ਸਿਹਤ ਮੰਤਰੀ ਦੀ ਵਿਗੜੀ ਸਿਹਤ, ਸਾਹ ਲੈਣਾ ਹੋਇਆ ਔਖਾ, ਹਸਪਤਾਲ ਦਾਖਲ

ਏਬੀਪੀ ਸਾਂਝਾ Updated at: 16 Jun 2020 01:08 PM (IST)

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਸੋਮਵਾਰ ਦੇਰ ਰਾਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਸਤੇਂਦਰ ਜੈਨ ਨੂੰ ਤੇਜ਼ ਬੁਖਾਰ ਤੇ ਸਾਹ ਲੈਣ ਵਿੱਚ ਮੁਸ਼ਕਲ ਆਈ।

NEXT PREV
ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਸੋਮਵਾਰ ਦੇਰ ਰਾਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਸਤੇਂਦਰ ਜੈਨ ਨੂੰ ਤੇਜ਼ ਬੁਖਾਰ ਤੇ ਸਾਹ ਲੈਣ ਵਿੱਚ ਮੁਸ਼ਕਲ ਆਈ। ਇਸ ਤੋਂ ਬਾਅਦ ਉਨ੍ਹਾਂ ਨੂੰ ਦੇਰ ਰਾਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਸਤੇਂਦਰ ਜੈਨ ਨੂੰ ਇਸ ਸਮੇਂ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਦਾ ਆਕਸੀਜਨ ਪੱਧਰ ਘੱਟ ਹੈ। ਸਿਹਤ ਮੰਤਰੀ ਦਾ ਕੋਰੋਨਾ ਟੈਸਟ ਲਿਆ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ।


ਸਤੇਂਦਰ ਜੈਨ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਟਵੀਟ ਵਿੱਚ ਸਿਹਤ ਮੰਤਰੀ ਨੇ ਲਿਖਿਆ,

"ਤੇਜ਼ ਬੁਖਾਰ ਤੇ ਅਚਾਨਕ ਮੇਰੇ ਆਕਸੀਜਨ ਦੇ ਪੱਧਰ ਵਿੱਚ ਗਿਰਾਵਟ ਕਾਰਨ ਬੀਤੀ ਰਾਤ ਮੈਨੂੰ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੈਂ ਸਾਰਿਆਂ ਨੂੰ ਅਪਡੇਟ ਕਰਦਾ ਰਹਾਂਗਾ।"-




ਕੇਜਰੀਵਾਲ ਨੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ:

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਸਤਿੰਦਰ ਜੈਨ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਕੇਜਰੀਵਾਲ ਨੇ ਟਵੀਟ ਵਿੱਚ ਲਿਖਿਆ,

"ਆਪਣੀ ਸਿਹਤ ਦਾ ਖਿਆਲ ਕੀਤੇ ਬਿਨਾਂ ਤੁਸੀਂ ਦਿਨ ਵਿੱਚ 24 ਘੰਟੇ ਜਨਤਕ ਸੇਵਾ ਵਿੱਚ ਲੱਗੇ ਰਹੇ। ਦੇਖਭਾਲ ਕਰੋ ਤੇ ਜਲਦੀ ਸਿਹਤਮੰਦ ਹੋਵੋ।"-





- - - - - - - - - Advertisement - - - - - - - - -

© Copyright@2024.ABP Network Private Limited. All rights reserved.