ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾਵਾਇਰਸ ਤਬਾਹੀ ਦੇ ਵਿਚਕਾਰ ਇੱਕ ਚੰਗੀ ਖ਼ਬਰ ਆਈ ਹੈ। ਇਸ ਮੁਸ਼ਕਲ ਦੌਰ 'ਚ ਮੌਸਮ ਵਿਭਾਗ (IMD) ਖੁਸ਼ਖਬਰੀ ਲੈ ਕੇ ਆਇਆ ਹੈ। ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਇਸ ਸਾਲ ਦੇ ਮੌਨਸੂਨ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਦਾਅਵਾ ਹੈ ਕਿ ਇਸ ਸਾਲ ਮੌਨਸੂਨ ਆਮ ਰਹੇਗਾ।


ਇਸ ਬਾਰੇ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮੌਨਸੂਨ ਜੋ ਦੇਸ਼ ਵਿਚ 75 ਫ਼ੀਸਦੀ ਤੋਂ ਜ਼ਿਆਦਾ ਬਾਰਸ਼ ਲਿਆਉਂਦਾ ਹੈ, ਇਸ ਸਾਲ ਇਸ ਆਮ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਚੰਗੀ ਬਾਰਸ਼ ਖੇਤੀ ਉਤਪਾਦਾਂ ਨੂੰ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।


ਧਰਤੀ ਵਿਗਿਆਨ ਮੰਤਰਾਲੇ ਦੇ ਸਕੱਤਰ ਐਮ. ਰਾਜੀਵਨ ਨੇ ਕਿਹਾ ਕਿ ਪੰਜ ਪ੍ਰਤੀਸ਼ਤ ਵਧੇਰੇ ਜਾਂ ਘੱਟ ਦੇ ਫਰਕ ਨਾਲ ਲੰਬੇ ਸਮੇਂ ਦੀ ਔਸਤ ਅਨੁਸਾਰ 98 ਪ੍ਰਤੀਸ਼ਤ ਬਾਰਸ਼ ਹੋਏਗੀ। ਰਾਜੀਵਨ ਨੇ ਡਿਜੀਟਲ ਤਰੀਕੇ ਨਾਲ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਜੂਨ ਤੋਂ ਸਤੰਬਰ ਦਰਮਿਆਨ ਚਾਰ ਮਹੀਨਿਆਂ ਦੌਰਾਨ ਬਾਰਸ਼ ਦੀ ਭਵਿੱਖਬਾਣੀ ਕੀਤੀ।


ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੂਰਬੀ ਤੇ ਉੱਤਰ-ਪੂਰਬੀ ਭਾਰਤ ਵਿੱਚ ਇਸ ਸਾਲ ਓਡੀਸ਼ਾ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਪੂਰਬੀ ਉੱਤਰ ਪ੍ਰਦੇਸ਼ ਤੇ ਅਸਾਮ ਸਮੇਤ ਬਾਰਸ਼ ਆਮ ਹੋਣ ਦੀ ਸੰਭਾਵਨਾ ਹੈ। ਸਕਾਈਮੇਟ ਵੱਲੋਂ ਜਾਰੀ ਭਵਿੱਖਬਾਣੀ ਵਿਚ ਕਿਹਾ ਗਿਆ ਸੀ ਕਿ ਇਸ ਸਾਲ ਮੌਨਸੂਨ ਆਮ ਰਹੇਗਾ। ਜੂਨ ਤੇ ਸਤੰਬਰ ਦੇ ਵਿਚਕਾਰ ਬਾਰਸ਼ ਦਾ 103% ਅਨੁਮਾਨ ਹੈ।


ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਨਾਲ ਸਹਿਮੇ ਨਸ਼ੇੜੀ, ਨਸ਼ਾ ਛੁਡਾਊ ਕੇਂਦਰਾਂ 'ਤੇ ਲੱਗੀ ਭੀੜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904