ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਬਾਲੀਵੁੱਡ ਵਿੱਚ ਭਤੀਜਾਵਾਦ ਦਾ ਮਾਮਲਾ ਗਰਮ ਹੋਇਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤਰਤੀਬ ਵਿੱਚ ਜਯਸ਼੍ਰੀ ਸ਼ਰਮਾ ਸ਼੍ਰੀਕਾਂਤ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਭਤੀਜਾਵਾਦ ਫੈਲਾਉਣ ਵਾਲਿਆਂ ਦਾ ਬਾਈਕਾਟ ਕਰਨ ਲਈ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ।


ਜਯਸ਼੍ਰੀ ਸ਼ਰਮਾ ਸ਼੍ਰੀਕਾਂਤ ਨੇ ਇਹ ਪਟੀਸ਼ਨ 16 ਜੂਨ ਨੂੰ ਸ਼ਾਮ 6:47 ਵਜੇ Change.org ‘ਤੇ ਸ਼ੁਰੂ ਕੀਤੀ ਸੀ। ਉਸਨੇ ਇਸ ਨੂੰ ਫੇਸਬੁੱਕ ‘ਤੇ ਸਾਂਝਾ ਕਰਦਿਆਂ ਲਿਖਿਆ, "ਕਿਰਪਾ ਕਰਕੇ ਦਸਤਖਤ ਕਰੋ ਅਤੇ ਸਾਂਝਾ ਕਰੋ। ਅਸੀਂ ਫਿਲਮ ਇੰਡਸਟਰੀ ਵਿੱਚ ਬਦਲਾਅ ਲਿਆ ਸਕਦੇ ਹਾਂ ਅਤੇ ਸੰਭਵ ਤੌਰ ‘ਤੇ ਅਜਿਹਾ ਕੁਝ ਬਾਰ ਬਾਰ ਹੋਣ ਤੋਂ ਰੋਕ ਸਕਦੇ ਹਾਂ।" ਜਯਸ਼੍ਰੀ ਨੇ ਇਸ ਪਟੀਸ਼ਨ ਨੂੰ 10 ਲੱਖ ਦਸਤਖਤ ਦਾ ਟੀਚਾ ਸ਼ੁਰੂ ਕੀਤਾ ਅਤੇ 30 ਘੰਟਿਆਂ ਵਿਚ 8.50 ਲੱਖ ਤੋਂ ਵੱਧ ਲੋਕਾਂ ਨੇ ਇਸ 'ਤੇ ਦਸਤਖਤ ਕੀਤੇ ਹਨ।



ਜਯਸ਼੍ਰੀ ਦੇ ਫੇਸਬੁੱਕ ਪ੍ਰੋਫਾਈਲ ਮੁਤਾਬਕ, ਉਹ ਇੱਕ ਬਾਲੀਵੁੱਡ ਕੋਰੀਓਗ੍ਰਾਫਰ, ਕਲਾਕਾਰ, ਨਿਰਦੇਸ਼ਕ ਅਤੇ ਰੇਡੀਓ ਜੌਕੀ ਹੈ। ਉਹ ਅਸਲ ਵਿੱਚ ਕੀਨੀਆ ਦੇ ਨੈਰੋਬੀ ਦੀ ਰਹਿਣ ਵਾਲੀ ਹੈ ਅਤੇ ਇਸ ਸਮੇਂ ਪ੍ਰਿੰਸਟਨ (ਨਿਊ ਜਰਸੀ) ਵਿੱਚ ਰਹਿੰਦੀ ਹੈ। ਉਹ ਉੱਤਰੀ ਅਮਰੀਕਾ ਦੇ ਦੱਖਣੀ ਏਸ਼ੀਆਈ ਰੇਡੀਓ ਸਟੇਸ਼ਨ ਰੁਕਸ ਐਵੇਨਿਊ ਵਿਖੇ ਇੱਕ ਆਰਜੇ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904