ਮੁੰਬਈ: ਬਾਲੀਵੁੱਡ ਅਦਾਕਾਰ ਸੋਨਾਲੀ ਬੇਂਦਰੇ ਤੇ ਨਾਨਾ ਪਾਟੇਕਰ ਮੁਤਾਬਕ ਪਾਕਿਸਤਾਨੀ ਅਦਾਕਾਰਾਂ ਨੂੰ ਬੈਨ ਕਰ ਦੇਣਾ ਸਹੀ ਫੈਸਲਾ ਹੈ। ਹਾਲ ਹੀ ਵਿੱਚ ਇੱਕ ਈਵੈਂਟ ਦੌਰਾਨ ਸੋਨਾਲੀ ਬੇਂਦਰੇ ਨੇ ਇਸ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, "ਜੇ ਉਹ ਤੁਹਾਡੇ ਦੋਸਤ ਨਹੀਂ ਤੇ ਸਿਰਫ ਬਿਜ਼ਨੈੱਸ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਹਰ ਬਿਜ਼ਨੈੱਸ ਨੂੰ ਰੋਕ ਦੇਣਾ ਚਾਹੀਦਾ ਹੈ। ਸਾਡੀ ਆਰਮੀ ਨੇ ਜੋ ਸਰਜੀਕਲ ਸਟ੍ਰਾਈਕ ਕੀਤੀ, ਉਹ ਅਹਿਮ ਫੈਸਲਾ ਸੀ। ਸਾਨੂੰ ਉਨ੍ਹਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ।"


ਨਾਨਾ ਪਾਟੇਕਰ ਦਾ ਵੀ ਕਹਿਣਾ ਹੈ ਕਿ ਅਦਾਕਾਰ ਦੇਸ਼ ਅੱਗੇ ਬਹੁਤ ਛੋਟੀ ਚੀਜ਼ ਹਨ। ਉਨ੍ਹਾਂ ਕਿਹਾ, "ਮੈਂ ਦੇਸ਼ ਅੱਗੇ ਕੁਝ ਵੀ ਨਹੀਂ ਵੇਖਦਾ, ਪਾਕਿਸਤਾਨੀ ਕਲਾਕਾਰ ਵੀ ਨਹੀਂ। ਆਰਮੀ ਵਾਲੇ ਅਸਲੀ ਹੀਰੋ ਹਨ ਨਾ ਕਿ ਕਲਾਕਾਰ। ਮੈਂ ਆਰਮੀ ਵਿੱਚ ਢਾਈ ਸਾਲ ਰਿਹਾ ਹਾਂ ਤੇ ਜਾਣਦਾ ਹਾਂ ਇਹ ਜਾਂਬਾਜ਼ ਦੇਸ਼ ਲਈ ਕੀ ਕਰਦੇ ਹਨ।"

ਇਸ ਮਾਮਲੇ 'ਤੇ ਪੂਰਾ ਬਾਲੀਵੁੱਡ ਵੰਡਿਆ ਹੋਇਆ ਹੈ। ਕਰਨ ਜੌਹਰ, ਸਲਮਾਨ ਖਾਨ ਤੇ ਕੁਝ ਹੋਰ ਅਦਾਕਾਰਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।