Sunny Leone 10 Years In Bollywood  : ਸੰਨੀ ਲਿਓਨ ਨੇ ਹਿੰਦੀ ਸਿਨੇਮਾ ਵਿੱਚ ਆਪਣੇ 10 ਸਾਲਾਂ ਦੇ ਲੰਬੇ ਸਫ਼ਰ ਲਈ ਬਾਲੀਵੁੱਡ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਬਾਲੀਵੁੱਡ ਨੇ ਉਸ ਨੂੰ ਖੁੱਲ੍ਹੇ ਬਾਂਹਾਂ ਨਾਲ ਸਵੀਕਾਰ ਕੀਤਾ ਅਤੇ ਸਿਨੇਮਾ ਵਿੱਚ ਕਰੀਅਰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਹੈ ਕਿ ਸਖ਼ਤ ਮਿਹਨਤ ਹਮੇਸ਼ਾ ਨਤੀਜਾ ਦਿੰਦੀ ਹੈ। ਅਦਾਕਾਰਾ ਨੇ ਬਿੱਗ ਬੌਸ ਸੀਜ਼ਨ 5 ਤੋਂ ਬਾਅਦ ਜਿਸਮ 2 ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਰ ਉਸਨੇ ਰਈਸ ਵਿੱਚ ਸ਼ਾਹਰੁਖ ਖਾਨ ਦੇ ਨਾਲ ਪ੍ਰਸਿੱਧ ਆਈਟਮ ਨੰਬਰ ਲੈਲਾ ਵਿੱਚ ਅਭਿਨੈ ਕੀਤਾ। ਉਹ ਕਈ ਹੋਰ ਫਿਲਮਾਂ ਦੇ ਨਾਲ-ਨਾਲ ਵੈੱਬ ਸੀਰੀਜ਼ ਅਨਾਮਿਕਾ ਵਿੱਚ ਵੀ ਨਜ਼ਰ ਆਈ ਸੀ।

ਆਪਣੇ ਸਫ਼ਰ ਬਾਰੇ ਗੱਲ ਕਰਦੇ ਹੋਏ ਅਦਾਕਾਰਾ ਨੇ ਕਿਹਾ: ਜਦੋਂ ਮੈਂ ਅਤੇ ਮੇਰੇ ਪਤੀ ਡੈਨੀਅਲ ਵੇਬਰ ਨੇ ਪਹਿਲੀ ਵਾਰ ਕੰਮ ਕਰਨਾ ਸ਼ੁਰੂ ਕੀਤਾ, ਅਸੀਂ ਪਹਿਲੀ ਕੰਪਨੀ ਸ਼ੁਰੂ ਕਰਨ ਲਈ ਬੈਂਕਾਂ ਤੋਂ ਪੈਸੇ ਉਧਾਰ ਲਏ ਅਤੇ ਇਸਨੂੰ ਇੱਕ ਸਫਲ ਉੱਦਮ ਵਿੱਚ ਬਦਲ ਦਿੱਤਾ।

 ਪ੍ਰਸ਼ੰਸਕਾਂ ਦੇ ਪਿਆਰ ਨੂੰ ਦੱਸਿਆ ਅਦਭੁਤ


ਜਦੋਂ ਮੈਂ ਬਾਲੀਵੁੱਡ 'ਚ ਆਈ ਤਾਂ ਇਹ ਮੇਰੇ ਕਰੀਅਰ ਦਾ ਅਗਲਾ ਪੜਾਅ ਸੀ। ਉਦੋਂ ਤੋਂ ਇਹ ਇੱਕ ਸ਼ਾਨਦਾਰ ਯਾਤਰਾ ਰਹੀ ਹੈ। ਮੈਂ ਨਿਮਰ ਹਾਂ। ਮੇਰੇ ਫੈਨਜ਼ ਨੇ ਮੇਰੇ 'ਤੇ ਜੋ ਅਦਭੁਤ ਪਿਆਰ ਅਤੇ ਸਮਰਥਨ ਦਿੱਤਾ ਹੈ, ਉਸ ਨੇ ਮੈਨੂੰ ਨਵੀਆਂ ਉਚਾਈਆਂ ਹਾਸਲ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਮੈਂ ਅਜਿਹਾ ਨਹੀਂ ਕਰ ਸਕਦੀ ਸੀ।

ਮਿਹਨਤ ਹਮੇਸ਼ਾ ਨਤੀਜਾ ਦਿੰਦੀ ਹੈ

ਸਿਨੇਮਾ ਵਿੱਚ ਮੇਰਾ ਸਫ਼ਰ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਸਖ਼ਤ ਮਿਹਨਤ ਹਮੇਸ਼ਾ ਫਲ ਦਿੰਦੀ ਹੈ। ਮੈਂ ਆਪਣੀ ਜ਼ਿੰਦਗੀ ਨੂੰ ਪਿਆਰ ਕਰਦੀ ਹਾਂ ਅਤੇ ਮੈਂ ਆਪਣੇ ਕੰਮ ਨੂੰ ਪਿਆਰ ਕਰਦੀ ਹਾਂ। ਮੇਰਾ ਇੱਕ ਸ਼ਾਨਦਾਰ ਪਰਿਵਾਰ ਹੈ, ਡੈਨੀਅਲ ਇੱਕ ਵਧੀਆ ਸਾਥੀ ਹੈ, ਤਿੰਨ ਸੁੰਦਰ ਬੱਚੇ, ਇੱਕ ਪਿਆਰਾ ਘਰ ਅਤੇ ਇੱਕ ਕੈਰੀਅਰ ਹੈ ,ਜਿਸ ਨੂੰ ਇਕੱਠੇ ਰੱਖਣ ਲਈ ਮੈਂ ਸਖ਼ਤ ਮਿਹਨਤ ਕੀਤੀ ਹੈ।

ਮੈਂ ਹਰ ਰੋਜ਼ ਕੰਮ ਕਰਦੀ ਹਾਂ, ਕਈ ਵਾਰ ਬਿਨਾਂ ਕਿਸੇ ਛੁੱਟੀ ਦੇ ਅਤੇ ਮੈਂ ਕਦੇ ਵੀ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ ਹੁੰਦੀ। ਮੈਂ ਸ਼ੁਕਰਗੁਜ਼ਾਰ ਹਾਂ ਕਿ ਬਾਲੀਵੁੱਡ ਨੇ ਮੈਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਅਤੇ ਇੱਕ ਅਜਿਹੀ ਇੰਡਸਟਰੀ ਵਿੱਚ ਜਗ੍ਹਾ ਬਣਾਈ ਜੋ ਸਿਰਫ ਕੁਝ ਲੋਕਾਂ ਲਈ ਹੁੰਦੀ ਹੈ।