ਮੁੰਬਈ: ਬਾਲੀਵੁੱਡ ਅਦਾਕਾਰ ਵਿਵੇਕ ਓਬਰੌਏ ਇਨੀਂ ਦਿਨੀਂ ਯੂਨਾਈਟਿਡ ਅਰਬ ਅਮੀਰਾਤ 'ਚ ਹਨ ਜਿੱਥੇ ਉਹ ਮੁਸ਼ਕਲਾਂ 'ਚ ਫਸ ਗਏ ਹਨ। ਦਰਅਸਲ ਅਦਾਕਾਰ ਕੰਮ ਦੇ ਸਿਲਸਿਲੇ 'ਚ ਉੱਥੇ ਗਏ ਸਨ ਪਰ ਆਪਣਾ ਵੀਜ਼ਾ ਉਹ ਭਾਰਤ 'ਚ ਹੀ ਭੁੱਲ ਗਏ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਫੈਂਸ ਦੇ ਨਾਲ ਵਿਵੇਕ ਨੇ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ ਤੇ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਵੇਕ ਦਾ ਇਹ ਵੀਡੀਓ ਇੰਟਰਨੈੱਟ 'ਤੇ ਹੁਣ ਕਾਫੀ ਵਾਇਰਲ ਹੋ ਰਿਹਾ ਹੈ ਤੇ ਫੈਂਸ ਉਨ੍ਹਾਂ ਦੇ ਜਲਦ ਪਰਤਣ ਲਈ ਦੁਆਵਾਂ ਕਰ ਰਹੇ ਹਨ। ਵੀਡੀਓ 'ਚ ਵਿਵੇਕ ਕਹਿੰਦੇ ਹਨ। ਮੈਂ ਇੱਥੇ ਖੂਬਸੂਰਤ ਦੁਬਈ 'ਚ ਹੈ। ਮੈਂ ਇੱਥੇ ਕੁਝ ਕੰਮ ਨਾਲ ਆਇਆ ਹੈ। ਪਰ ਅੱਜ ਮੇਰੇ ਨਾਲ ਇੱਥੇ ਕੁਝ ਮਜ਼ੇਦਾਰ ਘਟਨਾ ਹੋਈ, ਤਾਂ ਮੈਂ ਸੋਚਿਆ ਤੁਹਾਡੇ ਸਭ ਨਾਲ ਸਾਂਝਾ ਕਰਾਂ।
ਜਦੋਂ ਮੈਂ ਦੁਬਈ 'ਚ ਦਾਖਲ ਹੋਇਆ ਤਾਂ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਵੀਜ਼ਾ ਨਹੀਂ ਹੈ। ਮੇਰਾ ਮਤਲਬ ਹੈ ਮੇਰੇ ਕੋਲ ਵੀਜ਼ਾ ਤਾਂ ਹੈ, ਪਰ ਮੈਂ ਇਸਦੀ ਕਾਪੀ ਆਪਣੇ ਨਾਲ ਨਹੀਂ ਰੱਖੀ ਸੀ। ਮੈਂ ਆਪਣਾ ਵੀਜ਼ਾ ਲੈਣਾ ਭੁੱਲ ਗਿਆ ਤੇ ਫੋਨ 'ਤੇ ਵੀ ਇਸ ਦੀ ਡਿਜ਼ੀਟਲ ਕਾਪੀ ਨਹੀਂ ਸੀ।
ਵਿਵੇਕ ਨੇ ਕਿਹਾ, 'ਮੈਂ ਕਾਫੀ ਗੜਬੜੀ ਕਰ ਦਿੱਤੀ ਸੀ। ਇਹ ਥੋੜਾ ਅਜੀਬ ਸੀ, ਕਿਉਂਕਿ ਤੁਸੀਂ ਇੱਥੇ ਪਹੁੰਚਣ 'ਤੇ ਵੀਜ਼ਾ ਖਰੀਦ ਸਕਦੇ ਹੋ। ਪਰ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਵੀਜ਼ਾ ਹੈ ਤਾਂ ਸਿਸਟਮ ਤੁਹਾਡੇ ਵੀਜ਼ਾ ਐਪਲੀਕੇਸ਼ਨ ਨੂੰ ਡਿਕਲਾਇਨ ਕਰ ਦਿੰਦਾ ਹੈ। ਪਰ ਜਿੱਥੋਂ ਦੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ। ਆਮਤੌਰ 'ਤੇ ਦੁਬਈ ਨੂੰ ਇਕ ਸਟ੍ਰਿਕਟ ਦੇਸ਼ ਮੰਨਿਆ ਜਾਂਦਾ ਹੈ। ਪਰ ਇੱਥੇ ਲੋਕਾਂ ਨੇ ਜਿਵੇਂ ਮੇਰੀ ਮਦਦ ਕੀਤੀ। ਇਹ ਬਹੁਤ ਹੀ ਸ਼ਾਨਦਾਰ ਸੀ। ਮੈਂ ਸਾਰੇ ਅਧਿਕਾਰੀਆਂ ਤੇ ਦੁਬਈ ਏਅਰਪੋਰਟ ਨੂੰ ਮੇਰਾ ਸਹਿਯੋਗ ਕਰਨ ਲਈ ਧੰਨਵਾਦ ਕਹਿਣਾ ਚਾਹੁੰਦਾ ਹਾਂ।'
ਇਸ ਦੇ ਨਾਲ ਹੀ ਵੀਡੀਓ 'ਚ ਵਿਵੇਕ ਦੱਸ ਰਹੇ ਹਨ ਕਿ ਬਿਨਾਂ ਵੀਜ਼ਾ ਦੇ ਕਿਵੇਂ ਇਸ ਸਮੱਸਿਆ ਤੋਂ ਬਾਹਰ ਨਿੱਕਲਣ 'ਚ ਦੁਬਈ ਏਅਰਪੋਰਟ ਦੇ ਕੁਝ ਅਧਿਕਾਰੀਆਂ ਨੇ ਉਨ੍ਹਾਂ ਦੀ ਮਦਦ ਕੀਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ