ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Blackbuck Case: ਸਲਮਾਨ ਖ਼ਾਨ ਲਈ ਅਹਿਮ ਦਿਨ, ਜੋਧਪੁਰ ਦੀ ਅਦਾਲਤ ਅੱਜ ਕਰੇਗੀ ਫੈਸਲਾ
ਏਬੀਪੀ ਸਾਂਝਾ | 16 Jan 2021 12:28 PM (IST)
ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿੱਚ ਅੱਜ ਜੋਧਪੁਰ ਦੀ ਅਦਾਲਤ ਸੁਣਵਾਈ ਕਰੇਗੀ। ਅਦਾਲਤ ਨੇ 05 ਅਪਰੈਲ 2018 ਨੂੰ ਇੱਕ ਫੈਸਲੇ ਵਿੱਚ ਸਲਮਾਨ ਖਾਨ ਨੂੰ 5 ਸਾਲ ਦੀ ਸਜਾ ਸੁਣਾਈ ਹੈ। ਇਸੇ ਸਜ਼ਾ ਖਿਲਾਫ ਸਲਮਾਨ ਦੀ ਅਪੀਲ ਅੱਜ ਸੁਣਵਾਈ ਲਈ ਤਹਿ ਕੀਤੀ ਗਈ ਹੈ।
ਜੋਧਪੁਰ: ਅਦਾਕਾਰ ਸਲਮਾਨ ਖ਼ਾਨ(Salman Khan) ਬਲੈਕਬੱਕ ਕੇਸ (Blackbuck Case) ਮਾਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ। ਦੱਸਿਆ ਗਿਆ ਹੈ ਕਿ ਕਾਲੇ ਹਿਰਨ ਦੇ ਸ਼ਿਕਾਰ ਨਾਲ ਸਬੰਧਤ ਦੋ ਕੇਸ ਜੋਧਪੁਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਚ ਚੱਲ ਰਹੇ ਹਨ। 1 ਦਸੰਬਰ ਨੂੰ ਜੱਜ ਨੇ ਉਨ੍ਹਾਂ ਨੂੰ 16 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ। ਇਸ ਕੇਸ ਦੀ ਅੱਜ ਜੋਧਪੁਰ ਅਦਾਲਤ ਵਿੱਚ ਸੁਣਵਾਈ ਹੈ। ਅਦਾਲਤ ਨੇ 05 ਅਪਰੈਲ 2018 ਨੂੰ ਫੈਸਲਾ ਸੁਣਾਉਂਦੀਆਂ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜਾ ਸੁਣਾਈ। ਇਸੇ ਸਜ਼ਾ ਖਿਲਾਫ ਸਲਮਾਨ ਦੀ ਅਪੀਲ 'ਤੇ ਅੱਜ ਸੁਣਵਾਈ ਹੈ। ਅਦਾਲਤ ਨੇ ਫਿਲਮ ਅਭਿਨੇਤਾ ਸੈਫ ਅਲੀ ਖ਼ਾਨ, ਅਭਿਨੇਤਰੀ ਨੀਲਮ ਤੱਬੂ ਅਤੇ ਸੋਨਾਲੀ ਬੇਂਦਰੇ ਨੂੰ ਰਿਹਾ ਕਰਨ ਦੇ ਆਦੇਸ਼ ਦਿੱਤੇ ਸੀ। ਦੱਸ ਦਈਏ ਕਿ ਇਹ ਇਸ ਕੇਸ ਦੇ ਦੂਜੇ ਮੁਲਜ਼ਮ ਸੀ, ਤੇ ਸਲਮਾਨ ਖ਼ਾਨ ਨੂੰ ਦੂਜੀ ਵਾਰ ਜੇਲ੍ਹ ਜਾਣਾ ਪਿਆ ਸੀ। ਹਾਲਾਂਕਿ, ਸਲਮਾਨ ਨੂੰ ਤਿੰਨ ਦਿਨਾਂ ਬਾਅਦ ਜ਼ਮਾਨਤ ਮਿਲ ਗਈ ਸੀ। ਮੁਆਫੀ ਦੀ ਦਰਖਾਸਤ 'ਤੇ ਦਿੱਖ ਦਾ ਫੈਸਲਾ ਲਿਆ ਜਾ ਸਕਦਾ ਹੈ ਜੋਧਪੁਰ ਵਿੱਚ ਅੱਜ ਸੁਣਵਾਈ ਹੋਣ ਵਾਲੇ ਕੇਸ ਵਿੱਚ ਸਲਮਾਨ ਖ਼ਾਨ ਨੇ 05 ਅਪਰੈਲ 2018 ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ ਵਿੱਚ 5 ਸਾਲ ਦੀ ਸਜ਼ਾ ਦੇ ਫੈਸਲੇ ਵਿਰੁੱਧ ਅਰਜ਼ੀ ਦਾਇਰ ਕੀਤੀ ਹੈ। ਸਰਕਾਰ ਨੇ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿੱਚ ਸਲਮਾਨ ਨੂੰ ਬਰੀ ਕਰਨ ਵਿਰੁੱਧ ਅਪੀਲ ਕੀਤੀ ਸੀ, ਜਿਸ ਦੀ ਸੁਣਵਾਈ ਹੋਣੀ ਹੈ। ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿੱਚ ਫਿਲਮ ਦੇ ਹੋਰ ਕਲਾਕਾਰਾਂ ਨੂੰ ਬਰੀ ਕਰਨ ਦੇ ਵਿਰੋਧ ਵਿੱਚ ਵਿਸ਼ਨੋਈ ਸਮਾਜ ਦੀ ਅਪੀਲ ਸੁਣੀ ਜਾਣੀ ਹੈ। ਸਲਮਾਨ ਖ਼ਾਨ ਦੇ ਵਕੀਲ ਵਲੋਂ ਦਿੱਤੀ ਗਈ ਸਥਾਈ ਹਾਜ਼ਰੀ ਮਾਫੀ ਦੀ ਅਰਜ਼ੀ 'ਤੇ ਵੀ ਅੱਜ ਫੈਸਲਾ ਲਿਆ ਜਾ ਸਕਦਾ ਹੈ। ਦੱਸ ਦਈਏ ਕਿ ਪਿਛਲੀ ਸੁਣਵਾਈ ਦੌਰਾਨ ਸਲਮਾਨ ਖ਼ਾਨ ਦੇ ਵਕੀਲ ਨੇ ਅਦਾਲਤ ਵਿੱਚ ਪੱਕੇ ਤੌਰ ‘ਤੇ ਪੇਸ਼ੀ ਲਈ ਅਰਜ਼ੀ ਦਿੱਤੀ ਸੀ। ਇਹ ਵੀ ਪੜ੍ਹੋ: PM Modi on Vaccination: ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵੈਕਸੀਨ 'ਤੇ ਦੇਸ਼ ਨੂੰ ਦਿਵਾਇਆ ਭਰੋਸਾ, ਕਈ ਸਵਾਲਾਂ ਦੇ ਖੁਦ ਦਿੱਤੇ ਜਵਾਬ