ਮੁੰਬਈ: 'ਪਿਆਰ ਕਾ ਪੰਚਨਾਮਾ' ਨਾਲ ਫੇਮਸ ਹੋਏ ਐਕਟਰ ਕਾਰਤਿਕ ਆਰੀਅਨ ਨੇ ਲੰਬੇ ਸੰਘਰਸ਼ ਤੋਂ ਬਾਅਦ ਇੰਡਸਟਰੀ 'ਚ ਆਪਣੀ ਪਛਾਣ ਬਣਾਈ ਸੀ ਤੇ ਇਨ੍ਹੀਂ ਦਿਨੀਂ ਉਹ ਵੱਡੇ ਪ੍ਰੋਡਿਊਸਰਾਂ ਤੇ ਨਿਰਦੇਸ਼ਕਾਂ ਨਾਲ ਕੰਮ ਕਰ ਰਿਹਾ ਸੀ। ਕਾਰਤਿਕ ਆਰੀਅਨ ਦਾ ਸੁਪਨਾ ਸੀ ਕਿ ਉਹ ਕਰਨ ਜੌਹਰ ਦੇ ਧਰਮ ਪ੍ਰੋਡਕਸ਼ਨ ਨਾਲ ਕੰਮ ਕਰੇ। ਉਸ ਨੂੰ ਇਹ ਮੌਕਾ ਫਿਲਮ ‘ਦੋਸਤਾਨਾ 2’ ਤੋਂ ਮਿਲਿਆ ਪਰ ਫਿਲਮ ਬਣਨ ਤੋਂ ਪਹਿਲਾਂ ਹੀ ਕਾਰਤਿਕ ਆਰੀਅਨ ਦੀ ਕਰਨ ਜੌਹਰ ਤੇ ਧਰਮ ਪ੍ਰੋਡਕਸ਼ਨ ਨਾਲ ਦੋਸਤੀ ਟੁੱਟ ਗਈ।


ਧਰਮਾ ਪ੍ਰੋਡਕਸ਼ਨ ਨਾਲ ਜੁੜੇ ਇੱਕ ਬਹੁਤ ਨਜ਼ਦੀਕੀ ਵਿਅਕਤੀ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਕਰਨ ਜੌਹਰ ਨੇ ਕਾਰਤਿਕ ਆਰੀਅਨ ਨੂੰ 'ਦੋਸਤਾਨਾ 2' ਤੋਂ ਕੱਢ ਦਿੱਤਾ ਹੈ ਤੇ ਭਵਿੱਖ ਵਿੱਚ ਕਾਰਤਿਕ ਆਰੀਅਨ ਨਾਲ ਕਦੇ ਕੰਮ ਨਹੀਂ ਕਰਨ ਦਾ ਫੈਸਲਾ ਕੀਤਾ ਹੈ।


ਆਖਰਕਾਰ ਫਲੌਰ 'ਤੇ ਜਾ ਚੁੱਕੀ ਫ਼ਿਲਮ 'ਦੋਸਤਾਨਾ' ਤੋਂ ਮੁੱਖ ਅਦਾਕਾਰ ਕਾਰਤਿਕ ਆਰੀਅਨ ਨੂੰ ਹਟਾਉਣ ਦਾ ਕੀ ਕਾਰਨ ਹੈ? ਇਸ ਸਵਾਲ 'ਤੇ ਭਰੋਸੇਮੰਦ ਸੂਤਰ ਨੇ ਏਬੀਪੀ ਨਿਊਜ਼ ਨੂੰ ਦੱਸਿਆ, "ਕਾਰਤਿਕ ਆਰੀਅਨ ਦਾ ਗੈਰ ਪੇਸ਼ੇਵਰਾਨਾ ਵਿਵਹਾਰ ਤੇ ਫਿਲਮ ਦੀ ਸਕ੍ਰਿਪਟ ਸਬੰਧੀ ਉਸ ਦੇ ਸਿਰਜਣਾਤਮਕ ਮਤਭੇਦ ਕਾਰਤਿਕ ਆਰੀਅਨ ਦੇ ਫਿਲਮ ਤੋਂ ਹਟਾਏ ਜਾਣ ਦੇ ਮੁੱਖ ਕਾਰਨ ਹਨ।"


ਸਰੋਤ ਨੇ ਅੱਗੇ ਕਿਹਾ, “ਡੇਢ ਸਾਲ ਬਾਅਦ ਕਾਰਤਿਕ ਆਰੀਅਨ ਸਮਝ ਗਿਆ ਕਿ ‘ਦੋਸਤਾਨਾ 2’ ਦੀ ਸਕ੍ਰਿਪਟ ਵਿੱਚ ਕੋਈ ਖਾਮੀ ਸੀ ਤੇ ਉਹ ਇਸ ਵਿੱਚ ਤਬਦੀਲੀ ਚਾਹੁੰਦਾ ਸੀ? ਕਾਰਤਿਕ ਦੇ ਵਿਹਾਰ ਦੇ ਮੱਦੇਨਜ਼ਰ ਹੁਣ ਧਰਮ ਪ੍ਰੋਡਕਸ਼ਨ ਨੇ ਉਸ ਨਾਲ ਕਦੇ ਕੰਮ ਨਾ ਕਰਨ ਦਾ ਵੀ ਫੈਸਲਾ ਲਿਆ ਹੈ।"


ਦੱਸ ਦਈਏ ਕਿ ਕਾਰਤਿਕ ਆਰੀਅਨ ਤੇ ਐਕਟਰਸ ਜਾਨ੍ਹਵੀ ਕਪੂਰ ਤੇ ਡੈਬਿਊਟੈਂਟ ਲਕਸ਼ਿਆ ਲਾਲਵਾਨੀ ਸਟਾਰਰ ਫਿਲਮ 'ਦੋਸਤਾਨਾ 2' ਦੀ ਸ਼ੂਟਿੰਗ ਹੁਣ ਤੱਕ ਸਿਰਫ 20 ਦਿਨ ਚੱਲੀ ਹੈ। ਪਿਛਲੇ ਸਾਲ ਕੋਰੋਨਾ ਕਰਕੇ ਇਸ ਫਿਲਮ ਦੀ ਸ਼ੂਟਿੰਗ ਨਹੀਂ ਹੋਈ ਸੀ ਤੇ ਇਸ ਫਿਲਮ ਦੇ ਕੁਝ ਹਿੱਸੇ 2019 ਵਿੱਚ ਫਿਲਮਾਇਆ ਗਏ ਸੀ। ਜਲਦੀ ਹੀ ਫਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ ਪਰ ਅਜਿਹਾ ਹੋਣ ਤੋਂ ਪਹਿਲਾਂ ਕਰਨ ਜੌਹਰ ਨੇ ਕਾਰਤਿਕ ਆਰੀਅਨ ਨੂੰ ਫਿਲਮ ਤੋਂ ਹਟਾ ਦਿੱਤਾ।


ਫਿਲਹਾਲ ਧਰਮ ਪ੍ਰੋਡਕਸ਼ਨ ਨੇ ਐਲਾਨ ਨਹੀਂ ਕੀਤਾ ਹੈ ਕਿ ਕਾਰਤਿਕ ਆਰੀਅਨ ਦੀ ਥਾਂ ਲੀਡ ਰੋਲ ਹੁਣ 'ਚ ਹੁਣ ਕੌਣ ਨਜ਼ਰ ਆਵੇਗਾ। ਏਬੀਪੀ ਨਿਊਜ਼ ਦੇ ਇਸ ਸਵਾਲ 'ਤੇ ਸੂਤਰ ਨੇ ਕਿਹਾ, "ਇਸਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।" ਦੱਸ ਦਈਏ ਕਿ ਏਬੀਪੀ ਨਿਊਜ਼ ਨੇ ਇਸ ਬਾਰੇ ਜਾਣਕਾਰੀ ਲਈ ਕਾਰਤਿਕ ਆਰੀਅਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਖ਼ਬਰ ਲਿੱਖੇ ਜਾਣ ਤੱਕ ਉਸ ਦਾ ਕੋਈ ਜਵਾਬ ਨਹੀਂ ਮਿਲਿਆ।


ਇਹ ਵੀ ਪੜ੍ਹੋ: ਮਜ਼ਦੂਰਾਂ 'ਚ ਮੁੜ ਲੌਕਡਾਊਨ ਦੀ ਦਹਿਸ਼ਤ, ਪਿੱਤਰੀ ਰਾਜਾਂ ਵੱਲ ਪਲਾਇਨ ਸ਼ੁਰੂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904