ਮੁੰਬਈ: ਐਸਪੀ ਬਾਲਾਸੁਰਾਮਨੀਅਮ ਦਾ ਦਿਹਾਂਤ ਹੋ ਗਿਆ ਹੈ। ਪ੍ਰਸਿੱਧ ਗਾਇਕ ਐਸਪੀ ਬਾਲਾਸੁਰਾਮਨੀਅਮ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਏ। ਬਾਲਾਸੁਰਾਮਨੀਅਮ ਪਿਛਲੇ ਦੋ ਮਹੀਨਿਆਂ ਤੋਂ ਹਸਪਤਾਲ ਵਿੱਚ ਦਾਖਲ ਸੀ, ਉਨ੍ਹਾਂ ਦੀ ਮੌਤ ਦਾ ਕਾਰਨ ਕੋਰੋਨਾ ਦੱਸਿਆ ਜਾ ਰਿਹਾ ਹੈ।


5 ਅਗਸਤ ਨੂੰ ਸਿੰਗਰ ਐਸਪੀ ਬਾਲਾਸੁਰਾਮਨੀਅਮ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਐਮਜੀਐਮ ਹੈਲਥਕੇਅਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਆਇਆ ਸੀ ਤੇ ਸਿੰਗਰ ਦੇ ਬੇਟੇ ਨੇ ਇਸ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ, ਪਿਛਲੇ 48 ਘੰਟਿਆਂ ਵਿੱਚ ਉਸ ਦੀ ਸਿਹਤ ਕਾਫੀ ਵਿਗੜ ਗਈ।



ਬਾਲਾਸੁਰਾਮਨੀਅਮ ਲਈ ਆਖਰੀ 24 ਘੰਟੇ ਸੀ ਨਾਜ਼ੁਕ:

ਗਾਇਕ ਐਸਪੀ ਬਾਲਾਸੁਰਾਮਨੀਅਮ ਵੈਂਟੀਲੇਟਰ 'ਤੇ ਸੀ ਤੇ ਡਾਕਟਰ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਸੀ। ਆਖਰੀ ਸਮੇਂ ‘ਚ ਗਾਇਕ ECMO(extracorporeal membrane oxygenation) ਤੇ ਹੋਰ ਦੂਜੇ ਲਾਈਫ ਸਪੋਰਟ ਸਿਸਟਮ ‘ਤੇ ਸੀ।

ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਐਸਪੀ ਬਾਲਾਸੁਰਾਮਨੀਅਮ ਦੀ ਹਾਲਤ ਬਹੁਤ ਨਾਜ਼ੁਕ ਸੀ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਵੈਂਟੀਲੈਟਰ ‘ਤੇ ਸ਼ਿਫਟ ਕਰ ਦਿੱਤਾ ਸੀ।

ਦੱਸ ਦਈਏ ਕਿ ਬਾਲਾਸੁਰਾਮਨੀਅਮ ਪਲੇਅਬੈਕ ਗਾਇਕਾ ਦੇ ਨਾਲ ਇੱਕ ਸੰਗੀਤ ਨਿਰਦੇਸ਼ਕ, ਅਦਾਕਾਰ, ਫਿਲਮ ਨਿਰਮਾਤਾ ਤੇ ਡਬਿੰਗ ਕਲਾਕਾਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਤਾਮਿਲ, ਤੇਲਗੂ, ਕੰਨੜ, ਮਲਿਆਲਮ ਤੇ ਹਿੰਦੀ ਵਿੱਚ ਕੰਮ ਕੀਤਾ।

ਗਿੰਨੀਜ਼ ਬੁੱਕ ਰਾਸ਼ਟਰੀ ਪੁਰਸਕਾਰ ਜਿੱਤਣ ਲਈ:

ਬਾਲਾਸੁਰਾਮਨੀਅਮ ਸਿੰਗਰ ਵਲੋਂ ਇੰਨੇ ਗਾਣੇ ਗਾਉਣ ਲਈ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਉਨ੍ਹਾਂ ਦਾ ਨਾਂ ਸ਼ਾਮਲ ਹੈ। ਉਨ੍ਹਾਂ ਨੇ ਚਾਰ ਵੱਖ-ਵੱਖ ਭਾਸ਼ਾਵਾਂ (ਕੰਨੜ, ਤੇਲਗੂ, ਤਾਮਿਲ ਤੇ ਹਿੰਦੀ) ਵਿੱਚ ਕੰਮ ਕਰਨ ਲਈ ਬੇਸਟ ਮੇਲ ਪਲੇਅਬੈਕ ਸਿੰਗਰ ਲਈ 6 ਨੈਸ਼ਨਲ ਫਿਲਮ ਐਵਾਰਡ ਜਿੱਤੇ।

ਬਾਲਾਸੁਰਾਮਨੀਅਮ ਨੇ ਤੇਲਗੂ ਸਿਨੇਮਾ ਵਿਚ ਕੰਮ ਕਰਨ ਲਈ 25 ਆਂਧਰਾ ਪ੍ਰਦੇਸ਼ ਰਾਜ ਨੰਦੀ ਪੁਰਸਕਾਰ ਜਿੱਤੇ। ਉਨ੍ਹਾਂ ਕੋਲ 16 ਭਾਰਤੀ ਭਾਸ਼ਾਵਾਂ ਵਿੱਚ 40 ਹਜ਼ਾਰ ਤੋਂ ਵੱਧ ਗਾਣੇ ਗਾਉਣ ਦਾ ਰਿਕਾਰਡ ਵੀ ਹੈ।

ਬਾਲਾਸੁਰਾਮਨੀਅਮ ਨੇ 20 ਸਾਲ ਦੀ ਉਮਰ ਵਿੱਚ ਕੀਤਾ ਸੀ ਡੈਬਿਊ:

ਐਸ ਪੀ ਬਾਲਾਸੁਬ੍ਰਮਨੀਅਮ ਦਾ ਜਨਮ 4 ਜੂਨ 1946 ਨੂੰ ਆਂਧਰਾ ਪ੍ਰਦੇਸ਼ ਦੇ ਨੇਲੂਰ ਸ਼ਹਿਰ ਵਿੱਚ ਤੇਲਗੂ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਦੋ ਭਰਾ ਅਤੇ ਪੰਜ ਭੈਣਾਂ ਹਨ। ਬਾਲਾਸੁਰਾਮਨੀਅਮ ਨੇ ਛੋਟੀ ਉਮਰ ਵਿੱਚ ਹੀ ਸੰਗੀਤ ਵਿੱਚ ਰੁਚੀ ਲਈ ਤੇ ਸੰਗੀਤ ਦੀ ਸਿੱਖਿਆ ਹਾਸਲ ਕੀਤੀ।

ਉਨ੍ਹਾਂ ਨੇ ਪੜ੍ਹਾਈ ਦੇ ਦੌਰਾਨ ਆਪਣੀ ਸੰਗੀਤ ਦੀ ਸਿੱਖਿਆ ਜਾਰੀ ਰੱਖੀ ਤੇ ਸਾਲ 1964 ਵਿੱਚ ਸੰਗੀਤ ਮੁਕਾਬਲੇ ਵਿੱਚ ਆਪਣਾ ਪਹਿਲਾ ਇਨਾਮ ਜਿੱਤਿਆ। ਬਾਲਾਸੁਰਾਮਨੀਅਮ ਨੇ 15 ਦਸੰਬਰ 1966 ਨੂੰ ਤੇਲਗੂ ਫਿਲਮ ਸ਼੍ਰੀਲ ਸ਼੍ਰੀ ਮਰੀਦਾ ਰਮੰਨਾ ਤੋਂ ਪਲੇਅਬੈਕ ਗਾਇਕਾ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਸੀ। ਇਸ ਗਾਣੇ ਦੇ ਸਿਰਫ 8 ਦਿਨਾਂ ਬਾਅਦ ਉਨ੍ਹਾਂ ਨੇ ਕੰਨੜ ਦੀ ਸ਼ੁਰੂਆਤ ਕੀਤੀ ਤੇ ਫਿਲਮ ‘ਨੱਕਾੜੇ ਅਡੇ ਸਵਰਗ’ ਲਈ ਗਾਇਆ।

ਕਿਸਾਨਾਂ ਨਾਲ ਧਰਨਿਆਂ 'ਚ ਡਟੇ ਪੰਜਾਬੀ ਕਲਾਕਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904