Live updates and Breaking News: ਭਾਰਤ-ਚੀਨ ਵਿਚਾਲੇ ਵਧਿਆ ਤਣਾਅ, ਭਾਰਤੀ ਫੌਜ ਨੇ ਕਮਰ ਕੱਸੀ
ਏਬੀਪੀ ਸਾਂਝਾ | 16 Jun 2020 03:09 PM (IST)
ਬ੍ਰੇਕਿੰਗ ਨਿਊਜ਼: ਭਾਰਤ ਤੇ ਚੀਨ ਦੀਆਂ ਫੌਜਾਂ ਭਿੜੀਆਂ, ਪੰਜਾਬ ਵਿੱਚ ਵਿਗਾੜੇ ਕੋਰੋਨਾ ਨੇ ਹਾਲਾਤ, ਕੋਰੋਨਾ ਦੇ ਦੇਸ਼ ਦੀ ਆਰਥਿਕਤਾ ਝੰਬੀ, ਏਬੀਪੀ ਸਾਂਝਾ 'ਤੇ ਪੜ੍ਹੋ ਤਾਜ਼ਾ ਖਬਰਾਂ।
ਭਾਰਤ ਦੀ ਅਮਰੀਕਾ ਨਾਲ ਵਧਦੀ ਨੇੜਤਾ ਗੁਆਂਢੀ ਮੁਲਕ ਚੀਨ ਨਾਲ ਦੂਰੀ ਵਧਾ ਰਹੀ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਪੰਜ ਦਹਾਕਿਆਂ ਬਾਅਦ ਸਰਹੱਦ 'ਤੇ ਤਾਇਨਾਤ ਫੌਜਾਂ ਹਿੰਸਾ 'ਤੇ ਉੱਤਰ ਆਈਆਂ ਹਨ। ਲੰਘੀ ਰਾਤ ਚੀਨੀ ਫੌਜ ਨਾਲ ਝੜਪ ਦੌਰਾਨ ਭਾਰਤੀ ਕਰਨਲ ਤੇ ਦੋ ਸੈਨਿਕਾਂ ਦੀ ਮੌਤ ਹੋ ਗਈ। ਹੁਣ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।