20 ਜਵਾਨਾਂ ਦੀ ਸ਼ਹਾਦਤ 'ਤੇ ਮੋਦੀ ਕਿਉਂ ਚੁੱਪ? ਰਾਹੁਲ ਗਾਂਧੀ ਦੇ ਤਿੱਖੇ ਸਵਾਲ

ਏਬੀਪੀ ਸਾਂਝਾ Updated at: 17 Jun 2020 11:41 AM (IST)

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਕਈ ਸਵਾਲ ਪੁੱਛੇ ਹਨ। ਰਾਹੁਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਘਟਨਾ 'ਤੇ ਚੁੱਪ ਕਿਉਂ ਹਨ?

NEXT PREV
ਨਵੀਂ ਦਿੱਲੀ: ਪੂਰਬੀ ਲੱਦਾਖ ਵਿਚ ਸੋਮਵਾਰ ਰਾਤ ਨੂੰ ਗਲਵਾਨ ਵਾਦੀ ‘ਚ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ ‘ਚ ਭਾਰਤੀ ਫੌਜ ਦੇ ਕਰਨਲ ਸਣੇ 20 ਜਵਾਨ ਮਾਰੇ ਗਏ। ਇਸ ਘਟਨਾ ਤੋਂ ਬਾਅਦ ਪੂਰਾ ਦੇਸ਼ ਰੋਹ 'ਚ ਹੈ ਤੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਮੋਦੀ ਤੋਂ ਚੀਨ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਕਈ ਸਵਾਲ ਪੁੱਛੇ ਹਨ। ਰਾਹੁਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਘਟਨਾ 'ਤੇ ਚੁੱਪ ਕਿਉਂ ਹਨ?

ਰਾਹੁਲ ਗਾਂਧੀ ਨੇ ਅੱਜ ਸਵੇਰੇ ਟਵੀਟ ਕਰਕੇ ਕਿਹਾ ਹੈ,

"ਪ੍ਰਧਾਨ ਮੰਤਰੀ ਚੁੱਪ ਕਿਉਂ ਹਨ? ਉਹ ਕਿਉਂ ਛੁਪੇ ਹੋਏ ਹਨ? ਬਸ ਬਹੁਤ ਹੋ ਗਿਆ। ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਕੀ ਹੋਇਆ ਹੈ। ਚੀਨ ਨੇ ਸਾਡੇ ਸੈਨਿਕਾਂ ਨੂੰ ਮਾਰਨ ਦੀ ਹਿੰਮਤ ਕਿਵੇਂ ਕੀਤੀ? ਉਹ ਸਾਡੀ ਜ਼ਮੀਨ ਖੋਹਣ ਦੀ ਹਿੰਮਤ ਕਿਵੇਂ ਕਰ ਰਿਹਾ ਹੈ? "-




ਚੀਨ ਖ਼ਿਲਾਫ਼ ਭਾਰਤ ਦਾ ਐਕਸ਼ਨ, ਮੀਟਿੰਗਾਂ ਦੇ ਦੌਰ ਮਗਰੋਂ ਅਹਿਮ ਐਲਾਨ

ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ‘ਚ ਸਭ ਤੋਂ ਵੱਡੇ ਫੌਜੀ ਟਕਰਾਅ ਕਾਰਨ ਖੇਤਰ ‘ਚ ਸਰਹੱਦ 'ਤੇ ਪਹਿਲਾਂ ਤੋਂ ਚਲ ਰਿਹਾ ਤਣਾਅ ਹੋਰ ਵੀ ਵੱਧ ਗਿਆ ਹੈ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਚੀਨੀ ਪੱਖ ਦੇ ਵੀ 43 ਸੈਨਿਕ ਮਾਰੇ ਗਏ ਹਨ।

Live updates and Breaking News: ਉੱਤਰਾਖੰਡ ਦੇ ਜੋਸ਼ੀਮੱਠ 'ਚ ਫੌਜ ਦੀ ਮੂਵਮੈਂਟ ਵਧੀ, ਆਈਟੀਬੀਪੀ ਦੇ ਹੋਰ ਜਵਾਨ ਸਰਹੱਦ 'ਤੇ ਭੇਜੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2025.ABP Network Private Limited. All rights reserved.