ਮੁੰਬਈ: ਬਾਲੀਵੁੱਡ ਫ਼ਿਲਮਮੇਕਰ ਅਭਿਨਵ ਕਸ਼ਿਅਪ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਸਲਮਾਨ ਖਾਨ ਤੇ ਉਨ੍ਹਾਂ ਦੇ ਪਰਿਵਾਰ 'ਤੇ ਉਸ ਦਾ ਕਰੀਅਰ ਖਤਮ ਕਰਨ ਦੇ ਇਲਜ਼ਾਮ ਲਾਏ ਸੀ। ਦਬੰਗ ਦੇ ਡਾਇਰੈਕਟਰ ਅਭਿਨਵ ਨੇ ਇਲਜ਼ਾਮ ਲਾਇਆ ਸੀ ਕਿ ਸਲਮਾਨ ਖਾਨ ਤੇ ਉਨ੍ਹਾਂ ਦੇ ਪਰਿਵਾਰ ਨੇ ਮਿਲ ਕੇ ਉਨ੍ਹਾਂ ਦਾ ਕਰੀਅਰ ਤਬਾਹ ਕੀਤਾ ਹੈ।

ਅਭਿਨਵ ਦੇ ਇਲਜ਼ਾਮ 'ਤੇ ਗੱਲ ਕਰਦੇ ਸਲੀਮ ਖਾਨ ਨੇ ਇੱਕ ਅਖਬਾਰ ਨੂੰ ਜਵਾਬ ਦਿੱਤਾ ਹੈ ਕਿ ਹੁਣ ਸਾਡੇ ਦਾਦਾ ਪੜਦਾਦਾ ਦੇ ਨਾਂ ਵੀ ਲੈ ਲਓ। ਸਲੀਮ ਨੇ ਕਿਹਾ ਕਿ ਕੀ ਹੁਣ ਮੈਂ ਹੀ ਉਸ ਦਾ ਕਰੀਅਰ ਖ਼ਰਾਬ ਕੀਤਾ ਹੈ? ਪਹਿਲਾਂ ਜਾ ਕੇ ਉਸ ਦੀਆਂ ਫ਼ਿਲਮਾਂ ਵੇਖ ਲਵੋ, ਫਿਰ ਗੱਲ ਕਰਨਾ। ਸ਼ਾਇਦ ਉਨ੍ਹਾਂ ਨੂੰ ਮੇਰੇ ਪਿਤਾ ਦਾ ਨਾ ਨਹੀਂ ਪਤਾ ਉਨ੍ਹਾਂ ਦਾ ਨਾਮ ਰਾਸ਼ਿਦ ਖਾਨ ਹੈ। ਸਾਡੇ ਦਾਦਾ ਪੜਦਾਦਾ ਦੇ ਨਾਂ ਵੀ ਲੈ ਲਓ।

9 ਸਾਲ ਬਾਅਦ ਦਿਖੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ

ਉਨ੍ਹਾਂ ਕਿਹਾ ਮੈਂ ਉਨ੍ਹਾਂ ਦੇ ਇਲਜ਼ਾਮਾਂ ਦਾ ਜਵਾਬ ਦੇ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਬਾਲੀਵੁੱਡ 'ਚ ਨਵੀਂ ਬਹਿਸ ਛਿੜੀ ਹੋਈ ਹੈ। ਇਸੇ ਬਹਿਸ 'ਚ ਆਪਣੇ ਹੱਡ ਬੀਤੀ ਸੁਣਾ ਕੇ ਅਭਿਨਵ ਕਸ਼ਿਅਪ ਨੇ ਸਲਮਾਨ ਖਾਨ ਤੇ ਉਨ੍ਹਾਂ ਦੇ ਪਰਿਵਾਰ 'ਤੇ ਇਲਜ਼ਾਂ ਲਗਾਏ ਸੀ।