Sonakshi Sinha Zaheer Iqbal Wedding: ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਲਈ ਅੱਜ ਯਾਨੀ 23 ਜੂਨ ਬਹੁਤ ਖਾਸ ਦਿਨ ਹੈ। ਇਸ ਦਿਨ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਅੱਜ ਇਹ ਜੋੜਾ ਮੁੰਬਈ ਵਿੱਚ ਰਜਿਸਟਰਡ ਵਿਆਹ ਕਰਨ ਜਾ ਰਿਹਾ ਹੈ। ਖਬਰਾਂ ਮੁਤਾਬਕ ਜ਼ਹੀਰ-ਸੋਨਾਕਸ਼ੀ ਵਿਆਹ ਤੋਂ ਬਾਅਦ ਗ੍ਰੈਂਡ ਰਿਸੈਪਸ਼ਨ ਵੀ ਦੇਣਗੇ। ਜਿਸ ਵਿੱਚ 1 ਹਜ਼ਾਰ ਮਹਿਮਾਨ ਸ਼ਿਰਕਤ ਕਰਨ ਜਾ ਰਹੇ ਹਨ।



ਸੋਨਾਕਸ਼ੀ-ਜ਼ਹੀਰ ਦੇ ਰਿਸੈਪਸ਼ਨ 'ਚ ਹਜ਼ਾਰਾਂ ਮਹਿਮਾਨ ਸ਼ਾਮਲ ਹੋਣਗੇ


ਅਸਲ 'ਚ ਜ਼ਹੀਰ ਅਤੇ ਸੋਨਾਕਸ਼ੀ ਦੇ ਰਿਸੈਪਸ਼ਨ 'ਚ ਡੀਜੇ ਗਣੇਸ਼ ਨੂੰ ਵੀ ਬੁਲਾਇਆ ਗਿਆ ਹੈ। ਜਿਸ ਨਾਲ ਪਾਰਟੀ ਹੋਰ ਵੀ ਰੰਗੀਨ ਹੋਏਗੀ। ਡੀਜੇ ਗਣੇਸ਼ ਨੇ 'ਦੁਬਈ ਬ੍ਰਿਊ' ਨੂੰ ਦੱਸਿਆ, 'ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ ਆਪਣੇ ਵਿਆਹ ਤੋਂ ਬਾਅਦ ਮੁੰਬਈ ਦੇ ਬਾਸਟੀਅਨ 'ਚ ਇਕ ਨਿੱਜੀ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਹੈ। ਜਿਸ ਵਿੱਚ 1000 ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਲਈ ਸਾਨੂੰ ਲੱਗਦਾ ਹੈ ਕਿ ਇਹ ਪਾਰਟੀ ਸਵੇਰੇ 4 ਵਜੇ ਤੱਕ ਫੁੁਲ ਆਨ ਬਾਲੀਵੁੱਡ ਮਿਕਸ ਚੱਲਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਡੀਜੇ ਗਣੇਸ਼ ਇਸ ਤੋਂ ਪਹਿਲਾਂ ਵੀ ਕਈ ਸੈਲੇਬਸ ਦੀਆਂ ਪਾਰਟੀਆਂ ਅਤੇ ਵਿਆਹਾਂ ਵਿੱਚ ਪਰਫਾਰਮ ਕਰ ਚੁੱਕੇ ਹਨ।


ਰਿਸੈਪਸ਼ਨ ਰਜਿਸਟਰਡ ਵਿਆਹ ਤੋਂ ਬਾਅਦ ਹੋਵੇਗਾ


ਖਬਰਾਂ ਮੁਤਾਬਕ ਸੋਨਾਕਸ਼ੀ ਸਿਨਹਾ ਬਾਂਦਰਾ ਸਥਿਤ ਆਪਣੇ ਬੁਆਏਫਰੈਂਡ ਜ਼ਹੀਰ ਇਕਬਾਲ ਦੇ ਘਰ ਆਪਣਾ ਵਿਆਹ ਰਜਿਸਟਰ ਕਰਵਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ ਜੋੜੇ ਦੀ ਮੰਗਣੀ ਵੀ ਹੋਵੇਗੀ ਅਤੇ ਫਿਰ ਸ਼ਾਮ ਨੂੰ ਸ਼ਾਨਦਾਰ ਰਿਸੈਪਸ਼ਨ ਵੀ ਦਿੱਤਾ ਜਾਵੇਗਾ। ਜਿਸ 'ਚ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ।


ਸੋਨਾਕਸ਼ੀ-ਜ਼ਹੀਰ ਵਿਆਹ ਵਾਲੀ ਥਾਂ ਪੁੱਜੇ


ਇਸ ਤੋਂ ਪਹਿਲਾਂ ਸਵੇਰੇ 'ਰਾਮਾਇਣ' 'ਚ ਸੋਨਾਕਸ਼ੀ ਸਿਨਹਾ ਦੀ ਝਲਕ ਦੇਖਣ ਨੂੰ ਮਿਲੀ ਸੀ। ਜਿੱਥੋਂ ਅਦਾਕਾਰਾ ਵਿਆਹ ਵਾਲੀ ਥਾਂ ਲਈ ਰਵਾਨਾ ਹੋਈ। ਇਸ ਦੌਰਾਨ, ਉਹ ਸਫੈਦ ਕਮੀਜ਼ ਦੇ ਨਾਲ ਨੀਲੇ ਰੰਗ ਦੀ ਡੈਨਿਮ ਪਹਿਨੀ ਹੋਈ ਸੀ, ਅਭਿਨੇਤਰੀ ਦੇ ਹੋਣ ਵਾਲੇ ਲਾੜੇ ਨੂੰ ਵੀ ਉਨ੍ਹਾਂ ਦੇ ਘਰ ਦੇ ਬਾਹਰ ਦੇਖਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਜੋੜਾ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਿਹਾ ਹੈ ਅਤੇ ਹੁਣ ਵਿਆਹ ਦੇ ਬੰਧਨ ਵਿੱਚ ਬੱਝ ਜਾਏਗਾ।