ਮੁੰਬਈ: ਸੰਸਦ 'ਚ ਹੁਣ ਬਾਲੀਵੁੱਡ ਡਰੱਗਸ ਮੁੱਦਾ ਖੂਬ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਸੁਸ਼ਾਂਤ ਦੇ ਦੋਸਤ ਨੇ 'ਏਬੀਪੀ ਨਿਊਜ਼' ਨਾਲ ਖਾਸ ਗੱਲਬਾਤ ਕੀਤੀ ਤੇ ਕਈ ਵੱਡੇ ਖੁਲਾਸੇ ਕੀਤੇ। ਦੱਸ ਦਈਏ ਕਿ ਯੁਵਰਾਜ ਖ਼ੁਦ ਨਿਰਮਾਤਾ ਹੈ ਤੇ ਕਈ ਵੱਡੀਆਂ-ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਸੁਸ਼ਾਂਤ ਤੇ ਯੁਵਰਾਜ ਦੀ ਸੰਘਰਸ਼ ਦੇ ਦਿਨਾਂ ਵਿੱਚ ਆਡੀਸ਼ਨਾਂ ਦੌਰਾਨ ਦੋਸਤੀ ਹੋਈ ਸੀ।

ਨਸ਼ਿਆਂ ਬਾਰੇ ਗੱਲ ਕਰਦਿਆਂ ਸੁਸ਼ਾਂਤ ਦੇ ਦੋਸਤ ਯੁਵਜ ਨੇ ਕਿਹਾ, “ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਸੁਸ਼ਾਂਤ ਡਰੱਗਸ ਲੈਂਦਾ ਸੀ ਜਾਂ ਨਹੀਂ। ਮੈਂ ਸਿਰਫ ਸੁਸ਼ਾਂਤ ਨੂੰ ਪ੍ਰੋਫੈਸ਼ਨਲੀ ਜਾਣਦਾ ਹਾਂ। ਲਗਪਗ ਤਿੰਨ ਸਾਲ ਇਕੱਠੇ ਅਸੀਂ ਆਡੀਸ਼ਨ ਦਿੱਤੇ। ਸੰਘਰਸ਼ ਦੇ ਦਿਨਾਂ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਸੀ, ਹੌਲੀ-ਹੌਲੀ ਦੋਸਤੀ ਹੋ ਗਈ। ਮੇਰਾ ਮੰਨਣਾ ਹੈ ਕਿ ਸੁਸ਼ਾਂਤ ਲਈ ਅਜਿਹੀਆਂ ਗੱਲਾਂ ਕਰਨਾ ਸਹੀ ਨਹੀਂ ਪਰ ਜੋ ਲੋਕ ਉਸ ਦੇ ਨੇੜੇ ਸੀ, ਉਹ ਸ਼ਾਇਦ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਦੇ ਹੋਣ।”

ਫਿਲਮ ਇੰਡਸਟਰੀ ਵਿੱਚ ਨਸ਼ਿਆਂ ਬਾਰੇ ਯੁਵਰਾਜ ਨੇ ਕਿਹਾ, "ਇੰਡਸਟਰੀ ਵਿੱਚ ਡਰੱਗਸ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ। ਵੱਡੇ ਸਿਤਾਰਿਆਂ ਦੀ ਪਾਰਟੀ ਵਿੱਚ ਡਰੱਗਸ ਵੱਡੀ ਮਾਤਰਾ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਜੇਕਰ ਇਨ੍ਹਾਂ ਵੱਡੇ ਫਿਲਮਾਂ ਵਾਲੇ ਲੋਕਾਂ ਨਾਲ ਡਰੱਗਸ ਨਹੀਂ ਲੈਂਦੇ ਤਾਂ ਉਹ ਤੁਹਾਨੂੰ ਕੰਮ ਨਹੀਂ ਦਿੰਦੇ, ਫਿਰ ਜੇ ਤੁਸੀਂ ਇਨ੍ਹਾਂ ਦੇ ਸਰਕਲ 'ਚ ਨਹੀਂ ਘੁੰਮਦੇ ਤਾਂ ਉਹ ਤੁਹਾਨੂੰ ਇੰਡਸਟਰੀ ਚੋਂ ਬਾਹਰ ਕੱਢ ਦਿੰਦੇ ਹਨ। ਇਹ ਇੰਡਸਟਰੀ ਦਾ ਇੱਕ ਹਿੱਸਾ ਹੈ, ਸੁਸ਼ਾਂਤ ਵੀ ਉਸੇ ਦਾ ਸਾਹਮਣਾ ਕਰ ਰਿਹਾ ਸੀ। ਮੈ ਵੀ ਸਭ ਝੱਲ ਰਿਹਾ ਹਾਂ। ਮੇਰੇ ਹੱਥੋਂ ਤਿੰਨ ਤੋਂ ਚਾਰ ਫਿਲਮਾਂ ਨਿਕਲ ਗਈਆਂ ਹਨ। ਫਿਲਮ ਇੰਡਸਟਰੀ ਦੇ ਬੱਚਿਆਂ ਨੇ ਇਹ ਹਾਸਲ ਕਰ ਲਈਆਂ।”

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904