ਦੇਸ਼ ਵਿੱਚ ਜਿੱਥੇ ਕੋਰੋਨਾਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਪੈਰ ਫੈਲਾ ਰਹੀ ਹੈ ਤੇ ਅਜਿਹੇ 'ਚ ਟੀਕਾਕਰਨ ਦਾ ਕੰਮ ਵੀ ਸਰਕਾਰ ਕਾਫ਼ੀ ਤੇਜ਼ੀ ਨਾਲ ਕਰ ਰਹੀ ਹੈ। ਇਸ ਮਹਾਂਮਾਰੀ ਦੇ ਇਸ ਮਾੜੇ ਪੜਾਅ ਵਿੱਚ ਬਹੁਤ ਸਾਰੇ ਲੋਕ ਵੈਕਸੀਨ ਦੀ ਜਮਾਖੋਰੀ ਕਰ ਰਹੇ ਹਨ। ਪ੍ਰਾਈਵੇਟ ਹਸਪਤਾਲ ਕੋਵਿਡ ਟੀਕਾ ਮਹਿੰਗੇ ਭਾਅ 'ਤੇ ਵੇਚ ਰਹੇ ਹਨ।
ਇਸ ਦੌਰਾਨ ਬੀਤੇ ਦਿਨੀਂ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕੋਵਿਡਸ਼ਿਲਡ ਟੀਕੇ ਦੀ ਰੇਟ ਲਿਸਟ ਜਾਰੀ ਕੀਤੀ ਹੈ ਜਿਸ ਕਰਕੇ ਇੱਕ ਵਾਰ ਫਿਰ ਤੋਂ ਕੋਰੋਨਾ ਕਰਕੇ ਕਾਫ਼ੀ ਬਾਲੀਵੁੱਡ ਸਟਾਰਸ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਸਟਾਰਸ ਕੋਰੋਨਾ ਵੈਕਸੀਨ ਦੇ ਤੈਅ ਕੀਤੀਆਂ ਕੀਮਤਾਂ 'ਤੇ ਵੀ ਇਤਰਾਜ਼ ਜਾਹਰ ਕਰ ਰਹੇ ਹਨ। ਐਕਟਰ ਸੋਨੂੰ ਸੂਦ ਤੇ ਫਰਹਾਨ ਅਖ਼ਤਰ ਨੇ ਇਸ ਰੇਟ ਸੂਚੀ 'ਤੇ ਇਤਰਾਜ਼ ਜਤਾਇਆ ਹੈ।
ਦਰਅਸਲ, ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਵੀਸ਼ਿਲਡ ਸੂਬਿਆਂ ਨੂੰ 400 ਰੁਪਏ ਵਿੱਚ, ਨਿੱਜੀ ਹਸਪਤਾਲਾਂ ਨੂੰ 600 ਰੁਪਏ ਵਿੱਚ ਤੇ ਕੇਂਦਰ ਨੂੰ 150 ਰੁਪਏ ਵਿੱਚ ਦਿੱਤੀ ਜਾਵੇਗੀ।
ਇਸ 'ਤੇ ਸੋਨੂੰ ਸੂਦ ਨੇ ਟਵੀਟ ਕਰਦਿਆਂ ਕੀ ਕਿਹਾ ਇੱਥੇ ਵੇਖੋ:
ਸੋਨੂੰ ਸੂਦ ਨੇ ਟਵਿੱਟਰ 'ਤੇ ਖ਼ਬਰ ਦਾ ਸਕਰੀਨ ਸ਼ੌਟ ਸ਼ੇਅਰ ਕਰਦਿਆਂ ਕਿਹਾ ਕਿ ਵੈਕਸੀਨ ਮੁਫਤ ਮੁਹੱਈਆ ਕਰਾਈੱ ਜਾਣੀ ਚਾਹੀਦੀ ਹੈ। ਉਸ ਨੇ ਆਪਣੇ ਟਵੀਟ ਵਿੱਚ ਲਿਖਿਆ, “ਇਹ ਟੀਕਾ ਸਾਰਿਆਂ ਨੂੰ ਮੁਫਤ ਦਿੱਤਾ ਜਾਣਾ ਚਾਹੀਦਾ ਹੈ। ਇਸ ਦੀ ਕੀਮਤ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਕਾਰੋਬਾਰੀ ਤੇ ਵਿਅਕਤੀ ਜੋ ਇਸ ਨੂੰ ਸਹਿ ਸਕਦੇ ਹਨ, ਅੱਗੇ ਆਉਣ ਤੇ ਸਾਰਿਆਂ ਨੂੰ ਟੀਕਾ ਲਵਾਉਣ ਵਿੱਚ ਮਦਦ ਕਰਨ।"
ਇਸ ਦੇ ਨਾਲ ਹੀ ਐਕਟਰ ਫਰਹਾਨ ਅਖ਼ਤਰ ਨੇ ਵੀ ਵੈਕਸੀਨ ਦੀ ਕੀਮਤ ਦੇ ਮੁੱਦੇ 'ਤੇ ਕਈ ਸਵਾਲ ਖੜ੍ਹੇ ਕਰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕੀ ਕਿਹਾ ਵੇਖੋ ਉਨ੍ਹਾਂ ਦੇ ਟਵੀਟ 'ਚ:-
ਇਹ ਵੀ ਪੜ੍ਹੋ: Haryana Government: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਵੱਡਾ ਫੈਸਲਾ, ਦੁਕਾਨਾਂ ਸ਼ਾਮ ਛੇ ਵਜੇ ਤੋਂ ਹੀ ਬੰਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904