ਮੁੰਬਈ: ਫ਼ਿਲਮ ਸਟਾਰ ਸੁਨੀਲ ਸ਼ੈੱਟੀ ਦੀ ਬੇਟੀ ਆਥਿਆ ਤੇ ਕ੍ਰਿਕਟਰ ਕੇਐਲ ਰਾਹੁਲ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੋਵੇਂ ਅਕਸਰ ਇਕੱਠੇ ਨਜ਼ਰ ਆਉਂਦੇ ਹਨ। ਹੁਣ ਲੱਗਦਾ ਹੈ ਕਿ ਪਿਤਾ ਨੇ ਵੀ ਧੀ ਦੀ ਪਸੰਦ ਨੂੰ ਸਵੀਕਾਰ ਕਰ ਲਿਆ ਹੈ। ਸੁਨੀਲ ਸ਼ੈੱਟੀ ਵੱਲੋਂ ਕੇਐਲ ਰਾਹੁਲ ਲਈ ਹਾਲ ਹੀ 'ਚ ਕੀਤਾ ਗਿਆ ਇੱਕ ਤਾਜ਼ਾ ਪੋਸਟ ਹੁਣ ਸੁਰਖੀਆਂ ਬਣ ਚੁੱਕਾ ਹੈ।
ਦਰਅਸਲ, ਕੇਐਲ ਰਾਹੁਲ ਨੇ ਹਾਲ ਹੀ 'ਚ ਆਪਣੇ 100ਵੇਂ ਆਈਪੀਐਲ ਮੈਚ 'ਚ ਅਜੇਤੂ 103 ਦੌੜਾਂ ਦੀ ਪਾਰੀ ਖੇਡ ਕੇ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ਾਂ ਦੀ ਖੂਬ ਧੁਲਾਈ ਕੀਤੀ। ਇਸ ਸ਼ਾਨਦਾਰ ਪਾਰੀ 'ਚ ਉਨ੍ਹਾਂ ਨੇ ਕੁੱਲ 9 ਚੌਕੇ ਤੇ 5 ਛੱਕੇ ਲਗਾਏ, ਜਿਸ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੇਐਲ ਰਾਹੁਲ ਲਈ ਇਕ ਪੋਸਟ ਪਾਈ। ਇਸ 'ਚ ਉਨ੍ਹਾਂ ਨੇ ਕ੍ਰਿਕਟਰ ਦੀ ਤਸਵੀਰ ਦੇ ਨਾਲ ਲਿਖਿਆ, "ਖਾਮੋਸ਼ੀ ਵਿਚਕਾਰ ਸਖ਼ਤ ਮਿਹਨਤ ਕਰੋ ਤੇ ਆਪਣੀ ਸਫ਼ਲਤਾ ਦਾ ਰੌਲਾ ਪੈਣ ਦਿਓ।"
ਸੁਨੀਲ ਸ਼ੈੱਟੀ ਦੀ ਇਸ ਪੋਸਟ 'ਤੇ ਯੂਜ਼ਰਸ ਨੇ ਖੂਬ ਕੁਮੈਂਟ ਕੀਤੇ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਕਮੈਂਟ 'ਚ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ, ਜਿਸ 'ਤੇ ਅਦਾਕਾਰ ਨੇ ਮੂੰਹਤੋੜ ਜਵਾਬ ਦੇਣ 'ਚ ਦੇਰ ਨਹੀਂ ਕੀਤੀ। ਉਨ੍ਹਾਂ ਲਿਖਿਆ, "ਬੇਟਾ, ਆਪਣੇ ਘਰ 'ਤੇ ਧਿਆਨ ਦਿਓ।" ਇਸ ਦੇ ਨਾਲ ਹੀ ਯੂਜ਼ਰ ਨੇ ਲਿਖਿਆ, "ਪਿਛਲੀ ਵਾਰ ਜਦੋਂ ਤੁਸੀਂ ਪਹੁੰਚ ਗਏ ਸੀ, ਇਸ ਲਈ ਜ਼ੀਰੋ 'ਤੇ ਆਊਟ ਹੋ ਗਿਆ ਸੀ। ਇਸ ਵਾਰ ਤੁਹਾਡੇ ਘਰ 'ਚੋਂ ਕੋਈ ਨਹੀਂ ਦਿਖਿਆ, ਇਸ ਲਈ 100*** ਲਗਾ ਦਿੱਤਾ।" ਦੱਸ ਦੇਈਏ ਕਿ ਇਸ ਸੀਜ਼ਨ 'ਚ ਰਾਹੁਲ ਵੱਡਾ ਸਕੋਰ ਨਹੀਂ ਬਣਾ ਸਕੇ ਸਨ, ਜਿਸ ਕਾਰਨ ਉਨ੍ਹਾਂ ਦੀ ਬੱਲੇਬਾਜ਼ੀ 'ਤੇ ਸਵਾਲ ਖੜ੍ਹੇ ਹੋ ਰਹੇ ਸਨ।
ਉੱਥੇ ਹੀ ਲਖਨਊ ਸੁਪਰ ਜਾਇੰਟਸ ਤੇ ਰਾਜਸਥਾਨ ਰਾਇਲਸ ਵਿਚਾਲੇ ਹੋਏ ਮੈਚ 'ਚ ਸੁਨੀਲ ਸ਼ੈੱਟੀ ਆਪਣੀ ਬੇਟੀ ਆਥੀਆ ਸ਼ੈੱਟੀ ਨਾਲ ਮੈਚ ਦੇਖਣ ਪਹੁੰਚੇ ਸਨ। ਇਸ ਘਟਨਾ ਨੂੰ ਜੋੜਦੇ ਹੋਏ ਲੋਕ ਕੇਐਲ ਰਾਹੁਲ ਦਾ ਮਜ਼ਾਕ ਉਡਾ ਰਹੇ ਸਨ। ਹਾਲਾਂਕਿ ਮੁੰਬਈ ਖ਼ਿਲਾਫ਼ ਸੈਂਕੜਾ ਲਗਾ ਕੇ ਰਾਹੁਲ ਨੇ ਨਾ ਸਿਰਫ਼ ਸਾਰੇ ਆਲੋਚਕਾਂ ਨੂੰ ਜਵਾਬ ਦਿੱਤਾ, ਸਗੋਂ ਸੁਨੀਲ ਸ਼ੈੱਟੀ ਵੀ ਉਨ੍ਹਾਂ ਦੇ ਸਮਰਥਨ 'ਚ ਖੜ੍ਹੇ ਨਜ਼ਰ ਆਏ।
ਹਾਲ ਹੀ 'ਚ ਖ਼ਬਰਾਂ ਆਈਆਂ ਸਨ ਕਿ ਅਦਾਕਾਰਾ ਦੀ ਲਾਡਲੀ ਆਥੀਆ ਜਲਦ ਹੀ ਕੇਐਲ ਰਾਹੁਲ ਨਾਲ ਵਿਆਹ ਕਰਨ ਜਾ ਰਹੀ ਹੈ। ਇਸ ਖ਼ਬਰ 'ਚ ਕਿੰਨੀ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਸੁਨੀਲ ਸ਼ੈੱਟੀ ਵੱਲੋਂ ਕ੍ਰਿਕਟਰ ਦੇ ਸਮਰਥਨ ਨੂੰ ਦੇਖਦਿਆਂ ਜ਼ਾਹਿਰ ਹੈ ਕਿ ਅਜਿਹੀਆਂ ਖ਼ਬਰਾਂ ਦੇ ਸੱਚ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: