ਮੁੰਬਈ: ਸਿੰਗਰ ਤੇ ਟੀਵੀ ਹੋਸਟ ਆਦਿੱਤਿਆ ਨਾਰਾਇਣ ਦਾ ਰੋਕਾ ਸੈਰੇਮਨੀ ਸ਼ਵੇਤਾ ਅਗਰਵਾਲ ਨਾਲ ਕਰਵਾ ਚੌਥ ਦੇ ਦਿਨ ਹੋਇਆ। ਆਦਿਤਿਆ ਦੇ ਰੋਕਾ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਆਦਿੱਤਿਆ ਨੇ ਪਿਛਲੇ ਮਹੀਨੇ ਦੇ ਅੰਤ ਵਿੱਚ ਆਪਣੇ ਵਿਆਹ ਦਾ ਐਲਾਨ ਕੀਤਾ ਸੀ। ਆਦਿੱਤਿਆ ਤੇ ਸ਼ਵੇਤਾ ਕਰੀਬ 10 ਸਾਲਾਂ ਤੋਂ ਰਿਸ਼ਤੇ 'ਚ ਹਨ। ਆਦਿੱਤਿਆ ਨੇ ਇੱਕ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਦੱਸਿਆ ਸੀ ਕਿ ਉਹ ਵਿਆਹ ਦੀਆਂ ਤਿਆਰੀਆਂ ਕਰਨ ਜਾ ਰਿਹਾ ਹੈ।


ਇਸ ਦੇ ਨਾਲ ਹੀ ਦੱਸ ਦਈਏ ਕਿ ਆਦਿਤਿਆ ਨੇ ਰੋਕਾ ਸਮਾਰੋਹ ਦੀ ਤਸਵੀਰ ਸਾਂਝੀ ਨਹੀਂ ਕੀਤੀ। ਇਹ ਤਸਵੀਰ ਉਸ ਦੇ ਪਿਤਾ ਉਦਿਤ ਨਾਰਾਇਣ ਦੇ ਇੱਕ ਫੈਨ ਪੇਜ ਤੋਂ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਵਿੱਚ ਆਦਿਤਿਆ ਦੇ ਪਿਤਾ ਉਦਿਤ ਨਰਾਇਣ ਤੇ ਉਸਦੀ ਮਾਂ ਹੈ। ਜਦੋਂਕਿ ਸ਼ਵੇਤਾ ਵੱਲੋਂ ਵੀ ਉਸ ਦਾ ਪਰਿਵਾਰ ਨਜ਼ਰ ਆ ਰਿਹਾ ਹੈ। ਆਦਿੱਤਿਆ ਤੇ ਸ਼ਵੇਤਾ ਦੋਵੇਂ ਬਹੁਤ ਹੀ ਪਿਆਰੇ ਲੱਗ ਰਹੇ ਹਨ। ਆਦਿੱਤਿਆ ਨੇ ਆਪਣੇ ਹੱਥ ਵਿੱਚ ਇੱਕ ਨਾਰੀਅਲ ਫੜਿਆ ਹੋਇਆ ਹੈ, ਜਦੋਂਕਿ ਸ਼ਵੇਤਾ ਨੇ ਸ਼ਗਨ ਦੀ ਇੱਕ ਪਲੇਟ ਫੜੀ ਹੋਈ ਹੈ।

ਇੱਥੇ ਵੇਖੋ ਰੋਕਾ ਦੀ ਤਸਵੀਰ:


ਆਦਿੱਤਿਆ ਦੇ ਪਿਤਾ ਤੇ ਪ੍ਰਸਿੱਧ ਗਾਇਕ ਉਦਿਤ ਨਰਾਇਣ ਆਪਣੇ ਇਕਲੌਤੇ ਪੁੱਤਰ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਇਸ ਵਿਆਹ ਬਾਰੇ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਦਾ ਖੁਲਾਸਾ ਕੀਤਾ, ਪਰ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਆਪਣੇ ਪੁੱਤਰ ਆਦਿੱਤਿਆ ਨੂੰ ਕੀ ਸਲਾਹ ਦਿੱਤੀ।

ਉਦਿਤ ਨਾਰਾਇਣ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਹੈ ਕਿ ਉਹ ਆਪਣੇ ਇਕਲੌਤੇ ਬੇਟੇ ਦਾ ਵਿਆਹ ਬੜੇ ਸ਼ਾਨਦਾਰ ਢੰਗ ਨਾਲ ਕਰਨਾ ਚਾਹੁੰਦਾ ਹਨ ਪਰ ਕੋਰੋਨਾ ਦੇ ਮੱਦੇਨਜ਼ਰ ਇਹ ਸੰਭਵ ਨਹੀਂ ਲੱਗਦਾ। ਉਨ੍ਹਾਂ ਨੇ ਦੱਸਿਆ ਕਿ ਇਹ ਵਿਆਹ ਮੁੰਬਈ ਦੇ ਇੱਕ ਮੰਦਰ ਵਿੱਚ ਬਹੁਤ ਘੱਟ ਲੋਕਾਂ ਦੀ ਮੌਜੂਦਗੀ 'ਚ ਹੋਵੇਗਾ। ਜਿਸ ਵਿਚ ਸਿਰਫ ਕੁਝ ਖਾਸ ਤੇ ਨੇੜਲੇ ਲੋਕਾਂ ਨੂੰ ਬੁਲਾਇਆ ਜਾਵੇਗਾ।

ਕੋਰੋਨਾ ਤੇ ਮੰਦੀ ਦੇ ਦੌਰ 'ਚ ਪ੍ਰੌਪਰਟੀ ਖਰਦੀਣ ਦਾ ਸੁਨਹਿਰੀ ਮੌਕਾ, ਵਿਆਜ ਦਰਾਂ ਵੀ ਅਰਸ਼ ਤੋਂ ਫਰਸ਼ 'ਤੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904