ਮੁੰਬਈ: ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੂੰ ਲੱਗਦਾ ਹੈ ਕਿ ਜੇ ਉਨ੍ਹਾਂ ਦੇ ਪਿਤਾ ਸ਼ਤਰੁਘਨ ਸਿਨ੍ਹਾ 'ਤੇ ਫਿਲਮ ਬਣਦੀ ਹੈ ਤਾਂ ਰਣਵੀਰ ਸਿੰਘ ਹੀ ਉਸ ਵਿੱਚ ਕੰਮ ਕਰ ਸਕਦੇ ਹਨ। ਸ਼ਤਰੁਘਨ ਸਿਨ੍ਹਾ ਦੀ ਬਾਇਓਪਿਕ ਨਾਲ ਸਿਰਫ ਰਣਵੀਰ ਹੀ ਨਿਆ ਕਰ ਸਕਦੇ ਹਨ। ਉਨ੍ਹਾਂ ਕਿਹਾ, ਮੈਂ ਰਣਵੀਰ ਨਾਲ ਫਿਲਮ 'ਲੁਟੇਰਾ' ਵਿੱਚ ਕੰਮ ਕੀਤਾ ਹੈ ਤੇ ਉਸ ਦੀ ਐਨਰਜੀ ਨਾਲ ਮੈਂ ਵਾਕਫ ਹਾਂ। ਮੇਰੇ ਪਿਤਾ ਦਾ ਕਿਰਦਾਰ ਜੇ ਕੋਈ ਕਰ ਸਕਦਾ ਹੈ ਤਾਂ ਸਿਰਫ ਰਣਵੀਰ। ਸੋਨਾਕਸ਼ੀ ਦੇ ਪਿਤਾ ਸ਼ਤਰੁਘਨ ਦਾ ਵੀ ਇਹੀ ਮੰਨਣਾ ਹੈ ਕਿ ਨਵੇਂ ਅਦਾਕਾਰਾਂ 'ਚੋਂ ਰਣਵੀਰ ਉਨ੍ਹਾਂ ਨੂੰ ਪਰਦੇ 'ਤੇ ਪੇਸ਼ ਕਰ ਸਕਦਾ ਹੈ। ਸੋਨਾਕਸ਼ੀ ਜਲਦ ਫਿਲਮ 'ਇਤਫਾਕ' ਦੇ ਰਿਮੇਕ 'ਤੇ ਕੰਮ ਸ਼ੁਰੂ ਕਰੇਗੀ। ਇਸ ਫਿਲਮ ਵਿੱਚ ਉਹ ਸਿੱਧਾਰਥ ਮਲਹੋਤਰਾ ਨਾਲ ਨਜ਼ਰ ਆਵੇਗੀ। ਹਾਲ ਹੀ ਵਿੱਚ ਰਿਲੀਜ਼ ਹੋਈ 'ਅਕੀਰਾ' ਵੱਧ ਬਿਜ਼ਨੈੱਸ ਨਹੀਂ ਕਰ ਸਕੀ ਸੀ।