ਪੰਜਾਬੀ ਗਾਇਕ ਸੁਖ-ਈ ਦਾ ਨਵਾਂ ਗੀਤ 'ਸੁਸਾਈਡ' ਰਿਲੀਜ਼ ਹੋਇਆ ਹੈ। ਗੀਤ ਵਿੱਚ ਇਹ ਵਿਖਾਇਆ ਗਿਆ ਹੈ ਕਿ ਕਿਵੇਂ ਇੱਕ ਮੁੰਡਾ ਕੁੜੀ ਤੋਂ ਹਾਂ ਕਰਵਾ ਸਕਦਾ ਹੈ ਸੁਸਾਈਡ ਦਾ ਡਰ ਦੇਕੇ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ।      
      ਸੁਖ-ਈ ਦੇ ਇਸ ਗੀਤ ਨੂੰ ਲੈਕੇ ਕਾਫੀ ਚਰਚਾ ਹੋ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਗੀਤ ਨੌਜਵਾਨਾਂ ਨੂੰ ਗਲਤ ਸਿੱਖਿਆ ਦੇ ਰਿਹਾ ਹੈ ਕਿਉਂਕਿ ਗਾਣੇ ਦੇ ਰਾਹੀਂ ਇਹ ਸਾਫ ਹੁੰਦਾ ਹੈ ਕਿ ਜੇ ਕੁੜੀ ਨੂੰ ਆਤਮਹੱਤਿਆ ਦਾ ਡਰਾਵਾ ਦੋ ਤਾਂ ਉਹ ਮੰਨ ਜਾਏਗੀ। ਨਾਲ ਹੀ ਗਾਣਾ ਕੁੜੀ ਦਾ ਪਿੱਛੇ ਕਰਨ ਵਰਗੀਆਂ ਹਰਕਤਾਂ ਨੂੰ ਪ੍ਰਮੋਟ ਕਰਦਾ ਹੈ। ਦੂਜੀ ਤਰਫ ਕੁਝ ਲੋਕ ਗਾਣੇ ਨੂੰ ਸਿਰਫ ਮਨੋਰੰਜਨ ਦਾ ਜ਼ਰੀਆ ਦੱਸ ਰਹੇ ਹਨ। ਪੰਜਾਬੀ ਗਾਇਕੀ ਵਿੱਚ ਇਹ ਕੁਝ ਨਵਾਂ ਨਹੀਂ ਹੈ। ਪਹਿਲਾਂ ਵੀ ਗਾਣਿਆਂ ਵਿੱਚ ਅਜਿਹੇ ਬੋਲ ਅਤੇ ਅਜਿਹੇ ਵੀਡੀਓਜ਼ ਬਣਾਏ ਜਾਂਦੇ ਹਨ ਜਿਹਨਾਂ ਤੋਂ ਗਲਤ ਸੁਨੇਹਾ ਮਿੱਲਦਾ ਹੈ। ਹੁਣ ਇਹ ਦਰਸ਼ਕ ਨੇ ਸੋਚਣਾ ਹੈ ਕਿ ਵਾਕੇਈ ਬੰਦੂਕ ਦੇ ਜ਼ੋਰ 'ਤੇ ਕਿਸੇ ਤੋਂ ਜ਼ਬਰਦਸਤੀ ਹਾਂ ਕਰਵਾ ਲੈਣਾ, ਇਸ ਤੋਂ ਉਹ ਕੀ ਸਿੱਖਦੇ ਹਨ ?