ਮੁੰਬਈ: ਪ੍ਰਵਾਸੀ ਮਜ਼ਦੂਰਾਂ ਨੂੰ ਬੱਸ, ਰੇਲ ਤੇ ਹਵਾਈ ਜਹਾਜ਼ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਣ ਵਿੱਚ ਸੋਨੂੰ ਸੂਦ ਮਦਦ ਕਰਨ ਲਈ ਸ਼ਿਵ ਸੈਨਾ ਦੀ ਅਲੋਚਨਾ ਦਾ ਸ਼ਿਕਾਰ ਹੋਏ, ਪਰ ਉਹ ਅਜੇ ਵੀ ਮਜ਼ਦੂਰਾਂ ਦੀ ਮਦਦ ਕਰ ਰਹੇ ਹੈ।

ਸੋਨੂੰ ਸੂਦ ਨੇ ਇੱਕ ਵਾਰ ਫਿਰ ਕਾਮਿਆਂ ਦੀ ਮਦਦ ਲਈ ਹਵਾਈ ਜਹਾਜ਼ ਦਾ ਆਸਰਾ ਲਿਆ। ਏਅਰ ਏਸ਼ੀਆ ਦੀ ਉਡਾਣ ਤੋਂ ਅੱਜ ਸਵੇਰੇ 7.00 ਵਜੇ ਸੋਨੂੰ ਸੂਦ ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ਤੋਂ 180 ਮਜ਼ਦੂਰਾਂ ਨੂੰ ਅਸਾਮ ਦੇ ਸਿਚਲਰ ਲਈ ਭੇਜਿਆ। ਇਸ ਮੌਕੇ 'ਤੇ ਸੋਨੂੰ ਸੂਦ ਖੁਦ ਏਅਰਪੋਰਟ 'ਤੇ ਮੌਜੂਦ ਸੀ।



ਸੋਨੂੰ ਸੂਦ ਨੇ ਉਡਾਣ ਤੋਂ ਜਿਨ੍ਹਾਂ 180 ਕਰਮਚਾਰੀ ਨੂੰ ਭੇਜਿਆ ਸੀ। ਉਹ ਪੁਣੇ ਵਿਚ ਕੰਮ ਕਰਦੇ ਸੀ ਤੇ ਆਪਣੇ ਘਰ ਜਾਣ ਲਈ ਰੇਲ ਗੱਡੀ ਫੜਨ ਦੀ ਉਮੀਦ ਵਿੱਚ ਮੁੰਬਈ ਆ ਗਏ ਸੀ ਪਰ ਕੁਦਰਤ ਦੇ ਤੂਫਾਨ ਕਾਰਨ ਇਹ ਸਾਰੇ ਕਾਮੇ 3 ਜੂਨ ਤੋਂ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਫਸੇ ਹੋਏ ਸੀ। ਸੋਨੂੰ ਸੂਦ ਤੇ ਉਸ ਦੀ ਸਾਥੀ ਨੀਤੀ ਗੋਇਲ ਨੇ ਸਾਂਝੇ ਤੌਰ ਤੇ ਇਨ੍ਹਾਂ ਸਾਰੇ ਮਜ਼ਦੂਰਾਂ ਲਈ ਜੋ ਬਾਂਦਰਾ ਰੇਲਵੇ ਸਟੇਸ਼ਨ ਨੇੜੇ ਦਿਨ ਬਤੀਤ ਕਰ ਰਹੇ ਹਨ, ਖਾਣ ਪੀਣ ਤੋਂ ਲੈ ਕੇ ਭੋਜਨ ਦਾ ਪ੍ਰਬੰਧ ਕੀਤਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904