ਇਸ ਵਰ੍ਹੇ ਭਿਆਨਕ ਬੀਮਾਰੀਆਂ ਨਾਲ ਲੜੀਆਂ ਇਹ ਹਸਤੀਆਂ
ਏਬੀਪੀ ਸਾਂਝਾ | 26 Dec 2018 03:12 PM (IST)
ਮੁੰਬਈ: ਜਿੱਥੇ ਬਾਲੀਵੁੱਡ ਨੇ ਇਸ ਸਾਲ ਸ਼੍ਰੀਦੇਵੀ ਤੇ ਰੀਤਾ ਭਾਦੁੜੀ ਜਿਹੇ ਨਾਮੀਂ ਸਿਤਾਰਿਆਂ ਨੂੰ ਗੁਆਇਆ ਹੈ, ਉੱਥੇ ਹੀ ਸੋਨਾਲੀ ਬੇਂਦਰੇ ਤੇ ਇਰਫਾਨ ਜਿਹੇ ਕਈ ਸਿਤਾਰਿਆਂ ਨੇ ਗੰਭੀਰ ਬੀਮਾਰੀਆਂ ਨਾਲ ਆਪਣੀ ਲੜਾਈ ਜਿੱਤੀ ਹੈ। ਬੀ-ਟਾਉਨ ਦੇ ਕਈ ਸਿਤਾਰਿਆਂ ਨੇ ਆਪਣੀ ਬਿਮਾਰੀ ਬਾਰੇ ਖੁਲ੍ਹਕੇ ਗੱਲ ਕੀਤੀ ਪਰ ਕਈਆਂ ਦੀ ਬਿਮਾਰੀ ਬਾਰੇ ਮੀਡੀਆ ਰਿਪੋਰਟਸ ਰਾਹੀਂ ਪਤਾ ਲੱਗਿਆ। ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਸੋਨਾਲੀ ਬੇਂਦਰੇ ਨੂੰ ਕੈਂਸਰ- ਬਾਲੀਵੁੱਡ ਐਕਟਰਸ ਸੋਨਾਲੀ ਬੇਂਦਰੇ ਨੂੰ ਇਸ ਸਾਲ ਹਾਈਗ੍ਰੇਡ ਮੈਟਾਸਟੈਟਿਸ ਕੈਂਸਰ ਦਾ ਸਾਹਮਣਾ ਕਰਨਾ ਪਿਆ। ਇਸ ਦੀ ਜਾਣਕਾਰੀ ਉਸ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਸੀ। ਸੋਨਾਲੀ ਹਾਲ ਹੀ ‘ਚ ਕੈਂਸਰ ਦਾ ਇਲਾਜ ਕਰਵਾ ਭਾਰਤ ਪਰਤੀ ਹੈ। ਅਜੈ ਦੇਵਗਨ ਨੂੰ ਗੰਭੀਰ ਬੀਮਾਰੀ- ਸਿੰਘਮ ਅਜੈ ਦੇਵਗਨ ਨੂੰ ਇਸ ਸਾਲ ਟੈਨਿਸ ਐਲਬੋ ਨਾਲ ਦੋ-ਦੋ ਹੱਥ ਕਰਨੇ ਪਏ। ਟੈਨਿਸ ਐਲਬੋ ਕਰਕੇ ਕਿਸੇ ਇਨਸਾਨ ਦੀ ਕੂਹਣੀ ‘ਤੇ ਜ਼ਿਆਦਾ ਦਬਾਅ ਆ ਜਾਂਦਾ ਹੈ ਜਿਸ ਕਰਕੇ ਇਨਸਾਨ ਚਾਹ ਦਾ ਕੱਪ ਤਕ ਨਹੀਂ ਚੁੱਕ ਪਾਉਂਦਾ। ਇਸ ਕਰਕੇ ਅਜੈ ਨੂੰ ‘ਟੋਟਲ ਧਮਾਲ’ ਫ਼ਿਲਮ ਦੇ ਸੈੱਟ ‘ਤੇ ਕਈ ਵਾਰ ਦਰਦ ਸਹਿਣ ਕਰਨਾ ਪਿਆ। ਇਰਫਾਨ ਖ਼ਾਨ ਨੂੰ ਟਿਊਮਰ- ਇਰਫਾਨ ਖ਼ਾਨ ਨੂੰ ਵੀ ਨਿਊਰੋ ਐਂਡੋਕਾਈਨ ਟਿਊਮਰ ਨੇ ਇਸੇ ਸਾਲ ਘੇਰਿਆ। ਇਰਫਾਨ ਨੇ ਵੀ ਆਪਣੀ ਬਿਮਾਰੀ ਬਾਰੇ ਆਪ ਹੀ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦੱਸਿਆ ਸੀ। ਇਹ ਕੈਂਸਰ ਸ਼ਰੀਰ ‘ਚ ਹੈਲਦੀ ਸੈੱਲਸ ਜ਼ਿਆਦਾ ਹੋ ਜਾਣ ਕਾਰਨ ਹੋ ਜਾਂਦਾ ਹੈ। ਇਸ ਨੂੰ ਕੈਂਸਰ ਦੀ ਸ਼ੁਰੂਆਤ ਵੀ ਕਿਹਾ ਜਾਂਦਾ ਹੈ। ਜੇਕਰ ਸਮੇਂ ‘ਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਹੈ। ਕਪਿਲ ਸ਼ਰਮਾ ਡਿਪ੍ਰੈਸ਼ਨ ਦਾ ਸ਼ਿਕਾਰ- ਕਾਮੇਡੀਅਨ ਕਪਿਲ ਸ਼ਰਮਾ ਇਸ ਸਾਲ ਗੰਭੀਰ ਡਿਪ੍ਰੈਸ਼ਨ ਦਾ ਸਾਹਮਣਾ ਕਰਨਾ ਪਿਆ। ਇਸ ਦੇ ਇਲਾਜ ਲਈ ਕਪਿਲ ਸ਼ਰਮਾ ਬੈਂਗਲੌਰ ਦੇ ਆਸ਼ਰਮ ਵੀ ਗਏ ਸੀ। ਫਿਲਹਾਲ ਕਪਿਲ ਨੇ ਹਾਲ ਹੀ ‘ਚ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ। ਦਿਲੀਪ ਕੁਮਾਰ ਵੀ ਹੋਏ ਬੀਮਾਰ- ਬਾਲੀਵੁੱਡ ਦੇ ਲੈਜੈਂਡ ਐਕਟਰ ਦਿਲੀਪ ਕੁਮਾਰ ਨੂੰ ਇਸ ਸਾਲ ਨਿਮੋਨੀਆ ਦੇ ਇਲਾਜ ਲਈ ਹਸਪਤਾਲ ‘ਚ ਦਾਖਲ ਹੋਣਾ ਪਿਆ। ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਹ ਵਾਰ-ਵਾਰ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ। ਨਸੀਫਾ ਅਲੀ ਨੂੰ ਕੈਂਸਰ- ਆਪਣੇ ਹੁਸਨ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਐਕਰਸ ਨਸੀਫਾ ਅਲੀ ਨੇ ਆਪਣੇ ਇੰਸਟਾਗ੍ਰਾਮ ‘ਤੇ ਜਾਣਕਾਰੀ ਸਾਂਝੀ ਕਰ ਦੱਸਿਆ ਸੀ ਕਿ ਉਹ ਕੈਂਸਰ ਦੇ ਤੀਜੇ ਸਟੇਜ ‘ਤੇ ਹੈ। ਉਸ ਵੱਲੋਂ ਪੋਸਟ ਤਸਵੀਰ ‘ਚ ਨਸੀਫਾ ਸੋਨੀਆ ਗਾਂਧੀ ਨਾਲ ਨਜ਼ਰ ਆਈ ਸੀ।