ਚੰਡੀਗੜ੍ਹ: ਗੀਤਾ ਬਸਰਾ ਨੇ ਬਾਲੀਵੁੱਡ ’ਚ ਕਈ ਹਿਟ ਫ਼ਿਲਮਾਂ ’ਚ ਕੰਮ ਕੀਤਾ ਹੈ। ਫਿਰ ਉਨ੍ਹਾਂ ਨੂੰ ਕ੍ਰਿਕੇਟਰ ਹਰਭਜਨ ਸਿੰਘ ਨਾਲ ਪਿਆਰ ਹੋਇਆ ਤੇ ਉਨ੍ਹਾਂ ਨਾਲ ਵਿਆਹ ਰਚਾ ਲਿਆ। ਵਿਆਹ ਤੋਂ ਬਾਅਦ ਗੀਤਾ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ। ਪਿੱਛੇ ਜਿਹੇ ਉਨ੍ਹਾਂ ਇੱਕ ਇੰਟਰਵਿਊ ’ਚ ਦਾ ਕਾਰਨ ਦੱਸਿਆ ਹੈ।

ਗੀਤਾ ਬਸਰਾ ਨੇ ਦੱਸਿਆ ਹੈ ਕਿ ਇੱਕ ਮਾਂ ਹੋਣ ਕਰਕੇ ਉਨ੍ਹਾਂ ਨੂੰ ਬਹੁਤ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ..ਤੇ ਇੱਕੋ ਵੇਲੇ ਦੋਵੇਂ ਕੰਮ ਕਰਨਾ ਉਨ੍ਹਾਂ ਨੂੰ ਜ਼ਰੂਰੀ ਨਹੀਂ ਲੱਗਾ।

ਮਾਂ ਤੋਂ ਲਈ ਪ੍ਰੇਰਣਾ

ਗੀਤਾ ਨੇ ਆਪਣੇ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਆਪਣੀ ਮਾਂ ਤੋਂ ਬਹੁਤ ਪ੍ਰੇਰਣਾ ਲਈ ਹੈ। ਅੱਜ ਮੈਂ ਜੋ ਵੀ ਹਾਂ, ਉਨ੍ਹਾਂ ਕਰਕੇ ਹਾਂ। ਉਹ ਇੱਕ ਵਰਕਿੰਗ ਮਦਰ ਸਨ ਪਰ ਫਿਰ ਵੀ ਉਨ੍ਹਾਂ ਕੰਮ ਤੇ ਪਰਿਵਾਰ ਦੋਵਾਂ ਨੂੰ ਬਾਖ਼ੂਬੀ ਸੰਭਾਲਿਆ ਸੀ ਅਤੇ ਮੈਂ ਵੀ ਉਨ੍ਹਾਂ ਤੋਂ ਇਹੋ ਸਿੱਖਿਆ ਸੀ ਕਿ ਔਰਤ ਹਰ ਕੰਮ ਕਰ ਸਕਦੀ ਹੈ। ਉਸ ਨੂੰ ਆਪਣੇ ਕਿਸੇ ਵੀ ਸੁਫ਼ਨੇ ਜਾਂ ਪੈਸ਼ਨ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਧੀ ਦੇ ਜਨਮ ਪਿੱਛੋਂ ਕੰਮ ਨਾ ਕਰਨਾ ਮੇਰੀ ਚੁਆਇਸ ਸੀ

ਗੀਤਾ ਨੇ ਅੱਗੇ ਦੱਸਿਆ ਕਿ ਜਦੋਂ ਇੱਕ ਔਰਤ ਮਾਂ ਬਣਦੀ ਹੈ, ਤਾਂ ਉਸ ਲਈ ਇਹ ਜ਼ਿੰਦਗੀ ਦਾ ਸਭ ਤੋਂ ਸੋਹਣਾ ਛਿਣ ਹੁੰਦਾ ਹੈ ਅਤੇ ਜਦੋਂ ਮੈਂ ਹਿਨਾਇਆ ਨੂੰ ਜਨਮ ਦਿੱਤਾ, ਤਾਂ ਮੈਂ ਉਸ ਛਿਣ ਨੂੰ ਪੂਰੀ ਤਰ੍ਹਾਂ ਜਿਊਣਾ ਚਾਹੁੰਦੀ ਸਾਂ। ਇਹ ਮੇਰੀ ਹੀ ਚੁਆਇਸ ਸੀ ਕਿ ਮੈਂ ਤਦ ਹਿਨਾਇਆ ਨਾਲ ਰਹਿਣਾ ਸੀ। ਮੈਂ ਕੰਮ ਨਹੀਂ ਕਰਨਾ ਚਾਹੁੰਦੀ ਸਾਂ ਕਿਉਂਕਿ ਮੈਂ ਹਿਨਾਇਆ ਦਾ ਪਹਿਲਾ ਕਦਮ, ਪਹਿਲਾ ਹਾਸਾ ਕੁਝ ਵੀ ਮਿਸ ਨਹੀਂ ਕਰਨਾ ਚਾਹੁੰਦੀ ਸਾਂ।

ਦੂਜੇ ਬੱਚੇ ਤੋਂ ਬਾਅਦ ਕਰਾਂਗੀ ਕਮਬੈਕ

ਉਨ੍ਹਾਂ ਦੋਬਾਰਾ ਕੰਮ ਸ਼ੁਰੂ ਕਰਨ ਨੂੰ ਲੈ ਕੇ ਕਿਹਾ ਕਿ ਦੂਜਾ ਬੱਚਾ ਆਉਣ ਤੋਂ ਬਾਅਦ ਜਦੋਂ ਉਹ ਕੰਮ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ, ਤਾਂ ਕਮਬੈਕ ਜ਼ਰੂਰ ਕਰਨਗੇ ਕਿਉਂਕਿ ਐਕਟਿੰਗ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਹੈ।

ਦੱਸ ਦੇਈਏ ਕਿ ਗੀਤਾ ਬਸਰਾ ਨੇ ਸਾਲ 2006 ’ਚ ਫ਼ਿਲਮ ‘ਦਿਲ ਦੀਆ ਹੈ’ ਤੋਂ ਬਾਲੀਵੁੱਡ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਫਿਰ ਸਾਲ 2015 ’ਚ ਉਨ੍ਹਾਂ ਕ੍ਰਿਕੇਟਰ ਹਰਭਜਨ ਸਿੰਘ (ਭੱਜੀ) ਨਾਲ ਵਿਆਹ ਰਚਾ ਲਿਆ।

ਇਹ ਵੀ ਪੜ੍ਹੋ: Monsoon Forecast: ਕੋਰੋਨਾ ਦੇ ਖ਼ਤਰੇ ਵਿਚਾਲੇ ਮੌਨਸੂਨ ਬਾਰੇ ਆਈ ਚੰਗੀ ਖ਼ਬਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904