ਨਵੀਂ ਦਿੱਲੀ: ਬੋਨੀ ਕਪੂਰ ਨਾਲ ਸ਼੍ਰੀਦੇਵੀ ਦਾ ਰਿਸ਼ਤਾ ਘੱਟ ਦਿਲਚਸਪ ਨਹੀਂ ਰਿਹਾ। ਬੋਨੀ ਕਪੂਰ ਸ਼੍ਰੀਦੇਵੀ ਦੀ ਤਮਿਲ ਫਿਲਮ ਵੇਖਣ ਤੋਂ ਬਾਅਦ ਉਨਾਂ ਦੇ ਦੀਵਾਨੇ ਹੋ ਗਏ ਸੀ। ਉਹ ਸ਼੍ਰੀਦੇਵੀ ਨਾਲ ਕੰਮ ਕਰਨਾ ਚਾਹੁੰਦੇ ਸਨ। ਕਹਿੰਦੇ ਹਨ ਕਿ ਜਦ ਸ਼੍ਰੀਦੇਵੀ ਦੀ ਮੰਮੀ ਉਨ੍ਹਾਂ ਲਈ 10 ਲੱਖ ਰੁਪਏ ਫੀਸ ਮੰਗਦੀ ਸੀ ਤਾਂ ਬੋਨੀ ਕਪੂਰ 11 ਲੱਖ ਰੁਪਏ ਦਿੰਦੇ ਸਨ। ਉਸ ਵੇਲੇ ਵੈਨਿਟੀ ਵੈਨ ਨਹੀਂ ਹੁੰਦੀ ਸੀ ਤੇ ਬੋਨੀ ਕਪੂਰ ਸ਼੍ਰੀਦੇਵੀ ਲਈ ਖਾਸ ਤੌਰ 'ਤੇ ਮੇਕਅਪ ਰੂਮ ਦਾ ਬੰਦੋਬਸਤ ਕਰਦੇ ਸਨ। ਇਸੇ ਕਾਰਨ ਸ਼੍ਰੀਦੇਵੀ ਨਾਲ ਬੋਨੀ ਕਪੂਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਸ਼੍ਰੀਦੇਵੀ ਮਿਥੁਨ ਦੇ ਨੇੜੇ ਹੋਈ ਤਾਂ ਬੋਨੀ ਪਿੱਛੇ ਹਟ ਗਏ। ਇਸ ਤੋਂ ਬਾਅਦ ਬੋਨੀ ਨੇ ਮੋਨਾ ਕਪੂਰ ਨਾਲ ਵਿਆਹ ਕਰਵਾ ਲਿਆ ਸੀ। ਫਿਰ ਸਾਲ 1995 ਵਿੱਚ ਦੋਵੇਂ ਕਰੀਬ ਆਏੇ। ਇਸੇ ਸਾਲ ਸ਼੍ਰੀਦੇਵੀ ਦੀ ਮਾਂ ਦਾ ਨਿਊਯਾਰਕ ਦੇ ਮੈਨਹਟਨ ਵਿੱਚ ਇੱਕ ਹਸਪਤਾਲ ਵਿੱਚ ਬ੍ਰੇਨ ਟਿਊਮਰ ਦਾ ਆਪ੍ਰੇਸ਼ਨ ਹੋਇਆ ਸੀ। ਹਸਪਤਾਲ ਵਾਲਿਆਂ ਨੇ ਆਪ੍ਰੇਸ਼ਨ ਸਿਰ ਦੇ ਦੂਜੇ ਪਾਸੇ ਕਰ ਦਿੱਤਾ। ਇਸ ਕਰਕੇ ਸ਼੍ਰੀਦੇਵੀ ਕਾਫੀ ਪ੍ਰੇਸ਼ਾਨ ਸੀ। https://instagram.com/p/BaiokUMBMt1/?utm_source=ig_embed&utm_campaign=embed_profile_upsell_control ਮਾਂ ਦੀ ਮੌਤ ਤੋਂ ਬਾਅਦ ਸ਼੍ਰੀਦੇਵੀ ਦੀ ਭੈਣ ਸ਼੍ਰੀਲਤਾ ਦਾ ਵੀ ਵਿਆਹ ਹੋ ਗਿਆ ਤੇ ਪ੍ਰਾਪਰਟੀ ਨੂੰ ਲੈ ਕੇ ਦੋਹਾਂ ਭੈਣਾਂ ਵਿੱਚ ਪੰਗਾ ਪਿਆ ਰਿਹਾ। ਉਨ੍ਹਾਂ ਦਿਨਾਂ ਵਿੱਚ ਸ਼੍ਰੀਦੇਵੀ ਕਾਫੀ ਇਕੱਲੀ ਮਹਿਸੂਸ ਕਰਦੀ ਸੀ। ਬੋਨੀ ਕਪੂਰ ਨੇ ਸ਼੍ਰੀਦੇਵੀ ਦਾ ਸਾਥ ਦਿੱਤਾ ਤੇ 1996 ਵਿੱਚ ਦੋਹਾਂ ਨੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ 1997 ਵਿੱਚ ਫਿਲਮ 'ਜੁਦਾਈ' ਵਿੱਚ ਕੰਮ ਕਰਨ ਤੋਂ ਬਾਅਦ ਸ਼੍ਰੀਦੇਵੀ ਨੇ ਫਿਲਮਾਂ ਤੋਂ ਬ੍ਰੇਕ ਲਿਆ ਤੇ ਪਰਿਵਾਰ ਸਾਂਭਣਾ ਸ਼ੁਰੂ ਕਰ ਦਿੱਤਾ। ਸ਼੍ਰੀਦੇਵੀ ਤੇ ਬੋਨੀ ਕਪੂਰ ਦੀਆਂ ਦੋ ਬੇਟੀਆਂ ਹਨ ਖੁਸ਼ੀ ਤੇ ਜਾਹਨਵੀ। ਜਾਹਨਵੀ ਦੀ ਇਸੇ ਸਾਲ 'ਧੜਕ' ਫਿਲਮ ਰਿਲੀਜ਼ ਹੋਣੀ ਹੈ। ਸ਼੍ਰੀਦੇਵੀ 2017 ਵਿੱਚ ਆਖਰੀ ਵਾਰ ਵੱਡ ਪਰਦੇ 'ਤੇ ਨਜ਼ਰ ਆਈ ਸੀ।