Alka Yagnik: ਮਸ਼ਹੂਰ ਬਾਲੀਵੁੱਡ ਗਾਇਕਾ ਅਲਕਾ ਯਾਗਨਿਕ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਡਾਕਟਰੀ ਜਾਂਚ ਵਿੱਚ ਗਾਇਕਾ ਨੂੰ ਇੱਕ ਦੁਰਲੱਭ ਸਥਿਤੀ ਦਾ ਪਤਾ ਲੱਗਾ ਹੈ। ਉਸ ਦੀ ਸੁਣਨ ਸ਼ਕਤੀ ਅਚਾਨਕ ਖਤਮ ਹੋ ਗਈ ਹੈ। ਹੁਣ ਇੱਕ ਪੋਸਟ ਵਿੱਚ ਉਨ੍ਹਾਂ ਆਪਣੇ ਕਰੀਬੀਆਂ ਅਤੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਆਖਿਰ ਇਹ ਸਭ ਕਿਵੇਂ ਹੋਇਆ।


ਉਨ੍ਹਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਸਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਰੱਖਣ। ਨਾਲ ਹੀ ਲੋਕਾਂ ਨੂੰ ਹੈੱਡਫੋਨ ਦੀ ਜ਼ਿਆਦਾ ਵਰਤੋਂ ਨਾ ਕਰਨ ਲਈ ਵੀ ਸੁਚੇਤ ਕੀਤਾ ਗਿਆ ਹੈ।



ਵਾਇਰਲ ਦੇ ਬਾਅਦ ਸਮੱਸਿਆ


ਅਲਕਾ ਨੇ ਲਿਖਿਆ, ਮੇਰੇ ਸਾਰੇ ਪ੍ਰਸ਼ੰਸਕ, ਦੋਸਤ, ਫਾਲੋਅਰਜ਼ ਅਤੇ ਸ਼ੁਭਚਿੰਤਕ, ਕੁਝ ਹਫ਼ਤੇ ਪਹਿਲਾਂ, ਮੈਂ ਫਲਾਈਟ ਰਾਹੀਂ ਆ ਰਹੀ ਸੀ, ਉਸ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਮੈਂਨੂੰ ਕੁਝ ਵੀ ਨਹੀਂ ਸੁਣਾਈ ਨਹੀਂ ਦੇ ਰਿਹਾ। ਕੁਝ ਹਫ਼ਤਿਆਂ ਤੱਕ ਹਿੰਮਤ ਕਰਨ ਤੋਂ ਬਾਅਦ, ਮੈਂ ਉਨ੍ਹਾਂ ਦੋਸਤਾਂ ਅਤੇ ਸ਼ੁਭਚਿੰਤਕਾਂ ਦੇ ਸਾਹਮਣੇ ਆਪਣੀ ਚੁੱਪ ਤੋੜਨਾ ਚਾਹੁੰਦੀ ਹਾਂ ਜੋ ਪੁੱਛ ਰਹੇ ਸਨ ਕਿ ਮੈਂ ਕਿੱਥੇ ਗਾਇਬ ਸੀ। ਮੇਰੇ ਡਾਕਟਰਾਂ ਤੋਂ ਮੈਨੂੰ ਇੱਕ ਦੁਰਲੱਭ ਸੰਵੇਦੀ ਨਿਊਰਲ ਨਰਵ ਹੀਅਰਿੰਗ ਲੋਸ ਡਾਇਗਨੋਸਿਸ ਦਾ ਪਤਾ ਲੱਗਿਆ। ਇਹ ਵਾਇਰਲ ਅਟੈਕ ਤੋਂ ਬਾਅਦ ਹੋਇਆ ਹੈ। ਮੈਂ ਇਸਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਕਿਰਪਾ ਕਰਕੇ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਰੱਖੋ।







ਮੁਸੀਬਤ ਦੀ ਸਮੇਂ ਵਿੱਚ ਸਾਥ ਦਿਓ


ਅਲਕਾ ਨੇ ਲੋਕਾਂ ਨੂੰ ਉੱਚੀ ਆਵਾਜ਼ ਵਾਲੇ ਸੰਗੀਤ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਹ ਲਿਖਦੀ ਹੈ, ਮੈਂ ਪ੍ਰਸ਼ੰਸਕ ਅਤੇ ਨੌਜਵਾਨ ਸਾਥੀਆਂ ਨੂੰ ਬਹੁਤ ਉੱਚੀ ਆਵਾਜ਼ ਅਤੇ ਹੈੱਡਫੋਨਸ ਬਾਰੇ ਸਾਵਧਾਨ ਕਰਨਾ ਚਾਹੁੰਦੀ ਹਾਂ। ਮੈਂ ਤੁਹਾਨੂੰ ਪ੍ਰੋਫੈਸ਼ਨ ਨਾਲ ਜੁੜੇ ਖ਼ਤਰਿਆਂ ਬਾਰੇ ਦੱਸਣਾ ਚਾਹੁੰਦੀ ਹਾਂ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਮਰਥਨ ਨਾਲ, ਮੈਂ ਜਲਦੀ ਹੀ ਆਪਣੀ ਜ਼ਿੰਦਗੀ ਵਿੱਚ ਕੁਝ ਬਦਲਾਅ ਕਰਕੇ ਵਾਪਸ ਆਵਾਂਗੀ। ਇਸ ਔਖੇ ਸਮੇਂ ਵਿੱਚ ਤੁਹਾਡਾ ਸਹਿਯੋਗ ਅਤੇ ਸਮਝ ਬਹੁਤ ਮਾਅਨੇ ਰੱਖੇਗੀ।


ਸੋਨੂੰ ਨਿਗਮ ਸਣੇ ਇਨ੍ਹਾਂ ਸਿਤਾਰਿਆਂ ਨੇ ਕੀਤਾ ਕਮੈਂਟ


ਅਲਕਾ ਦੀ ਪੋਸਟ 'ਤੇ ਸੋਨੂੰ ਨਿਗਮ, ਇਲਾ ਅਰੁਣ ਸਮੇਤ ਕਈ ਲੋਕਾਂ ਦੇ ਕਮੈਂਟਸ ਨਜ਼ਰ ਆ ਰਹੇ ਹਨ। ਸੋਨੂੰ ਨਿਗਮ ਨੇ ਲਿਖਿਆ, ਮੈਨੂੰ ਪਤਾ ਸੀ ਕਿ ਕੁਝ ਠੀਕ ਨਹੀਂ ਸੀ… ਵਾਪਸ ਆ ਕੇ ਮਿਲਦਾ ਹਾਂ...ਰੱਬ ਕਰੇ ਤੁਸੀਂ ਜਲਦੀ ਠੀਕ ਹੋ ਜਾਓ।