ਮੁੰਬਈ: ਹਿੰਦੀ ਫਿਲਮਾਂ ਦੀ ਡਾਇਰੈਕਟਰ ਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਦਾ ਅਦਾਕਾਰ ਸ਼੍ਰੀਦੇਵੀ ਨਾਲ ਕੋਰੀਓਗ੍ਰਾਫੀ ਦਾ ਇਤਿਹਾਸ ਰਿਹਾ ਹੈ। ਉਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਦੀ ਸ਼ੁਰੂਆਤੀ ਫਿਲਮ 'ਧੜਕ' ਦੀ ਕੋਰੀਓਗ੍ਰਾਫੀ ਕਰ ਰਹੇ ਹਨ। ਇਸੇ ਕੜੀ ਦੌਰਾਨ ਫਰਾਹ ਨੇ ਕਿਹਾ ਕਿ ਕਿਸੇ ਵੀ ਨਵੀਂ ਅਦਾਕਾਰ ਜਾਂ ਜਾਹਨਵੀ ਦੀ ਤੁਲਨਾ ਸ਼੍ਰੀਦੇਵੀ ਨਾਲ ਕਰਨਾ ਠੀਕ ਨਹੀਂ। ਫਰਾਹ ਨੇ ਕਿਹਾ ਕਿ ਜਹਾਵਨੀ ਬਹੁਤ ਪਿਆਰੀ ਹੈ ਤੇ ਇੱਕ ਵਧੀਆ ਡਾਂਸਰ ਵੀ ਹੈ। ਉਹ ਜਲਦੀ ਹੀ ਕਿਸੇ ਵੀ ਡਾਂਸ ਨੂੰ ਸਿੱਖ ਲੈਂਦੀ ਹੈ ਪਰ ਇਸ ਦੇ ਬਾਵਜੂਦ ਲੱਗਦਾ ਹੈ ਕਿ ਉਸ ਦੀ ਮਾਂ ਦੀ ਤੁਲਨਾ ਉਸ ਨਾਲ ਕਰਨੀ ਸਹੀ ਨਹੀਂ। ਸ਼੍ਰੀਦੇਵੀ ਹਿੰਦੀ ਸਿਨੇਮਾ ਦੇ ਦਿੱਗਜ਼ ਅਦਾਕਾਰ ਰਹੀ ਹੈ ਤੇ ਉਸ ਦੀ ਬੇਟੀ ਜਾਹਨਵੀ ਫਿਲਮ 'ਧੜਕ' ਨਾਲ ਆਪਣੀ ਬਾਲੀਵੁੱਡ ਦੀ ਸ਼ੁਰੂਆਤ ਕੀਤੀ ਹੈ। ਫਰਾਹ ਨੇ ਮੀਡੀਆ ਨੂੰ ਕਿਹਾ, "ਮੈਂ ਸ਼੍ਰੀਦੇਵੀ ਨਾਲ ਬਹੁਤ ਪਿਆਰ ਕਰਦੀ ਹਾਂ। ਜਦੋਂ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਤਾਂ ਉਸ ਨੇ ਅੱਗੇ ਵਧਣ ਵਿੱਚ ਮੇਰੀ ਬਹੁਤ ਮਦਦ ਕੀਤੀ।"