Sunny Deol Bungalow Auction Update: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਗਦਰ 2 ਕਾਰਨ ਸੰਨੀ ਦਿਓਲ ਕਾਫੀ ਖੁਸ਼ ਹਨ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਹਨ। ਇਸ ਦੌਰਾਨ ਅਭਿਨੇਤਾ ਲਈ ਤਣਾਅਪੂਰਨ ਖਬਰ ਆਈ ਕਿ ਮੁੰਬਈ ਦੇ ਜੁਹੂ ਸਥਿਤ ਉਨ੍ਹਾਂ ਦਾ ਬੰਗਲਾ ਨਿਲਾਮ ਹੋਣ ਜਾ ਰਿਹਾ ਹੈ।
ਖਬਰ ਸੀ ਕਿ ਬੈਂਕ ਆਫ ਬੜੌਦਾ ਨੇ ਇਕ ਅਖਬਾਰ 'ਚ ਸੰਨੀ ਦਿਓਲ ਦੇ ਬੰਗਲੇ ਨੂੰ ਨੀਲਾਮ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਨੋਟਿਸ ਜਾਰੀ ਕਰਨ ਦੇ ਇਕ ਦਿਨ ਬਾਅਦ ਬੈਂਕ ਨੇ ਕੁਝ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਨਿਲਾਮੀ ਵਾਪਸ ਲੈ ਲਈ। ਹੁਣ ਕਾਂਗਰਸ ਨੇਤਾ ਜੈ ਰਾਮ ਰਮੇਸ਼ ਨੇ ਇਸ ਨਿਲਾਮੀ 'ਤੇ ਸਵਾਲ ਖੜ੍ਹੇ ਕੀਤੇ ਹਨ। ਜੈ ਰਾਮ ਰਮੇਸ਼ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਟਵੀਟ 'ਤੇ ਬੈਂਕ ਨੂੰ ਤਾਅਨਾ ਮਾਰਿਆ ਹੈ।
ਕਾਂਗਰਸ ਆਗੂ ਨੇ ਟਵੀਟ ਕਰ ਲਿਖਿਆ, 'ਕੱਲ੍ਹ ਦੁਪਹਿਰ ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ ਬੜੌਦਾ ਨੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੇ ਜੁਹੂ ਦੇ ਬੰਗਲੇ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਸ ਨੇ ਬੈਂਕ ਨੂੰ 56 ਕਰੋੜ ਰੁਪਏ ਨਹੀਂ ਮੋੜੇ ਹਨ। ਉਸਦੇ ਨਾਲ ਹੀ ਅੱਜ ਸਵੇਰੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ, ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ ਬੜੌਦਾ ਨੇ 'ਤਕਨੀਕੀ ਕਾਰਨਾਂ' ਕਰਕੇ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ। ਹੈਰਾਨੀ ਹੈ ਕਿ ਇਹਨਾਂ 'ਤਕਨੀਕੀ ਕਾਰਨਾਂ' ਨੂੰ ਕਿਸਨੇ ਟ੍ਰਿਗਰ ਕੀਤਾ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।