ਮੁੰਬਈ: ਸਲਮਾਨ ਖਾਨ ਦੀ ਫਿਟਨੈੱਸ ਤਾਂ ਤੁਸੀਂ ਕਈ ਵਾਰ ਦੇਖ ਚੁੱਕੇ ਹੋ। ਹੁਣ ਫੇਰ ਬਾਲੀਵੁੱਡ ਦੇ ਭਾਈਜਾਨ ਸਲਮਾਨ ਅੱਧੀ ਰਾਤ ਬੈਕ ਫਲੀਪ ਕਰਦੇ ਨਜ਼ਰ ਆਏ। ਉਨ੍ਹਾਂ ਦੇ ਬੈਕ-ਫਲੀਪ ਕਰਦਿਆਂ ਦੀ ਵੀਡੀਓ ‘ਸੁਲਤਾਨ’ ਦੇ ਡਾਇਰੈਕਟਰ ਅਲੀ ਅਬਾਸ ਜ਼ਫਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਇਸ ਨੂੰ ਦੇਖ ਕੇ ਸਲਮਾਨ ਦੇ ਫੈਨਸ ਕਾਫੀ ਖੁਸ਼ ਹੋਣਗੇ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਬਾਸ ਨੇ ਲਿਖਿਆ ਇਹ ਵੀਡੀਓ ਰਾਤ 2 ਵਜੇ ਦਾ ਹੈ।
[embed]https://twitter.com/aliabbaszafar/status/985521204541800450[/embed]
ਇਸ ਵੀਡੀਓ ‘ਚ ਬੇਸ਼ੱਕ ਸਲਮਾਨ ਨੂੰ ਹੋਰ ਦੋ ਲੋਕ ਵੀ ਸਪੋਰਟ ਕਰ ਰਹੇ ਹਨ ਪਰ ਸਲਮਾਨ ਦੀ ਐਨਰਜੀ ਦੇਖ ਕੇ ਹੁਣ ਤੁਸੀਂ ਵੀ ਫੈਨ ਹੋ ਜਾਓਗੇ। ਅਲੀ ਨੇ ਲਿਖਿਆ, “ਇਹ ਵੀਡੀਓ ਸੁਲਤਾਨ ਫ਼ਿਲਮ ਦੌਰਾਨ ਟ੍ਰੇਨਿੰਗ ਦਾ ਹੈ। ਇਹ ਵੀਡੀਓ ਹੁਣ ਤੱਕ 1700 ਤੋਂ ਵੀ ਜ਼ਿਆਦਾ ਰਿਟਵੀਟ ਹੋ ਚੁੱਕਿਆ ਹੈ।”
ਡਾਇਰੈਕਟਰ ਅਲੀ ਅਬਾਸ ਜ਼ਫਰ ਨੇ ਨਵੇਂ ਟਵੀਟ ‘ਚ ਲਿਖਿਆ ਕਿ ਸਲਮਾਨ ਖਾਨ ਦੀ ਅਪ-ਕਮਿੰਗ ਫ਼ਿਲਮ ‘ਭਾਰਤ’ ਦੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਪੂਰੇ ਜ਼ੋਰਾਂ ਨਾਲ ਚਲ ਰਿਹਾ ਹੈ। ਫ਼ਿਲਮ ‘ਭਾਰਤ’ ਦੀ ਤਿਆਰੀਆਂ ਨੂੰ ਲੈ ਕੇ ਅਸੀਂ ਪੂਰੇ ਜੋਸ਼ ‘ਚ ਹਾਂ। ਜਲਦੀ ਹੀ ਤੁਹਾਨੂੰ ਇਸ ਨਾਲ ਜੁੜੀਆਂ ਇੰਟਰਸਟਿੰਗ ਜਾਣਕਾਰੀਆਂ ਮਿਲਣਗੀਆਂ।
ਸਲਮਾਨ ਦੇ ਨਾਲ ਡਾਇਰੈਕਟਰ ਅਬਾਸ ਦੀ ਇਹ ਤੀਜੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਸਲਮਾਨ ਅਬਾਸ ਨਾਲ ‘ਸੁਲਤਾਨ’ ਤੇ ‘ਟਾਈਗਰ ਜਿੰਦਾ ਹੈ’ ‘ਚ ਕੰਮ ਕਰ ਚੁੱਕੇ ਹਨ। ‘ਭਾਰਤ’ 2019 ‘ਚ ਈਦ ‘ਤੇ ਰਿਲੀਜ਼ ਹੋਵੇਗੀ, ਜੋ 2014 ‘ਚ ਆਈ ਦੱਖਣੀ ਕੋਰਿਆਈ ਫ਼ਿਲਮ ‘ਓਡੀ ਟੂ ਮਾਈ ਫਾਦਰ’ ਤੋਂ ਪ੍ਰਭਾਵਿਤ ਹੋਵੇਗੀ। ਇਸ ਸਾਲ ਈਦ ‘ਤੇ ਸਲਮਾਨ ‘ਰੇਸ-3’ ‘ਚ ਨਜ਼ਰ ਆਉਣਗੇ।