Indian Hockey Team in The Kapil Sharma Show: ਮੁੰਬਈ: ਕਪਿਲ ਸ਼ਰਮਾ ਸ਼ੋਅ ਵਿੱਚ ਭਾਰਤੀ ਹਾਕੀ ਟੀਮ: ਦ ਕਪਿਲ ਸ਼ਰਮਾ ਸ਼ੋਅ ਸੀਜ਼ਨ 3 ਦਾ ਦੂਜਾ ਹਫ਼ਤਾ ਵੀ ਸ਼ਾਨਦਾਰ ਹੋਣ ਵਾਲਾ ਹੈ। ਇਸ ਹਫਤੇ ਜਿੱਥੇ ਧਰਮਿੰਦਰ ਤੇ ਸ਼ਤਰੂਘਨ ਸਿਨਹਾ ਦੀ ਜੋੜੀ ਸ਼ਨੀਵਾਰ ਨੂੰ ਸ਼ੋਅ ਵਿੱਚ ਨਜ਼ਰ ਆਵੇਗੀ, ਉੱਥੇ ਐਤਵਾਰ ਨੂੰ ਭਾਰਤੀ ਹਾਕੀ ਟੀਮ ਟੋਕੀਓ ਓਲੰਪਿਕਸ ਵਿੱਚ ਝੰਡੀ ਦਿਖਾਉਂਦੀ ਨਜ਼ਰ ਆਵੇਗੀ।
ਦੱਸ ਦਈਏ ਕਿ ਭਾਰਤ ਦੀ ਪੁਰਸ਼ ਹਾਕੀ ਟੀਮ ਅਤੇ ਮਹਿਲਾ ਹਾਕੀ ਟੀਮ ਦੋਵੇਂ ਇਸ ਹਫਤੇ ਦੇ ਦ ਕਪਿਲ ਸ਼ਰਮਾ ਸ਼ੋਅ ਦੇ ਐਪੀਸੋਡ ਵਿੱਚ ਨਜ਼ਰ ਆਉਣਗੀਆਂ। ਜਿਸ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ। ਕਪਿਲ ਸ਼ਰਮਾ ਤੇ ਕ੍ਰਿਸ਼ਨਾ ਅਭਿਸ਼ੇਕ ਦੋਵਾਂ ਨੇ ਆਪਣੇ ਖੁਦ ਦੇ ਇੰਸਟਾਗ੍ਰਾਮ ਤੋਂ ਇਸ ਬਾਰੇ ਪੋਸਟ ਕੀਤਾ ਤੇ ਇਸ ਖੁਸ਼ਖਬਰੀ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।
ਕ੍ਰਿਸ਼ਨਾ ਅਭਿਸ਼ੇਕ ਨੇ ਪੋਸਟ ਸ਼ੇਅਰ ਕਰ ਜ਼ਾਹਰ ਕੀਤੀ ਖੁਸ਼ੀ
ਕ੍ਰਿਸ਼ਨਾ ਅਭਿਸ਼ੇਕ ਨੇ ਹਾਲ ਹੀ ਵਿੱਚ ਭਾਰਤੀ ਹਾਕੀ ਖਿਡਾਰੀਆਂ ਨਾਲ ਸ਼ੂਟਿੰਗ ਪੂਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ ਕਿ ਹਰ ਕਲਾਕਾਰ ਸਟੇਜ 'ਤੇ ਪ੍ਰਦਰਸ਼ਨ ਕਰਕੇ ਖੁਸ਼ ਹੁੰਦਾ ਹੈ, ਪਰ ਅੱਜ ਦਾ ਦਿਨ ਖਾਸ ਦਿਨ ਹੈ। ਕਿਉਂਕਿ ਅੱਜ ਉਸ ਨੇ ਅਸਲੀ ਹੀਰੋ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਇਸਦੇ ਨਾਲ ਹੀ ਕ੍ਰਿਸ਼ਨਾ ਨੇ ਇਹ ਵੀ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਕਿ ਅਸੀਂ ਉਨ੍ਹਾਂ ਨੂੰ ਹੱਸਾਇਆ।
ਇਹ ਐਪੀਸੋਡ ਐਤਵਾਰ ਨੂੰ ਟੈਲੀਕਾਸਟ ਕੀਤਾ ਜਾਏਗਾ ਜਿੱਥੇ ਦ ਕਪਿਲ ਸ਼ਰਮਾ ਸ਼ੋਅ ਦੇ ਮੰਚ 'ਤੇ ਬਹੁਤ ਮਸਤੀ ਅਤੇ ਰੌਣਕ ਹੋਵੇਗੀ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਇਸ ਖਾਸ ਐਪੀਸੋਡ ਬਾਰੇ ਵੀ ਪੋਸਟ ਕੀਤਾ। ਉਸਨੇ ਮਹਿਲਾ ਹਾਕੀ ਖਿਡਾਰੀਆਂ ਅਤੇ ਪੁਰਸ਼ ਹਾਕੀ ਖਿਡਾਰੀਆਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਕ੍ਰਿਸ਼ਨਾ ਅਭਿਸ਼ੇਕ, ਅਰਚਨਾ ਪੂਰਨ ਸਿੰਘ, ਭਾਰਤੀ ਸਿੰਘ ਅਤੇ ਸੁਦੇਸ਼ ਲਹਿਰੀ ਵੀ ਨਜ਼ਰ ਆ ਰਹੇ ਹਨ।
ਪਹਿਲੇ ਦੋ ਐਪੀਸੋਡ ਵੀ ਰਹੇ ਸ਼ਾਨਦਾਰ
ਕਪਿਲ ਸ਼ਰਮਾ ਸ਼ੋਅ 3 ਪਿਛਲੇ ਹਫਤੇ ਹੀ ਸ਼ੁਰੂ ਹੋਇਆ। ਪਹਿਲੇ ਹਫਤੇ ਅਜੇ ਦੇਵਗਨ ਭੁਜ ਦੀ ਟੀਮ ਅਤੇ ਅਕਸ਼ੇ ਕੁਮਾਰ ਬੈਲ ਬੌਟਮ ਦੀ ਟੀਮ ਦੇ ਨਾਲ ਸ਼ੋਅ ਵਿੱਚ ਪਹੁੰਚੇ। ਜਿੱਥੇ ਸੈੱਟ 'ਤੇ ਖੂਬ ਮਸਤੀ ਹੋਈ।
ਇਹ ਵੀ ਪੜ੍ਹੋ: Coronavirus Update Today 27 August 2021: ਪਿਛਲੇ 24 ਘੰਟਿਆਂ 'ਚ ਭਾਰਤ 'ਚ ਕੋਵਿਡ-19 ਦੇ 44,658 ਨਵੇਂ ਕੇਸ ਸਾਹਮਣੇ ਆਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin