ਚੰਡੀਗੜ੍ਹ: ਗਿੱਪੀ ਗਰੇਵਾਲ ਵਲੋਂ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ। ਇਸ ਫਿਲਮ ਦਾ ਨਾਂ 'ਪਾਣੀ ਵਿਚ ਮਧਾਣੀ' ਹੋਏਗਾ। ਦੱਸ ਦਈਏ ਕਿ ਤਕਰੀਬਨ 9 ਸਾਲਾਂ ਬਾਅਦ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ ਸਿਲਵਰ ਸਕਰੀਨ ‘ਤੇ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਵਾਂ ਦੀ ਆਖਰੀ ਫਿਲਮ 'ਜਿਨ੍ਹੇ ਮੇਰਾ ਦਿਲ ਲੁਟਿਆ' ਸੀ। ਜਿਸ ਨੇ ਦਰਸ਼ਕਾਂ ਦੀ ਕੇਚਹਿਰੀ ‘ਚ ਖੂਬ ਵਾਹ-ਵਾਹੀ ਖੱਟੀ ਸੀ।  ਗਿਪੀ ਤੇ ਨੀਰੂ ਨੇ ਇਕੱਠਿਆਂ  ਹੁਣ ਤਕ ਸਿਰਫ 2 ਫ਼ਿਲਮ ਕੀਤੀਆਂ ਨੇ, ਜਿਨ੍ਹਾਂ ‘ਚ 'ਮੇਲ ਕਰਾਦੇ ਰੱਬਾ' ਅਤੇ ਜਿੰਨੇ ਮੇਰਾ ਦਿਲ ਲੁਟਿਆ’ ਹੈ।



ਦੋਵਾਂ ਦਾ ਇੱਕ ਵਾਰ ਫੇਰ ਸਕਰੀਨ ‘ਤੇ ਇਕਠੇ ਆਉਣਾ ਫੈਨਸ ਲਈ ਵੱਡੀ ਖ਼ਬਰ ਹੈ। ਦੱਸ ਦਈਏ ਕਿ ਫਿਲਮ 'ਪਾਨੀ ਵਿਚ ਮਧਾਨੀ' ਸਾਲ 2021 'ਚ ਸਿਨੇਮਾਘਰਾਂ 'ਚ ਦਸਤਕ ਦੇਏਗੀ। ਅੱਜ ਗਿਪੀ ਗਰੇਵਾਲ ਨੇ ਇਸ ਫਿਲਮ ਦੀ ਫਸਟ ਲੁਕ ਸ਼ੇਅਰ ਕੀਤੀ। ਇਸ ਫਿਲਮ ਦੀ ਕਹਾਣੀ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਹੈ। ਨਰੇਸ਼ ਨੇ ਇਸ ਤੋਂ ਪਹਿਲਾਂ ਕਈ ਪੰਜਾਬੀ ਕਾਮੇਡੀ ਫ਼ਿਲਮਾਂ ਦੀ ਕਹਾਣੀ ਤੇ ਡਾਇਲਾਗ ਲਿੱਖੇ ਹਨ।

ਐਮੀ ਵਿਰਕ ਦੀ ਫਿਲਮ ਹਰਜੀਤਾ ਨੂੰ ਡਾਇਰੈਕਟ ਕਰ ਚੁਕੇ ਡਾਇਰੈਕਟਰ ਵਿਜੈ ਕੁਮਾਰ ਅਰੋੜਾ ਹੀ ਇਸ ਫਿਲਮ ਨੂੰ ਡਾਇਰੈਕਟ ਕਰਨਗੇ। ਗਿੱਪੀ ਤੇ ਨੀਰੂ ਤੋਂ ਇਲਾਵਾ ਇਸ ਫਿਲਮ 'ਚ ਕਰਮਜੀਤ ਅਨਮੋਲ , ਰਾਣਾ ਰਣਬੀਰ , ਨਿਰਮਲ ਰਿਸ਼ੀ , ਤੇ ਰਾਣਾ ਜੰਗ ਬਹਾਦਰ ਵਰਗੇ ਚੇਹਰੇ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਹੁਣ ਇੰਤਜ਼ਾਰ ਹੈ ਤਾਂ ਬਸ ਗਿੱਪੀ ਤੇ ਨੀਰੂ ਦੀ ਜੋੜੀ ਦੇ ਕਮ ਬੈਕ ਕਰਨ ਦਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904