ਚੰਡੀਗੜ੍ਹ: ਗਾਇਕ ਤੇ ਰੈਪਰ ਬਾਦਸ਼ਾਹ (Rapper Badshah) ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਸ ਦੇ ਗਾਣੇ ‘ਪਾਣੀ-ਪਾਣੀ’ (Song Paani Paani) ਨੂੰ ਲੈ ਕੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ (Animal Welfare Board of India) ਨੇ ਐਕਸ਼ਨ ਲਿਆ ਹੈ। ਬੋਰਡ ਵੱਲੋਂ ਗਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। 


ਦੱਸ ਦਈਏ ਕਿ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ (Professor Panditrao Dharenwar) ਨੇ ਗੀਤ ਖਿਲਾਫ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਕੋਲ ਸ਼ਿਕਾਇਤ ਕੀਤੀ ਸੀ। ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਗੀਤ “ਪਾਣੀ ਪਾਣੀ” ਦੀ ਵੀਡੀਓ ਵਿੱਚ ਬੋਰਡ ਤੋਂ ਐਨਓਸੀ ਲਏ ਬਿਨਾਂ ਘੋੜੇ ਤੇ ਊਠ ਦਿਖਾਏ ਗਏ ਸੀ।


ਇਸ ਉੱਪਰ ਕਾਰਵਾਈ ਕਰਦਿਆਂ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਗਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਗਾਇਕ ਤੇ ਰੈਪਰ ਬਾਦਸ਼ਾਹ ਨਵੇਂ ‘ਪਾਣੀ-ਪਾਣੀ’ ਨੇ ਰਿਲੀਜ਼ ਹੁੰਦੇ ਹੀ ਧੂਮ ਮਚਾ ਦਿੱਤੀ ਹੈ। ਇਸ ਨੂੰ ਲੈ ਕੇ ਕਈ ਮੀਮ ਵੀ ਬਣੇ।


ਦੱਸ ਦਈਏ ਕਿ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਗੀਤਾਂ ਵਿੱਚ ਅਸਲੀਲਤਾ ਤੇ ਹਥਿਆਰਾਂ ਦੇ ਮੁਜ਼ਾਹਰੇ ਖਿਲਾਫ ਸੰਘਰਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਸ਼ਿਕਾਇਤ ਉੱਪਰ ਕਈ ਕਲਾਕਾਰਾਂ ਖਿਲਾਫ ਕਾਰਵਾਈ ਹੋਈ ਹੈ।


ਇਹ ਵੀ ਪੜ੍ਹੋ: Happy Choti Diwali 2021 Wishes: ਕਿਉਂ ਮਨਾਉਂਦੇ ਛੋਟੀ ਦੀਵਾਲੀ, ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਭੇਜੋ ਇਹ ਵਧਾਈ ਸੰਦੇਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904