Money Laundering Case: 200 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਸੁਕੇਸ਼ ਚੰਦਰਸ਼ੇਖਰ ਜੇਲ੍ਹ ਵਿੱਚ ਬੰਦ ਹੈ। ਹੁਣ ਉਸ ਨੇ ਜੇਲ੍ਹ ਤੋਂ ਆਪਣੇ ਵਕੀਲ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਉਸ ਨੇ ਲਿਖਿਆ ਹੈ ਕਿ 200 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ 'ਚ ਜੈਕਲੀਨ ਦੀ ਕੋਈ ਭੂਮਿਕਾ ਨਹੀਂ ਹੈ। ਸੁਕੇਸ਼ ਨੇ ਦੱਸਿਆ ਕਿ ਉਹ ਜੈਕਲੀਨ ਨਾਲ ਰਿਲੇਸ਼ਨਸ਼ਿਪ 'ਚ ਸੀ ਅਤੇ ਇਸ ਤਹਿਤ ਮਹਿੰਗੇ ਤੋਹਫੇ ਅਤੇ ਕਾਰਾਂ ਸਮੇਤ ਸਾਰਾ ਲੈਣ-ਦੇਣ ਹੋਇਆ।


ਦੱਸ ਦੇਈਏ ਕਿ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਸ਼ੱਕ ਦੇ ਘੇਰੇ 'ਚ ਹੈ। ਜੈਕਲੀਨ ਫਰਨਾਂਡੀਜ਼ ਸ਼ਨੀਵਾਰ ਨੂੰ ਪਟਿਆਲਾ ਹਾਊਸ ਕੋਰਟ 'ਚ ਪੇਸ਼ ਹੋਈ ਸੀ। ਜੈਕਲੀਨ ਨੂੰ ਰਾਹਤ ਦਿੰਦਿਆਂ ਅਦਾਲਤ ਨੇ ਅਗਲੀ ਸੁਣਵਾਈ (10 ਨਵੰਬਰ) ਤੱਕ ਉਸ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ।


"ਜੈਕਲੀਨ ਨੇ ਸਿਰਫ ਪਿਆਰ ਮੰਗਿਆ"


ਇੰਡੀਆ ਟੂਡੇ ਦੀ ਖਬਰ ਮੁਤਾਬਕ ਸੁਕੇਸ਼ ਨੇ ਚਿੱਠੀ 'ਚ ਲਿਖਿਆ- 'ਇਹ ਦੁੱਖ ਵਾਲੀ ਗੱਲ ਹੈ ਕਿ ਜੈਕਲੀਨ ਨੂੰ ਪੀਐਮਐਲਏ (PMLA) ਮਾਮਲੇ 'ਚ ਦੋਸ਼ੀ ਬਣਾਇਆ ਗਿਆ ਹੈ। ਜਿਵੇਂ ਕਿ ਮੈਂ ਪਹਿਲਾਂ ਹੀ ਸਾਫ਼ ਕਿਹਾ ਸੀ ਕਿ ਅਸੀਂ ਦੋਵੇਂ ਰਿਲੇਸ਼ਨਸ਼ਿਪ ਵਿੱਚ ਸੀ। ਮੈਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਤੋਹਫ਼ੇ ਦਿੱਤੇ। ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੈ? ਉਨ੍ਹਾਂ ਨੇ ਮੇਰੇ ਤੋਂ ਪਿਆਰ ਅਤੇ ਨਾਲ ਖੜੇ ਹੋਣ ਤੋਂ ਇਲਾਵਾ ਕਿਸੇ ਚੀਜ਼ ਦੀ ਉਮੀਦ ਨਹੀਂ ਕੀਤੀ। ਜੋ ਵੀ ਪੈਸਾ ਉਸ 'ਤੇ ਅਤੇ ਉਸ ਦੇ ਪਰਿਵਾਰ 'ਤੇ ਖਰਚ ਕੀਤਾ ਗਿਆ ਹੈ ਉਹ ਕਾਨੂੰਨੀ ਤਰੀਕੇ ਨਾਲ ਕਮਾਇਆ ਗਿਆ ਸੀ ਅਤੇ ਜਲਦੀ ਹੀ ਇਹ ਵੀ ਹੇਠਲੀ ਅਦਾਲਤ ਵਿਚ ਸਾਬਤ ਹੋ ਜਾਵੇਗਾ।


 



ਜੈਕਲੀਨ ਅਤੇ ਸੁਕੇਸ਼ ਰਿਲੇਸ਼ਨਸ਼ਿਪ 'ਚ ਸਨ, ਦੋਵਾਂ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ। ਦੋਸ਼ ਹੈ ਕਿ ਸੁਕੇਸ਼ ਨੇ ਜੈਕਲੀਨ ਨੂੰ ਮਹਿੰਗੇ ਤੋਹਫੇ ਦਿੱਤੇ ਸਨ। ਜੈਕਲੀਨ ਦੀ ਸਟਾਈਲਿਸਟ ਲਿਪਾਕਸ਼ੀ ਇਲਾਵਾਦੀ ਨੇ ਵੀ ਪੁੱਛਗਿੱਛ 'ਚ ਦੱਸਿਆ ਸੀ ਕਿ ਸੁਕੇਸ਼ ਨੇ ਜੈਕਲੀਨ ਦੇ ਕੱਪੜਿਆਂ ਦੇ ਬ੍ਰਾਂਡ ਬਾਰੇ ਜਾਣਨ ਲਈ ਪਿਛਲੇ ਸਾਲ ਉਸ ਨਾਲ ਸੰਪਰਕ ਕੀਤਾ ਸੀ। ਜੈਕਲੀਨ ਲਈ ਕੱਪੜੇ ਖਰੀਦਣ ਲਈ ਸੁਕੇਸ਼ ਨੇ ਉਸ ਨੂੰ 3 ਕਰੋੜ ਰੁਪਏ ਦਿੱਤੇ ਸਨ। ਲਿਪਾਕਸ਼ੀ ਨੇ ਸੁਕੇਸ਼ ਤੋਂ ਮਿਲੀ ਸਾਰੀ ਰਕਮ ਫਰਨਾਂਡੀਜ਼ ਲਈ ਤੋਹਫ਼ੇ ਖਰੀਦਣ ਵਿੱਚ ਖਰਚ ਕੀਤੀ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।