ਧੁਰੰਧਰ ਅਦਾਕਾਰ ਰਣਵੀਰ ਸਿੰਘ ਨੂੰ ਹਾਲ ਹੀ ਵਿੱਚ ਬਿਸ਼ਨੋਈ ਗੈਂਗ ਵੱਲੋਂ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ ਗਈ ਸੀ। ਇਸ ਸਨਸਨੀਖੇਜ਼ ਮਾਮਲੇ ਵਿੱਚ ਹੁਣ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ, ਮੁੰਬਈ ਕ੍ਰਾਈਮ ਬ੍ਰਾਂਚ ਦੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਬਿਸ਼ਨੋਈ ਗੈਂਗ ਦੇ ਕਰੀਬੀ ਗੁੰਡਿਆਂ ਵਿੱਚੋਂ ਇੱਕ ਹੈਰੀ ਬਾਕਸਰ ਨੇ ਵਾਇਸ ਨੋਟ ਭੇਜ ਕੇ ਰਣਵੀਰ ਸਿੰਘ ਨੂੰ ਧਮਕੀ ਦਿੱਤੀ ਅਤੇ ਇੱਕ ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ।

Continues below advertisement

ਕ੍ਰਾਈਮ ਬ੍ਰਾਂਚ ਸਬੂਤ ਇਕੱਠੇ ਕਰਨ ਵਿੱਚ ਜੁਟੀ

ਸੂਤਰਾਂ ਦੇ ਅਨੁਸਾਰ, ਸ਼ੁਰੂਆਤੀ ਜਾਂਚ ਦੌਰਾਨ ਰਣਵੀਰ ਸਿੰਘ ਦੇ ਮੈਨੇਜਰ ਦੇ ਵਟਸਐਪ ‘ਤੇ ਆਏ ਵਾਇਸ ਨੋਟ ਵਿੱਚ ਹੈਰੀ ਬਾਕਸਰ ਦੀ ਆਵਾਜ਼ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਇਸ ਮਾਮਲੇ ਨਾਲ ਸੰਬੰਧਿਤ ਹੋਰ ਸਬੂਤ ਇਕੱਠੇ ਕਰਨ ਲਈ ਕ੍ਰਾਈਮ ਬ੍ਰਾਂਚ ਜਾਂਚ ਕਰ ਰਹੀ ਹੈ। ਕ੍ਰਾਈਮ ਬ੍ਰਾਂਚ ਸੂਤਰਾਂ ਮੁਤਾਬਕ, ਇਹ ਵਾਇਸ ਨੋਟ ਰੋਹਿਤ ਸ਼ੇੱਟੀ ਦੇ ਘਰ ‘ਤੇ ਫਾਇਰਿੰਗ ਦੀ ਘਟਨਾ ਤੋਂ ਬਾਅਦ ਭੇਜਿਆ ਗਿਆ ਸੀ।

Continues below advertisement

ਰਣਵੀਰ ਸਿੰਘ ਦੇ ਮੈਨੇਜਰ ਦੇ ਮੋਬਾਇਲ ‘ਤੇ ਆਈ ਸੀ ਧਮਕੀ

ਦੱਸਿਆ ਜਾ ਰਿਹਾ ਹੈ ਕਿ ਰਣਵੀਰ ਸਿੰਘ ਨੂੰ ਵਾਇਸ ਨੋਟ ਰਾਹੀਂ ਧਮਕੀ ਉਸਦੇ ਮੈਨੇਜਰ ਦੇ ਮੋਬਾਇਲ ਨੰਬਰ ‘ਤੇ ਭੇਜੀ ਗਈ ਸੀ। ਇਹ ਧਮਕੀ ਰੋਹਿਤ ਸ਼ੈੱਟੀ ਦੇ ਘਰ ‘ਤੇ ਹੋਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਆਈ ਸੀ। ਧਮਕੀ ਮਿਲਣ ਤੋਂ ਬਾਅਦ ਰਣਵੀਰ ਸਿੰਘ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਨੇ ਤਿੰਨ ਦਿਨ ਪਹਿਲਾਂ ਰਣਵੀਰ ਸਿੰਘ ਦੇ ਮੈਨੇਜਰ ਦਾ ਬਿਆਨ ਦਰਜ ਕੀਤਾ ਹੈ ਅਤੇ ਜਾਂਚ ਜਾਰੀ ਹੈ।

ਸੂਤਰਾਂ ਮੁਤਾਬਕ, ਧਮਕੀ ਭੇਜਣ ਲਈ ਵੀਪੀਐਨ ਨੈੱਟਵਰਕ (VPN network) ਦੀ ਵਰਤੋਂ ਕੀਤੀ ਗਈ ਸੀ। ਹੁਣ ਤੱਕ ਦੀ ਜਾਂਚ ਵਿੱਚ ਇਸਦੀ ਲੋਕੇਸ਼ਨ ਵਿਦੇਸ਼ ਦੀ ਮਿਲੀ ਹੈ ਅਤੇ ਇਸਨੂੰ ਟ੍ਰੇਸ ਕਰਨ ਲਈ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ। ਕ੍ਰਾਈਮ ਬ੍ਰਾਂਚ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਕੀ ਭੇਜਣ ਸਮੇਂ ਵੀਪੀਐਨ ਕਿਹੜੇ ਦੇਸ਼ ਦੇ ਨੈੱਟਵਰਕ ਰਾਹੀਂ ਵਰਤਿਆ ਗਿਆ ਸੀ। ਰਣਵੀਰ ਤੋਂ ਇਲਾਵਾ, ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਰਾਤ ਅਦਾਕਾਰ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਦੇ ਮੈਨੇਜਰ ਦਾ ਵੀ ਬਿਆਨ ਦਰਜ ਕੀਤਾ ਹੈ।