ਵੈਕਸੀਨੇਸ਼ਨ ਡ੍ਰਾਇਵ ਦੀ ਸ਼ੁਰੂਆਤ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਸਾਡੇ ਵਿਗਿਆਨੀਆਂ ਤੇ ਮਾਹਿਰਾਂ ਨੇ ਜਦੋਂ ਵੈਕਸੀਨਸ ਦੇ ਸੁਰੱਖਿਅਤ ਤੇ ਪ੍ਰਭਾਵੀ ਹੋਣ ਦੀ ਪੁਸ਼ਟੀ ਕੀਤੀ ਤੇ ਉਸ ਤੋਂ ਬਾਅਦ ਹੀ ਦੇਸ਼ 'ਚ ਇਨ੍ਹਾਂ ਦੇ ਇਸਤੇਮਾਲ ਨੂੰ ਮਨਜੂਰੀ ਦਿੱਤੀ ਗਈ ਹੈ। ਇਸ ਦੌਰਾਨ ਪੀਐਮ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੈਕਸੀਨ ਨੂੰ ਲੈਕੇ ਕਿਸੇ ਤਰ੍ਹਾਂ ਦੀ ਅਫਵਾਹ ਤੇ ਭ੍ਰਿਸ਼ਟਾਚਾਰ ਤੋਂ ਬਚ ਕੇ ਰਹੋ। ਪੀਐਮ ਮੋਦੀ ਨੇ ਕਿਹਾ ਕਿ ਵੈਕਸੀਨ ਨੂੰ ਲੈਕੇ ਕਿਸੇ ਵੀ ਤਰ੍ਹਾਂ ਦੇ ਪ੍ਰੌਪੇਗੰਡਾ 'ਤੇ ਧਿਆਨ ਨਾ ਦਿਉ।
ਵੈਕਸੀਨ ਲਾਉਣ ਤੋਂ ਬਾਅਦ ਵੀ ਪੀਐਮ ਨੇ ਸਾਵਧਾਨੀ ਵਰਤਣ ਦੀ ਕੀਤੀ ਅਪੀਲ
ਉੱਥੇ ਹੀ ਵੈਕਸੀਨੇਸ਼ਨ ਨੂੰ ਲੈਕੇ ਪੀਐਮ ਮੋਦੀ ਨੇ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਵੈਕਸੀਨ ਦੀ ਪਹਿਲੀ ਤੇ ਦੂਜੀ ਖੁਰਾਕ ਦੇ ਵਿਚ, ਕਰੀਬ ਇਕ ਮਹੀਨੇ ਦਾ ਫਰਕ ਰੱਖਿਆ ਜਾਵੇਗਾ। ਦੂਜੀ ਡੋਜ਼ ਲੱਗਣ ਤੋਂ ਦੋ ਹਫਤਿਆਂ ਬਾਅਦ ਹੀ ਤੁਹਾਡੇ ਸਰੀਰ 'ਚ ਕੋਰੋਨਾ ਇਨਫੈਕਸ਼ਨ ਨਾਲ ਲੜਨ ਲਈ ਜ਼ਰੂਰੀ ਪ੍ਰਤੀਰਧਕ ਸਮਰੱਥਾ ਦਾ ਵਿਕਾਸ ਹੋ ਪਾਵੇਗਾ। ਅਜਿਹੇ 'ਚ ਮੇਰੀ ਤਹਾਨੂੰ ਅਪੀਲ ਹੈ ਕਿ ਪਹਿਲੀ ਡੋਜ਼ ਲਾਏ ਜਾਣ ਮਗਰੋਂ ਮਾਸਕ ਉਤਾਰਨ ਦੀ ਗਲਤੀ ਨਾ ਕਰੋ ਤੇ ਸੋਸ਼ਲ ਡਿਸਟੈਂਸਿੰਗ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰੋ। ਕਿਉਂਕਿ ਇਹ ਗੱਲ ਸਾਫ ਹੈ ਕਿ ਦੂਜੀ ਖੁਰਾਕ ਲੈਣ ਦੇ ਸਮੇਂ ਤੈਅ ਵਕਤ ਤੋਂ ਬਾਅਦ ਹੀ ਇਮਿਊਨਿਟੀ ਵਿਕਸਿਤ ਹੋ ਸਕਦੀ ਹੈ।
ਲੱਖਾਂ ਲੋਕ ਘਰ ਨਹੀਂ ਪਰਤੇ- ਪੀਐਮ
ਉੱਥੇ ਹੀ ਦੇਸ਼ 'ਚ ਕੋਵਿਡ ਵੈਕਸੀਨ ਅਭਿਆਨ ਦੀ ਸ਼ੁਰੂਆਤ ਮੌਕੇ ਤੇ ਪੀਐਮ ਮੋਦੀ ਭਾਵੁਕ ਹੋ ਗਏ। ਪੀਐਮ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕੋਵਿਡ ਵਾਰਿਅਰਸ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਕਈ ਸਾਥੀ ਹਸਪਤਾਲ ਤੋਂ ਘਰ ਵਾਪਸ ਨਹੀਂ ਪਰਤ ਸਕੇ। ਪੀਐਮ ਮੋਦੀ ਨੇ ਕਿਹਾ ਕਿ ਲੋਕਾਂ ਨੇ ਇਕ ਬਹੁਤ ਲੰਬੀ ਲੜਾਈ ਲੜੀ। ਮੋਦੀ ਨੇ ਕਿਹਾ ਕਈ ਮਾਵਾਂ ਨੇ ਆਪਣੀ ਔਲਾਦ ਖੋਹ ਦਿੱਤੀ। ਦੇਸ਼ ਦੇ ਨਰਸਾਂ ਤੇ ਡਾਕਟਰਾਂ ਨੇ ਨਿਰਸਵਾਰਥ ਭਾਵਨਾ ਨਾਲ ਕੰਮ ਕੀਤਾ। ਦੇਸ਼ ਨੇ ਸੰਕਟ ਦੀ ਘੜੀ 'ਚ ਨਾ ਸਿਰਫ਼ ਇਕਜੁੱਟਤਾ ਦਿਖਾਈ ਬਲਕਿ ਹਰ ਪਲ ਸਾਵਧਾਨ ਰਹਿ ਕੇ ਕੋਰੋਨਾ ਤੇ ਜਿੱਤ ਹਾਸਲ ਕਰਨ ਵੱਲ ਵਧਣ। ਆਤਮ ਨਿਰਭਰ ਭਾਰਤ ਦੇ ਸੰਕਲਪ ਦਾ ਹੀ ਨਤੀਜਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ