Shocking: ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਵਿੱਚ ਸਖਤ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਇਸ ਵਿਚਾਲੇ ਇੱਕ ਹੋਰ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮਸ਼ਹੂਰ ਅਦਾਕਾਰਾ ਪਾਇਲ ਮੁਖਰਜੀ 'ਤੇ ਕੋਲਕਾਤਾ ਦੇ ਦੱਖਣੀ ਐਵੇਨਿਊ 'ਚ ਕੁਝ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਪਾਇਲ ਮੁਖਰਜੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਰੋਂਦੇ ਹੋਏ ਆਪਣਾ ਦੁੱਖ ਬਿਆਨ ਕੀਤਾ।



ਵੀਡੀਓ 'ਚ ਉਹ ਕਾਰ 'ਚ ਬੈਠੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਚਿਹਰੇ 'ਤੇ ਡਰ ਦੇ ਭਾਵ ਸਾਫ ਦੇਖੇ ਜਾ ਸਕਦੇ ਹਨ। ਵੀਡੀਓ 'ਚ ਪਾਇਲ ਮੁਖਰਜੀ ਹੰਝੂ ਪੂੰਝਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਇਹ ਘਟਨਾ ਹੋਰ ਵੀ ਭਿਆਨਕ ਕਿਵੇਂ ਹੋ ਸਕਦੀ ਸੀ। ਲੋਕ ਕਮੈਂਟ ਸੈਕਸ਼ਨ 'ਚ ਇਸ ਵੀਡੀਓ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।



ਅਦਾਕਾਰਾ ਦੀ ਕਾਰ ਨੂੰ ਮਾਰੀ ਟੱਕਰ


ਇਹ ਹਮਲਾ ਕੋਲਕਾਤਾ ਵਿੱਚ ਇੱਕ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੇ ਚੱਲਦੇ ਹੋਇਆ। ਪੂਰੇ ਸ਼ਹਿਰ 'ਚ ਗੁੱਸਾ ਸਾਫ ਦਿਖਾਈ ਦੇ ਰਿਹਾ ਹੈ ਅਤੇ ਦੇਸ਼ ਭਰ 'ਚ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਸਿਨੇਮਾ ਜਗਤ ਦੇ ਕਈ ਲੋਕਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਪਾਇਲ ਮੁਖਰਜੀ ਨੇ ਲਾਈਵ ਵੀਡੀਓ 'ਚ ਦੱਸਿਆ ਕਿ ਉਹ ਕੋਲਕਾਤਾ 'ਚ ਸਾਊਥ ਐਵੇਨਿਊ ਤੋਂ ਲੰਘ ਰਹੀ ਸੀ ਜਦੋਂ ਇਕ ਮੋਟਰਸਾਈਕਲ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਪਾਇਲ ਮੁਖਰਜੀ ਨੇ ਵੀਡੀਓ 'ਚ ਦੱਸਿਆ ਕਿ ਟੱਕਰ ਤੋਂ ਬਾਅਦ ਉਹ ਹੈਰਾਨ ਰਹਿ ਗਈ ਅਤੇ ਫਿਰ ਮੋਟਰਸਾਈਕਲ ਸਵਾਰ ਨੇ ਉਸ 'ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਕਾਰ ਦਾ ਸ਼ੀਸ਼ਾ ਹੇਠਾਂ ਕਰਨ ਲਈ ਕਿਹਾ। ਜਦੋਂ ਪਾਇਲ ਨੇ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਨੇ ਸਾਈਡ ਦੀ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ।






 


ਮੋਟਰਸਾਈਕਲ ਸਵਾਰ ਕੀਤੇ ਗਏ ਕਾਬੂ


ਇਸ ਤੋਂ ਬਾਅਦ ਉਨ੍ਹਾਂ ਨੇ ਚਿੱਟੇ ਪਾਊਡਰ ਵਰਗੀ ਕੋਈ ਚੀਜ਼ ਗੱਡੀ ਵਿੱਚ ਸੁੱਟ ਦਿੱਤੀ। ਇਸ ਘਟਨਾ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਦੀਆਂ ਮੋਟਰਸਾਈਕਲ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਪਾਇਲ ਮੁਖਰਜੀ ਨੇ ਬੰਗਾਲੀ ਸਿਨੇਮਾ ਦੇ ਨਾਲ-ਨਾਲ ਕਈ ਵੱਡੀਆਂ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਦੀਆਂ ਪ੍ਰਮੁੱਖ ਫਿਲਮਾਂ ਵਿੱਚ 'ਦਿ ਸੀਵੇਜ ਆਫ ਰੌਬਿਨ ਹੁੱਡ', 'ਚੈਮਿਲੀਅਨ', ਅਤੇ 'ਸ਼੍ਰੀਰੰਗਪੁਰਮ' ਸ਼ਾਮਲ ਹਨ।



ਇਸ ਤੋਂ ਇਲਾਵਾ ਪਾਇਲ ਨੇ ਹਿੰਦੀ ਸਿਨੇਮਾ 'ਚ ਵੀ ਕੰਮ ਕੀਤਾ ਹੈ ਅਤੇ ਬਾਲੀਵੁੱਡ ਅਭਿਨੇਤਾ ਸੰਜੇ ਮਿਸ਼ਰਾ ਨਾਲ ਫਿਲਮ 'ਵੋ ਤੀਨ ਦਿਨ' 'ਚ ਨਜ਼ਰ ਆਈ ਸੀ। ਪਾਇਲ ਦੇ ਆਉਣ ਵਾਲੇ ਪ੍ਰੋਜੈਕਟਾਂ 'ਚ 'ਅੰਤਰਯੁਧ', 'ਇਨ ਸਰਚ ਆਫ ਸਨਸ਼ਾਈਨ', 'ਨਾਨ ਸਟਾਪ ਧਮਾਲ' ਅਤੇ 'ਪੁੱਲੂ' ਵਰਗੀਆਂ ਫਿਲਮਾਂ ਸ਼ਾਮਲ ਹਨ।