ਮੁੰਬਈ: ਸੋਨਮ ਤੇ ਰਣਬੀਰ ਕਪੂਰ ਨੇ ਬਾਲੀਵੁੱਡ ਦੇ ਪਰਦੇ 'ਤੇ ਫਿਲਮ 'ਸਾਂਵਰੀਆ' ਵਿੱਚ ਇਕੱਠੇ ਡੈਬਿਊ ਕੀਤਾ ਸੀ। 10 ਸਾਲਾਂ ਬਾਅਦ ਉਹ ਫਿਰ ਤੋਂ ਇੱਕ ਵਾਰ ਪਰਦੇ 'ਤੇ ਇਕੱਠੇ ਕੰਮ ਕਰਨਗੇ। ਸੰਜੇ ਦੱਤ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ ਲਈ ਰਣਬੀਰ ਤੇ ਸੋਨਮ ਇਕੱਠੇ ਹੋਣਗੇ।
ਰਣਬੀਰ ਕਪੂਰ ਜਿੱਥੇ ਸੰਜੇ ਦੱਤ ਦੀ ਭੂਮੀਕਾ ਵਿੱਚ ਨਜ਼ਰ ਆਉਣਗੇ, ਸੋਨਮ ਉਨ੍ਹਾਂ ਦੇ ਇੱਕ ਲਵ ਇੰਟਰਸਟ ਦਾ ਕਿਰਦਾਰ ਨਿਭਾਏਗੀ। ਸੂਤਰਾਂ ਨੇ ਦੱਸਿਆ, ਸੋਨਮ ਕਿਸੇ ਇੱਕ ਚਿਹਰੇ ਨੂੰ ਅਦਾ ਨਹੀਂ ਕਰੇਗੀ ਬਲਕਿ ਉਨ੍ਹਾਂ ਕਈ ਅਦਾਕਾਰਾਂ ਦਾ ਚਿਹਰਾ ਨਿਭਾਏਗੀ ਜਿਨ੍ਹਾਂ ਨੇ ਸੰਜੇ ਨੂੰ ਡੇਟ ਕੀਤਾ ਸੀ।
ਫਿਲਮ ਵਿੱਚ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਏਗੀ, ਇੱਕ ਪੱਤਰਕਾਰ ਦੇ ਕਿਰਦਾਰ ਵਿੱਚ। ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਕਰਨਗੇ।