ਨਵੀਂ ਦਿੱਲੀ: ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਵਿੱਚ 15 ਕਰੋੜ ਰੁਪਏ ਦੀ ਰਕਮ ਦਾ ਭੇਤ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਹੁਣ ਤੱਕ ਦੀ ਜਾਂਚ ਦੌਰਾਨ ਈਡੀ ਇਸ ਕੇਸ ਦੀ ਕਥਿਤ ਮੁੱਖ ਮੁਲਜ਼ਮ ਰੀਆ ਚੱਕਰਵਰਤੀ ਦੇ ਬੈਂਕ ਖਾਤਿਆਂ ਵਿੱਚ 15 ਕਰੋੜ ਰੁਪਏ ਹਾਸਲ ਨਹੀਂ ਕਰ ਸਕੀ। ਈਡੀ ਨੇ ਅੱਜ ਇਸ ਮਾਮਲੇ ਵਿੱਚ ਰੀਆ ਦੇ ਭਰਾ ਸ਼ੌਵਿਕ ਤੋਂ ਵੀ ਪੁੱਛਗਿੱਛ ਕੀਤੀ ਅਤੇ ਸੋਮਵਾਰ ਨੂੰ ਰੀਆ ਤੋਂ ਦੁਬਾਰਾ ਪੁੱਛਗਿੱਛ ਕਰੇਗੀ।


ਦੱਸ ਦਈਏ ਕਿ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਉਸਦੇ ਪਿਤਾ ਕੇਕੇ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਰਿਆ ਚੱਕਰਵਰਤੀ ਅਤੇ ਉਸਦੇ ਪਰਿਵਾਰ ਨੇ ਸੁਸ਼ਾਂਤ ਦੇ 15 ਕਰੋੜ ਰੁਪਏ ਹੜਪੇ ਸੀ। ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਹ ਰਕਮ ਸੁਸ਼ਾਂਤ ਦੇ ਬੈਂਕ ਖਾਤਿਆਂ ਤੋਂ ਜ਼ਬਰਦਸਤੀ ਟ੍ਰਾਂਸਫਰ ਕੀਤੀ ਗਈ ਸੀ।



ਈਡੀ ਦੇ ਸੂਤਰਾਂ ਮੁਤਾਬਕ, ਜਦੋਂ ਹੁਣ ਤੱਕ ਰੀਆ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਵਿੱਚ ਸੁਸ਼ਾਂਤ ਦੇ ਖਾਤਿਆਂ ਚੋਂ 15 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਦਸਤਾਵੇਜ਼ੀ ਸਬੂਤ ਨਹੀਂ ਮਿਲੇ। ਈਡੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੁਸ਼ਾਂਤ ਅਤੇ ਰੀਆ ਦਰਮਿਆਨ ਹੋਏ ਲੈਣ-ਦੇਣ ਦੇ ਦਸਤਾਵੇਜ਼ ਮਿਲ ਗਏ ਹਨ ਪਰ ਜੋ ਦਸਤਾਵੇਜ਼ ਹੁਣ ਤਕ ਮਿਲੇ ਹਨ ਉਹ 15 ਕਰੋੜ ਰੁਪਏ ਦੇ ਨਹੀਂ ਹਨ।



ਅਜਿਹੇ ' ਸਵਾਲ ਉੱਠ ਰਿਹਾ ਹੈ ਕਿ ਫਿਰ 15 ਕਰੋੜ ਰੁਪਏ ਦੀ ਰਕਮ ਕਿੱਥੇ ਗਈ? ਈਡੀ ਦੇ ਸੂਤਰਾਂ ਦਾ ਮੰਨਣਾ ਹੈ ਕਿ ਇਸਦਾ ਮਤਲਬ ਹੈ ਕਿ ਪੈਸਾ ਕਿਤੇ ਹੋਰ ਟ੍ਰਾਂਸਫਰ ਕੀਤਾ ਗਿਆ ਹੈ। ਈਡੀ ਨੂੰ ਸੁਸ਼ਾਂਤ ਦੇ ਆਈਟੀਆਰ ਤੋਂ ਪਤਾ ਚੱਲਿਆ ਹੈ ਕਿ ਸੁਸ਼ਾਂਤ ਦੀ ਸਾਲਾਨਾ ਆਮਦਨ ਕਰੋੜਾਂ ਵਿੱਚ ਸੀ।

ਈਡੀ ਦੇ ਸੂਤਰਾਂ ਮੁਤਾਬਕ, ਰੀਆ ਨੂੰ ਸੋਮਵਾਰ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਮੁੜ ਬੁਲਾਇਆ ਗਿਆ ਹੈ ਕਿਉਂਕਿ ਈਡੀ ਰੀਆ ਵਲੋਂ ਦਿੱਤੇ ਸਵਾਲਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904