Gadar 2 Actor Sunny Deol: ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਦੀ ਫਿਲਮ ਗਦਰ-2 ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਨੇ ਹੁਣ ਤੱਕ 336 ਕਰੋੜ ਰੁਪਏ ਕਮਾ ਲਏ ਹਨ ਪਰ ਹਾਲ ਹੀ 'ਚ ਸੰਨੀ ਦਿਓਲ ਅਚਾਨਕ ਇਕ ਹੋਰ ਕਾਰਨ ਕਰਕੇ ਸੁਰਖੀਆਂ 'ਚ ਆ ਗਏ ਹਨ।

 

ਕੀ ਸੱਚਮੁੱਚ ਨਿਲਾਮ ਹੋਵੇਗਾ ਸੰਨੀ ਦਿਓਲ ਦਾ ਬੰਗਲਾ?


ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਨੂੰ ਲੈ ਕੇ ਖਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ 'ਚ ਉਨ੍ਹਾਂ ਦਾ 55 ਕਰੋੜ ਰੁਪਏ ਦਾ ਬੰਗਲਾ ਨਿਲਾਮ ਹੋਣ ਜਾ ਰਿਹਾ ਹੈ। ਬੈਂਕ ਆਫ ਬੜੌਦਾ ਨੇ ਅਖਬਾਰ 'ਚ ਇਕ ਇਸ਼ਤਿਹਾਰ ਦਿੱਤਾ ਹੈ, ਜਿਸ 'ਚ ਅਜੇ ਸਿੰਘ ਦਿਓਲ ਉਰਫ ਸੰਨੀ ਦਿਓਲ ਦੇ ਨਾਂ 'ਤੇ 55 ਕਰੋੜ ਰੁਪਏ ਦਾ ਬੰਗਲਾ ਹੈ ਅਤੇ ਇਸ ਦੀ 25 ਸਤੰਬਰ 2023 ਨੂੰ ਨਿਲਾਮੀ ਹੋਣ ਦੀ ਗੱਲ ਕਹੀ ਗਈ ਹੈ।

'ਗਦਰ 2' ਦੇ ਅਦਾਕਾਰ ਨੇ ਕਿਹਾ- 'ਅਟਕਲਾਂ ਨਾ ਲਗਾਓ'

 2016 'ਚ ਰਿਲੀਜ਼ ਹੋਈ ਘਾਇਲ ਦੀ ਸੀਕਵਲ 'ਘਾਇਲ: ਵਨਸ ਅਗੇਨ' ਦੀ ਰਿਲੀਜ਼ ਦੌਰਾਨ ਸੰਨੀ ਦਿਓਲ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਅਤੇ ਉਸ ਦੌਰਾਨ ਅਜਿਹੀਆਂ ਖਬਰਾਂ ਆਈਆਂ ਸਨ ਕਿ ਸੰਨੀ ਦਿਓਲ ਨੇ ਫਿਲਮ ਦੀ ਰਿਲੀਜ਼ ਲਈ ਸੰਨੀ ਸੁਪਰ ਸਾਊਂਡ ਨੂੰ ਗਿਰਵੀ ਰੱਖ ਦਿੱਤਾ ਹੈ। ਹਾਲਾਂਕਿ ਉਸ ਸਮੇਂ ਉਨ੍ਹਾਂ ਦੇ ਮੈਨੇਜਰ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ। ਵੈਸੇ,  'ਘਾਇਲ- ਵਨਸ ਅਗੇਨ' ਵਿੱਚ ਅਧਿਕਾਰਤ ਨਿਰਮਾਤਾ ਦੇ ਤੌਰ 'ਤੇ  ਧਰਮਿੰਦਰ ਦਾ ਨਾਮ ਦਿੱਤਾ ਗਿਆ ਸੀ।


 

ਸੰਨੀ ਦਿਓਲ ਸਟਾਰਰ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਤੋਂ ਇਲਾਵਾ ਸੰਨੀ ਨੇ ਖੁਦ ਇਸ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਸੀ। ਸਨੀ ਸੁਪਰ ਸਾਉਂਡ ਇੱਕ ਬੰਗਲਾ ਕਮ ਰਿਕਾਰਡਿੰਗ ਅਤੇ ਡਬਿੰਗ ਸਟੂਡੀਓ ਹੈ ,ਜਿਸ ਵਿੱਚ ਦੋ ਵੱਖਰੇ ਪ੍ਰੋਸਟ ਪ੍ਰੋਡਕਸ਼ਨ ਸੂਟ ਹਨ। ਇਸ ਸੰਨੀ ਸੁਪਰ ਸਾਊਂਡ 'ਚ ਸੰਨੀ ਦਿਓਲ ਦਾ ਦਫਤਰ ਵੀ ਹੈ, ਰਹਿਣ ਲਈ ਇਕ ਵਿਸ਼ਾਲ ਜਗ੍ਹਾ ਹੈ ਅਤੇ ਇਸ ਬੰਗਲੇ ਨੂੰ 'ਸੰਨੀ ਵਿਲਾ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

 

ਬਾਲੀਵੁੱਡ ਦੀਆਂ ਸਾਰੀਆਂ ਫਿਲਮਾਂ ਦੀ ਡਬਿੰਗ ਅਤੇ ਫਿਲਮਾਂ ਦੀ ਸਕ੍ਰੀਨਿੰਗ ਕਈ ਸਾਲਾਂ ਤੋਂ ਸੰਨੀ ਸੁਪਰ ਸਾਉਂਡ ਵਿੱਚ ਹੋ ਰਹੀ ਹੈ। ਸੰਨੀ ਦਿਓਲ ਅਕਸਰ ਇੱਥੇ ਨਹੀਂ ਰਹਿੰਦਾ ਪਰ ਗਾਰੰਟਰ ਵਜੋਂ ਇਸ਼ਤਿਹਾਰ ਵਿੱਚ ਧਰਮਿੰਦਰ ਅਤੇ ਬੌਬੀ ਦਿਓਲ ਦਾ ਜੋ ਐਡਰੈੱਸ ਦਿੱਤਾ ਹੈ ,ਉਸ ਪਤੇ 'ਤੇ ਪਰਿਵਾਰ ਨਾਲ ਰਹਿੰਦੇ ਹਨ ਪਰ ਇੱਕ ਬੰਗਲਾ ਹੋਣ ਕਰਕੇ ਸੰਨੀ ਸੁਪਰ ਸਾਉਂਡ/ਸੰਨੀ ਵਿਲਾ ਵਿੱਚ ਰਹਿਣ ਦੀ ਜਗ੍ਹਾ ਵੀ ਹੈ, ਜਿੱਥੇ ਸੰਨੀ ਕਦੇ-ਕਦਾਈਂ ਰਹਿੰਦਾ ਹੈ।