ਅਮਰੀਕਾ ਨੇ ਅੱਤਵਾਦੀਆਂ ਦੀ ਸੂਚੀ ਦੀ ਸਮੀਖਿਆ ਕਰਨ ਤੋਂ ਬਾਅਦ ਆਈਐਸਆਈਐਲ-ਸਿਨਾਈ ਪੇਨਿਨਸਲਾ (ਆਈਐਸਆਈਐਲ-ਐਸਪੀ) ਅਤੇ ਹੋਰ ਸੰਗਠਨਾਂ ਦੇ ਨਾਲ ਪਾਕਿਸਤਾਨ ਤੋਂ ਸੰਚਾਲਿਤ ਲਸ਼ਕਰ-ਏ-ਤੋਇਬਾ ਅਤੇ ਲਸ਼ਕਰ-ਏ-ਝੰਗਵੀ (ਐਲਜੇ) ਨੂੰ ਉਸ 'ਚ  ਬਰਕਰਾਰ ਰੱਖਿਆ ਹੈ। ਸੱਤਾ ਦੇ ਤਬਾਦਲੇ ਤੋਂ ਕੁਝ ਦਿਨ ਪਹਿਲਾਂ ਹੀ ਸੰਯੁਕਤ ਰਾਜ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਉਸ ਨੇ ਐਲਜੇ ਅਤੇ ਆਈਐਸਆਈਐਲ-ਐਸਪੀ ਨਾਲ ਜੁੜੇ ਸੰਗਠਨਾਂ ਨੂੰ ਸ਼ਾਮਲ ਕਰਨ ਲਈ ਘੋਸ਼ਿਤ ਅੱਤਵਾਦੀਆਂ ਦੀ ਸੂਚੀ ਵਿੱਚ ਸੋਧ ਕੀਤੀ ਹੈ।

ਪ੍ਰੈਸ ਬਿਆਨ ਦੇ ਅਨੁਸਾਰ, ਵਿਦੇਸ਼ ਮੰਤਰਾਲੇ ਨੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਦੀ ਸੂਚੀ ਦੀ ਸਮੀਖਿਆ ਕੀਤੀ ਅਤੇ ਐਲਜੇ, ਆਈਐਸਆਈਐਲ-ਐਸਪੀ, ਲਸ਼ਕਰ-ਏ-ਤੋਇਬਾ, ਜੈਸ਼ ਰਿਜਲ ਅਲ-ਤਾਰਿਕ ਅਲ ਨਕਸ਼ਬੰਦੀ, ਜਮਾਤੁਲ ਅੰਸਾਰੁਲ ਮੁਸਲੀਮੀਨੀਆ ਫੇ ਬਿਲਾਦੀਸ-ਸੁਡਾਨ (ਅੰਸਾਰੂ), ਅਲ-ਨੁਸਰਤ ਫਰੰਟ, ਕੰਟੀਨਿਊਟੀ ਆਇਰਿਸ਼ ਰੀਪਬਲੀਕਨ ਆਰਮੀ ਅਤੇ ਨੈਸ਼ਨਲ ਲਿਬਰੇਸ਼ਨ ਆਰਮੀ ਨੂੰ ਇਸ ਸੂਚੀ 'ਚ ਬਰਕਰਾਰ ਰੱਖਿਆ ਹੈ।

ਪਾਕਿਸਤਾਨ 'ਚ ਨਹੀਂ ਹੋਇਆ ਕੋਰੋਨਾ ਵੈਕਸੀਨ ਦਾ ਇੰਤਜ਼ਾਮ, ਵੈਕਸੀਨ ਦੇਣ ਲਈ ਨਹੀਂ ਕੋਈ ਵੀ ਕੰਪਨੀ ਨਹੀਂ ਤਿਆਰ

ਇਸ ਮਹੀਨੇ ਦੀ 14 ਤਰੀਕ ਨੂੰ ਜਾਰੀ ਕੀਤੀ ਗਈ ਇੱਕ ਸੰਘੀ ਰਜਿਸਟਰ ਨੋਟੀਫਿਕੇਸ਼ਨ ਵਿੱਚ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ, “ਪ੍ਰਬੰਧਕੀ ਦਸਤਾਵੇਜ਼ਾਂ ਦੀ ਸਮੀਖਿਆ ਦੇ ਅਧਾਰ ਤੇ ... ਮੈਂ ਇਸ ਸਿੱਟੇ 'ਤੇ ਪਹੁੰਚਿਆ ਹਾਂ ਕਿ ਜਿਨ੍ਹਾਂ ਸਥਿਤੀਆਂ ਦੇ ਅਧਾਰ 'ਤੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਘੋਸ਼ਿਤ ਕੀਤੇ ਗਏ ਹਨ, ਅਜਿਹੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਪਾਬੰਦੀਆਂ ਤੋਂ ਹਟਾ ਦਿੱਤਾ ਜਾਵੇ ਅਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਉਨ੍ਹਾਂ ਸੰਗਠਨਾਂ ਨੂੰ ਪਾਬੰਦੀਆਂ ਤੋਂ ਹਟਾਉਣ ਦੀ ਆਗਿਆ ਨਹੀਂ ਦਿੰਦੀ।''

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ