ ਗਿਆ ਹੈ।
ਜੇਰਾਲੱਡ ਡਮ੍ਰੈਨਿਨ ਨੇ ਇੱਕ ਟਵੀਟ ਵਿੱਚ ਲਿਖਿਆ ਹੈ ਕਿ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਆਦੇਸ਼ਾਂ ਅਨੁਸਾਰ ਅਸੀਂ ਇਸਲਾਮੀ ਵੱਖਵਾਦ ਵਿਰੁੱਧ ਫੈਸਲਾਕੁੰਨ ਕਦਮ ਚੁੱਕ ਰਹੇ ਹਾਂ, ਇਸ ਲਈ 18 ਧਾਰਮਿਕ ਸਥਾਨਾਂ ਚੋਂ 9 ਨੂੰ ਬੰਦ ਕਰਨ ਦਾ ਵਿਸ਼ੇਸ਼ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲੋਕਲ ਬਾਡੀ ਚੋਣ ਦੀਆਂ ਤਾਰੀਖਾਂ ਦਾ ਹੋਇਆ ਐਲਾਨ
ਫਿਗਾਰੋ ਅਖ਼ਬਾਰ ਮੁਤਾਬਕ ਬੰਦ ਕੀਤੇ ਗਏ ਤਿੰਨ ਧਾਰਮਿਕ ਸਥਾਨ ਪੈਰਿਸ ਦੇ ਨੇੜੇ ਸੀਨ-ਸੇਂਟ-ਡੇਨਿਸ ਵਿਭਾਗ ਵਿੱਚ ਸਥਿਤ ਹਨ। ਦੱਸ ਦੇਈਏ ਕਿ ਅਕਤੂਬਰ ਮਹੀਨੇ ਵਿੱਚ ਇਤਿਹਾਸ ਦੇ ਅਧਿਆਪਕ ਸੈਮੂਅਲ ਪੈਟੀ ਦੀ ਹੱਤਿਆ ਤੋਂ ਬਾਅਦ ਫਰਾਂਸ ਨੇ ਇਸਲਾਮ ਧਰਮ ਦੇ ਵਿਰੁੱਧ ਆਪਣੀ ਮੁਹਿੰਮ ਤੇਜ਼ ਕੀਤੀਆਂ ਹਨ। ਸੈਮੂਅਲ ਪੈੱਟੀ ਨੂੰ ਵਿਦਿਆਰਥੀਆਂ ਨੂੰ ਨਬੀ ਮੁਹੰਮਦ ਦਾ ਕਾਰਟੂਨ ਦਿਖਾਉਣ ਤੋਂ ਬਾਅਦ ਮਾਰ ਦਿੱਤਾ ਗਿਆ ਸੀ।
ਹਾਲ ਹੀ ਵਿੱਚ ਖ਼ਬਰ ਮਿਲੀ ਸੀ ਕਿ ਫਰਾਂਸ ਇੱਕ ਅਜਿਹਾ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਨਾਲ ਉੱਥੇ ਮਸਜਿਦਾਂ 'ਤੇ ਸਰਕਾਰੀ ਕੰਟਰੋਲ ਵਧਾਇਆ ਜਾ ਸਕੇ। ਇਸ ਕਾਨੂੰਨ ਤਹਿਤ ਸਰਕਾਰ ਇਮਾਮਾਂ ਨੂੰ ਦਿੱਤੀ ਸਿਖਲਾਈ ਦੀ ਨਿਗਰਾਨੀ ਕਰੇਗੀ। ਸਰਕਾਰ ਵਿਸ਼ੇਸ਼ ਸਥਿਤੀਆਂ ਵਿੱਚ ਧਾਰਮਿਕ ਸਥਾਨਾਂ ਨੂੰ ਦਿੱਤੀ ਜਾ ਰਹੀ ਸਬਸਿਡੀ ਨੂੰ ਵੀ ਰੋਕ ਸਕੇਗੀ।
ਮੈਕਰੋ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ
ਇਸ ਕਾਨੂੰਨ ਦਾ ਖਰੜਾ ਪਿਛਲੇ ਮਹੀਨੇ ਫ੍ਰੈਂਚ ਕੈਬਨਿਟ ਨੇ ਪੇਸ਼ ਕੀਤਾ ਸੀ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਬਿੱਲ ਜਨਵਰੀ ਵਿਚ ਨੈਸ਼ਨਲ ਅਸੈਂਬਲੀ ਵਿਚ ਪੇਸ਼ ਕੀਤਾ ਜਾਵੇਗਾ। ਇਹ ਬਿੱਲ ਸਥਾਨਕ ਮੁਸਲਮਾਨਾਂ ਦੇ ਅਧਿਕਾਰਾਂ ਦੇ ਵਿਰੁੱਧ ਮਨਿਆ ਜਾ ਰਿਹਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਮੁਸਲਿਮ ਭਾਈਚਾਰੇ ਵਿਰੁੱਧ ਉਸ ਦੀ ਮੁਹਿੰਮ ਕਾਰਨ ਕਈ ਦੇਸ਼ਾਂ ਵਿੱਚ ਅਲੋਚਨਾ ਵੀ ਹੋ ਰਹੀ ਹੈ।
ਇਹ ਵੀ ਪੜ੍ਹੋ: ਅਕਸ਼ੇ ਕੁਮਾਰ ਦੀ 'ਮਿਸ਼ਨ ਮੰਗਲ' ਨੇ ਜਾਪਾਨ 'ਚ ਮਚਾਈ ਧਮਾਲ, ਜਾਣੋ ਪਹਿਲੇ ਹਫ਼ਤੇ ਦੀ ਕਮਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904