ਚੰਡੀਗੜ੍ਹ: ਜਿਵੇਂ ਕੀ ਸਾਰੇ ਜਾਣਦੇ ਨੇ ਕੀ ਅੱਜ IPL ਦੇ ਸੀਜਨ 11 ਦਾ ਮਹਾਕੁੰਭ ਸ਼ੁਰੂ ਹੋਣ ਵਾਲਾ ਹੈ। ਇਸ ਸਾਲ ਦਾ IPL ਸ਼ੁਰੂ ਹੋਣ ‘ਚ ਬਸ ਕੁਝ ਹੀ ਸਮਾਂ ਬਾਕੀ ਹੈ। ਲੀਗ ਦੀ ਓਪਨਿੰਗ ਸੈਰੇਮਨੀ ‘ਚ ਬਾਲੀਵੁੱਡ ਦਾ ਤੜਕਾ ਵੀ ਜ਼ਰੂਰ ਲਗੇਗਾ। ਓਪਨਿੰਗ ਸੈਰਮਨੀ ‘ਚ ਤਮੰਨਾ ਭਾਟੀਆ, ਰਿਤਿਕ ਰੌਸ਼ਨ, ਵਰੁਣ ਧਵਨ, ਜੈਕਲੀਨ ਫਰਨਾਂਡਿਸ ਤੇ ਪ੍ਰਭੁਦੇਵਾ ਡਾਂਸ ਕਰਨਗੇ। ਸ਼ਨੀਵਾਰ ਨੂੰ ਆਪਣੀ ਆਖਰੀ ਡਾਂਸ ਰਿਹਸਲ ਤੋਂ ਪਹਿਲਾ ਅਦਾਕਾਰਾ ਤਮੰਨਾ ਨੇ ਪਤੱਰਕਾਰਾਂ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਟੀ-20 ‘ਚ ਉਹ ਪਰਫ਼ਾਰਮ ਕਰਨ ਲਈ ਉਹ ਬੇਹੱਦ ਉਤਸ਼ਾਹਿਤ ਹੈ ਤੇ ਉਸ ਲਈ IPL ‘ਚ ਪਰਫ਼ਾਰਮ ਕਰਨ ਤੋਂ ਵਧੀਆ ਸਪੋਰਟਸ ਇਵੈਂਟ ਕੋਈ ਹੋਰ ਨਹੀਂ ਹੈ।
ਤਮੰਨਾ ਇਸ ਤੋਂ ਪਹਿਲਾ ਕਈਂ ਅਵਾਰਡ ਸ਼ੋਅ ਅਤੇ ਸਟੇਜ ਸ਼ੋਅ ਕਰ ਚੁੱਕੀ ਹੈ। ਪਰ ਤਮੰਨਾ ਨੇ ਕਿਹਾ ਕਿ ਉਸ ਲਈ ਇੱਕ ਸਟੇਡੀਅਮ ‘ਚ ਪਰਫ਼ਾਰਮ ਕਰਨਾ ਪੂਰੀ ਤਰ੍ਹਾਂ ਵੱਖਰਾ ਅਹਿਸਾਸ ਰਹੇਗਾ। ਨਾਲ ਹੀ ਤਮੰਨਾ ਨੇ ਦੱਸਿਆ “ਇਸ ਤੋਂ ਪਹਿਲਾਂ ਉਸ ਨੇ ਕਿਸੇ ਵੀ ਸਪੋਰਟਸ ਇਵੈਂਟ ‘ਚ ਪਰਫ਼ਾਰਮ ਨਹੀਂ ਕੀਤਾ। ਜਦੋਂ ਤੁਸੀਂ ਸਟੇਜ ‘ਤੇ ਜਾਂਦੇ ਹੋ ਤਾਂ ਘਬਰਾਹਟ ਹੁੰਦੀ ਹੈ ਅਤੇ ਉਤਸ਼ਾਹ ਵੀ ਜਰੂਰ ਹੁੰਦਾ ਹੈ। ਪਰ ਇੱਕ ਕਲਾਕਾਰ ਦੇ ਰੂਪ ‘ਚ, ਸਟੇਡਿਅਮ ‘ਚ ਪਰਫ਼ਾਰਮ ਕਰਨਾ ਅਤੇ ਦਰਸ਼ਕਾਂ ਦਾ ਉਤਸ਼ਾਹ ਦੇਖਨਾ ਪੂਰੀ ਤਰ੍ਹਾਂ ਨਾਲ ਵੱਖਰਾ ਤਜ਼ਰਬਾ ਹੁੰਦਾ ਹੈ। ਇਸ ਮੌਕੇ ਤਮੰਨਾ ਨੇ ਆਪਣੀ ਪਸੰਦੀਦਾ ਟੀਮ ਬਾਰੇ ਵੀ ਗੱਲ ਕੀਤੀ ਤੇ ਬਾਹੁਬਲੀ ਐਕਟਰਸ ਨੇ ਕਿਹਾ "ਚੇਨੰਈ ਸੁਪਰ ਕਿੰਗਸ 2 ਸਾਲ ਬਾਅਦ ਮੈਦਾਨ ‘ਚ ਉਤਰਰੇਗੀ। ਇਹ ਧੋਨੀ ਦੀ ਟੀਮ ਹੈ ਤੇ ਉਹ ਧੋਨੀ ਦੀ ਫੈਨ ਹੈ"। ਦੱਸ ਦਈਏ ਕਿ ਆਈ.ਪੀ.ਐਲ ਅੱਜ ਸ਼ਾਮ ਤੋਂ ਸ਼ੁਰੂ ਹੋ ਰਿਹਾ ਹੈ। ਇਹ ਲੀਗ ਪੂਰੇ 51 ਦਿਨ ਚਲੇਗੀ।