ਮੁੰਬਈ: ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਐਖਟਰ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਸੋਨੂੰ ਸੂਦ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਹੈ ਪਰ ਉਸ ਦਾ ਮੂਡ ਸੁਪਰ ਪੌਜ਼ੇਟਿਵ ਹੈ। ਅਜਿਹੀ ਸਥਿਤੀ ਵਿੱਚ ਇਹ ਸਪੱਸ਼ਟ ਹੈ ਕਿ ਸੋਨੂੰ ਸੂਦ ਇਸ ਬਾਰੇ ਬਹੁਤ ਪੌਜ਼ੇਟਿਵ ਹਨ।
ਦੱਸ ਦਈਏ ਕਿ ਸੋਨੂੰ ਨੇ ਇੱਕ ਫੋਟੋ ਸ਼ੇਅਰ ਕਰਦਿਆਂ ਲਿਖਿਆ ''ਹੈਲੋ ਦੋਸਤੋ, ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। ਇਸ ਲਈ ਮੈਂ ਆਪਣੇ ਆਪ ਨੂੰ ਕੁਰੰਟੀਨ ਕਰ ਲਿਆ ਹੈ। ਚਿੰਤਾ ਦੀ ਕੋਈ ਗੱਲ ਨਹੀਂ, ਸਗੋਂ ਹੁਣ ਮੇਰੇ ਕੋਲ ਪਹਿਲੇ ਨਾਲੋਂ ਵੱਧ ਸਮਾਂ ਹੋਵੇਗਾ, ਤੁਹਾਡੇ ਸਾਰਿਆਂ ਦੀਆਂ ਮੁਸ਼ਕਿਲਾਂ ਨੂੰ ਠੀਕ ਕਰਨ ਦਾ। ਯਾਦ ਰੱਖਿਓ ਕੋਈ ਵੀ ਤਕਲੀਫ ਹੋਵੇ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। Stay safe Stay positive"
ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਹਰ ਇੱਕ ਵਿਅਕਤੀ ਜਿਸਦੀ ਸੋਨੂੰ ਸੂਦ ਨੇ ਮਦਦ ਕੀਤੀ ਸੀ ਉਹ ਚਿੰਤਤ ਹੋ ਗਏ ਹਨ। ਅਤੇ ਸਭ ਸੋਨੂੰ ਸੂਦ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਬਾਲੀਵੁੱਡ ਇੰਡਸਟਰੀ 'ਚ ਲਗਾਤਾਰ ਕੋਰੋਨਾ ਵੱਧਦਾ ਜਾ ਰਿਹਾ ਹੈ। ਹੁਣ ਤਕ ਸਿਤਾਰਿਆਂ ਨੂੰ ਆਪਣੀ ਚਪੇਟ ਦੇਵਿਚ ਲੈ ਚੁੱਕਿਆ ਹੈ।
ਦੱਸ ਦਈਏ ਕਿ ਸੋਨੂੰ ਸੂਦ ਨੇ ਕੋਰੋਨਾ ਲੌਕਡਾਊਨ ਦੌਰਾਨ ਬਹੁਤ ਸਾਰੇ ਲੋੜਵੰਦਾਂ ਦੀ ਮਦਦ ਕੀਤਾ ਤੇ ਹੁਣ ਤਕ ਕਰਦੇ ਆ ਰਹੇ ਹਨ। ਪਰ ਸੋਨੂੰ ਸੂਦ ਖੁਦ ਆਪ ਵੀ ਹੁਣ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਇਸ ਤੋਂ ਇਲਾਵਾ ਹਾਲ ਹੀ ਦੇ ਵਿਚ ਬੌਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਅਤੇ ਐਕਟਰ ਸੁਮੀਤ ਵਿਆਸ ਨੇ ਵੀ ਜਾਣਕਾਰੀ ਦਿੱਤਾ ਸੀ ਕਿ ਉਹ ਵੀ ਕੋਰੋਨਾ ਪੌਜੇਟਿਵ ਪਾਏ ਗਏ ਹਨ।
ਇਹ ਵੀ ਪੜ੍ਹੋ: ਗੈਂਗਸਟਰ ਦੇ ਰੋਲ ਕਰਨ ਵਾਲੇ Dev Kharoud ਨੇ ਕੀਤਾ ਖੁਦ ਨੂੰ ਸਰੈਂਡਰ, ਪਰ ਕਿਉਂ ਇੱਥੇ ਜਾਣੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904