The Kapil Sharma Show: ਰਾਜਕੁਮਾਰ-ਨੁਸਰਤ ਨੇ ਸ਼ੋਅ ਦੌਰਾਨ ਖੋਲ੍ਹੇ ਕਈ ਰਾਜ਼, ਖੂਬ ਕੀਤੀ ਮਸਤੀ, ਵੇਖੋ ਵੀਡੀਓ
ਏਬੀਪੀ ਸਾਂਝਾ | 05 Nov 2020 05:56 PM (IST)
ਕਪਿਲ ਸ਼ਰਮਾ ਸ਼ੋਅ 'ਤੇ ਰਾਜਕੁਮਾਰ ਅਤੇ ਨੁਸਰਤ ਇਸ ਹਫਤੇ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੈਸ਼ਨ ਲਈ ਪਹੁੰਚੇ। ਇਸ ਦੌਰਾਨ ਕਪਿਲ ਨੇ ਉਨ੍ਹਾਂ ਨੂੰ ਕਈ ਸਵਾਲ ਪੁੱਛੇ।
ਮੁੰਬਈ: ਰਾਜਕੁਮਾਰ ਰਾਓ ਅਤੇ ਨੁਸਰਤ ਭਾਰੂਚ ਆਪਣੀ ਆਉਣ ਵਾਲੀ ਫਿਲਮ 'ਛਲਾਂਗ' ਦੇ ਪ੍ਰਮੋਸ਼ਨ ਲਈ ਦ ਕਪਿਲ ਸ਼ਰਮਾ ਸ਼ੋਅ 'ਤੇ ਨਜ਼ਰ ਆਉਣਗੇ। ਸ਼ੋਅ ਦਾ ਆਉਣ ਵਾਲਾ ਐਪੀਸੋਡ ਪ੍ਰੋਮੋ ਸਾਹਮਣੇ ਆਇਆ ਹੈ। ਜਿਸ ਵਿਚ ਰਾਜਕੁਮਾਰ ਰਾਓ ਕਾਮੇਡੀਅਨ ਭਾਰਤੀ ਸਿੰਘ ਨੂੰ ਆਪਣੀ ਗੋਦ ਵਿਚ ਚੁੱਕ ਕੇ ਮਸਤੀ ਕਰਦੇ ਦਿਖਾਈ ਦਿੱਤੇ। 'ਦ ਕਪਿਲ ਸ਼ਰਮਾ ਸ਼ੋਅ' ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪ੍ਰੋਮੋ ਵਿਚ ਜਦੋਂ ਰਾਜਕੁਮਾਰ ਭਾਰਤੀ ਨੂੰ ਆਪਣੀ ਗੋਦ ਵਿਚ ਲੈ ਕੇ ਘੁੰਮਦਾ ਨਜ਼ਰ ਆਉਂਦਾ ਹੈ ਜਿਸ ਤੋਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸ ਤੋਂ ਬਾਅਦ ਭਾਰਤੀ, ਰਾਜਕੁਮਾਰ ਨੂੰ ਧੱਕਾ ਦੇ ਦਿੰਦੀ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਐਕਟਰਸ ਨੁਸਰਤ ਨਾਲ ਹੈਲਦੀ ਫਲਰਟ ਕਰਦਾ ਨਜ਼ਰ ਆ ਰਹੇ ਹਨ। ਵੇਖੋ ਵੀਡੀਓ: ਪ੍ਰੋਮੋ ਵਿੱਚ ਭਾਰਤੀ ਸੂਟ ਪਹਿਨਕੇ, ਦੋ ਗੁੱਤਾਂ ਕਰਕੇ ਸ਼ੋਅ ਵਿੱਚ ਐਂਟਰੀ ਕਰਦੀ ਹੈ। ਨੁਸਰਤ ਭਰੂਚਾ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਚਪਨ ਦਾ ਸੁਪਨਾ ਸੀ ਵੱਡੇ ਹੋ ਕੇ ਅਦਾਕਾਰਾ ਬਣ ਦੀ। ਇਸ 'ਤੇ ਕਪਿਲ ਸ਼ਰਮਾ ਨੇ ਭਾਰਤੀ ਨੂੰ ਸਵਾਲ ਕੀਤਾ ਕਿ ਉਹ ਐਕਟਰਸ ਕਿਉਂ ਨਹੀਂ ਬਣੀ। ਇਸ 'ਤੇ ਭਾਰਤੀ ਸਿੰਘ ਨੇ ਕਿਹਾ,' ਮੈਂ ਵੱਡੀ ਕਿੱਥੇ ਹੋਈ ਹਾਂ, ਮੈਂ ਤਾਂ ਚੌੜੀ ਹੋਈ ਹਾਂ।' ਭਾਰਤੀ ਦੀ ਇਸ ਗੱਲ 'ਤੇ ਕਪਿਲ ਦੇ ਨਾਲ ਰਾਜਕੁਮਾਰ ਰਾਓ ਅਤੇ ਨੁਸਰਤ ਭਾਰੂਚਾ ਉੱਚੀ-ਉੱਚੀ ਹੱਸਣ ਲੱਗਦੇ ਹਨ। ਇਸ ਦੇ ਨਾਲ ਹੀ ਹੰਸਲ ਮਹਿਤਾ ਵਲੋਂ ਨਿਰਦੇਸ਼ਤ ਫਿਲਮ 'ਛਲਾਂਗ' 13 ਨਵੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਰਾਜਕੁਮਾਰ ਰਾਓ ਪੀਟੀ ਟੀਚਰ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਨੁਸਰਤ ਵੀ ਹਰਿਆਣਵੀਂ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ। Must See in Jaipur: ਜਦੋਂ ਵੀ ਕਰੋ ਜੈਪੂਰ ਦੀ ਸੈਰ, ਜ਼ਰੂਰ ਕਰੋ ਇਨ੍ਹਾਂ ਕਿਲ੍ਹਿਆਂ ਦਾ ਦੀਦਾਰ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904