ਚੰਡੀਗੜ੍ਹ: ਜਰਮਨੀ ‘ਚ ਜਦੋਂ ਹਿਟਲਰ ਤੋਂ ਸਭ ਖ਼ੌਫਜ਼ਦਾ ਸੀ ਤਾਂ ਉਸ ਸਮੇਂ ਇੱਕ ਕਲਾਕਾਰ ਨੇ ਲੋਕਾਂ ਦਾ ਡਰ ਖਤਮ ਕਰਨ ਲਈ ਇੱਕ ਰਾਹ ਚੁਣੀ। ਉਸ ਦੀ ਰਾਹ ਅਸਾਨ ਨਹੀਂ ਸੀ ਪਰ ਉਸ ਦੇ ਹੌਸਲੇ ਬੁਲੰਦ ਸੀ। ਭੱਟੀ ‘ਚ ਤਪ ਕੇ ਉਹ ਕੁੰਦਨ ਬਣਿਆ ਤੇ ਉਸ ਦੀ ਚਮਕ ਨੇ ਕਰੋੜਾਂ ਲੋਕਾਂ ਦੇ ਚਿਹਰਿਆਂ ‘ਤੇ ਹਾਸਾ ਬਿਖੇਰ ਦਿੱਤਾ। ਅੱਜ ਵੀ ਲੋਕ ਉਨ੍ਹਾਂ ਦੀਆਂ ਫ਼ਿਲਮਾਂ ਦੇਖ ਕਦੇ ਥੱਕਦੇ ਨਹੀਂ, ਸਗੋਂ ਹੱਸਦੇ ਹਨ। ਗੱਲ ਕਰ ਰਹੇ ਹਾਂ ਹਾਸ ਕਲਾਕਾਰ ਚਾਰਲੀ ਚੈਪਨਿਲ ਦੀ ਜੋ 16 ਅਪ੍ਰੈਲ 1889 ‘ਚ ਲੰਦਨ ‘ਚ ਪੈਦਾ ਹੋਏ।

ਚਾਰਲੀ ਦਾ ਬਚਪਨ ਮੁਸ਼ਕਲਾਂ ਭਰਿਆ ਰਿਹਾ। ਉਸ ਦੇ ਮਾਂ-ਪਿਓ ਸੀਨੀਅਰ ਮਿਊਜ਼ਿਕ ਹਾਲ ‘ਚ ਗਾਉਂਦੇ ਸੀ। ਜਦੋਂ ਚਾਰਲੀ 5 ਸਾਲ ਦੇ ਸੀ ਤਾਂ ਅਚਾਨਕ ਉਸ ਦੀ ਮਾ ਦੀ ਆਵਾਜ਼ ਚਲੀ ਗਈ ਤੇ ਹਾਲ ਦੇ ਮੈਨੇਜਰ ਨੇ 5 ਸਾਲ ਦੇ ਚਾਰਲੀ ਨੂੰ ਹੀ ਸਟੇਜ ‘ਤੇ ਖੜ੍ਹਾ ਕਰ ਦਿੱਤਾ। ਚਾਰਲੀ ਨੇ ਮਾਂ ਦੀ ਆਵਾਜ਼ ਦੀ ਨਕਲ ਕੀਤੀ ਤੇ ਲੋਕਾਂ ਦਾ ਦਿਲ ਜਿੱਤ ਲਿਆ। ਸਟੇਜ ‘ਤੇ ਸਿੱਕਿਆਂ ਦੀ ਬਾਰਸ਼ ਹੋਈ ਜੋ ਚਾਰਲੀ ਦੀ ਪਹਿਲੀ ਕਮਾਈ ਸੀ।



[embed]


ਉਦੋਂ ਹੀ ਚਾਰਲੀ ਦੇ ਦਿਲ ‘ਚ ਇਹ ਗੱਲ ਘਰ ਗਈ ਕਿ ਅਸਲ ਜਿੰਦਗੀ ‘ਚ ਜੋ ਗੱਲ ਦੁਖਾਂ ਦਾ ਕਰਨ ਹੁੰਦੀ ਹੈ, ਉਹ ਨਾਟਕ ਤੇ ਫ਼ਿਲਮਾਂ ‘ਚ ਹਾਸੇ ਦਾ ਕਾਰਨ ਬਣਦੀ ਹੈ। ਚਾਰਲੀ ਦੀ ਅਦਾਕਾਰੀ ਨੂੰ ਸਹੀ ਰਾਹ ਜੈਕਸਨ ਨੂੰ ਮਿਲਣ ਤੋਂ ਬਾਅਦ ਮਿਲੀ। ਜੈਕਸਨ ਉਸ ਸਮੇਂ ਦੇ ਰੰਗਮੰਚ ਕਲਾ ਦੇ ਪਾਰਖੂ ਸੀ ਤੇ ਉਨ੍ਹਾ ਨੇ ਚਾਰਲੀ ਨੂੰ ਨਾਟਕ ‘ਚ ਬੁੱਢੇ ਦਾ ਰੋਲ ਕਰਦੇ ਦੇਖਿਆ ਸੀ।

ਕੰਮ ਮਿਲਣ ਤੋਂ ਬਾਅਦ ਚਾਰਲੀ ਦੀ ਜਿੰਦਗੀ ਦੀ ਗੱਡੀ ਪਟਰੀ ‘ਤੇ ਆਈ। ਚਾਰਲੀ ਦੀ ਜਿੰਦਗੀ ਦੀ ਅੱਵਲ ਖਾਹਿਸ਼ ਸੀ ਐਕਟਰ ਬਣਨਾ ਜਿਸ ਲਈ ਉਸ ਨੇ ਥਿਏਟਰ ਜਾਣਾ ਨਹੀਂ ਛੱਡਿਆ। ਚਾਰਲੀ ਨੂੰ ਪੜ੍ਹਨਾ ਨਹੀਂ ਆਉਂਦਾ ਸੀ ਜਿਸ ਕਰਕੇ ਉਸ ਨੂੰ ਡਾਇਲੌਗ ਯਾਦ ਕਰਵਾਏ ਜਾਂਦੇ ਸੀ।

19 ਸਾਲ ਦਾ ਚਾਰਲੀ ਆਪਣੀਆਂ ਫ਼ਿਲਮਾਂ ‘ਚ ਟ੍ਰੈਪ ਨਾਂ ਦਾ ਕਿਰਦਾਰ ਕਰਦੇ ਸੀ, ਜੋ ਉਨ੍ਹਾਂ ਦੇ ਅਤੀਤ ਨਾਲ ਹੀ ਜੁੜੀਆ ਹੁੰਦਾ ਸੀ। ਚਾਰਲੀ ਦੀਆਂ ਫ਼ਿਲਮਾਂ ‘ਚ ਡਾਇਲੌਗ ਨਹੀਂ ਹੁੰਦੇ ਸੀ। ਉਸ ਦੀ ਪਹਿਲੀ ਬੋਲਣ ਵਾਲੀ ਫ਼ਿਲਮ ‘ਦ ਗ੍ਰੇਟ ਡਿਕਟੇਟਰ’ ਸੀ, ਜਿਸ ਦਾ ਇੱਕ ਡਾਇਲੌਗ ਸੀ “ਹੈਨਾ, ਜਹਾਂ ਕਹੀਂ ਬੀ ਤੁਮ ਹੋ, ਯਹਾਂ ਦੇਖੋ। ਧੁਪ ਪਸਰ ਰਹੀ ਹੈ। ਅੰਧਿਆਰੇ ਸੇ ਨਿਕਲਕਰ ਹਮ ਲੋਗ ਪ੍ਰਕਾਸ਼ ਮੇਂ ਆ ਰਹੇ ਹੈਂ। ਹਮ ਲੋਗ ਅਪਨੀ ਨਫਰਤ, ਅਪਨੀ ਹਵਸ, ਔਰ ਵਹਸ਼ਤ ਸੇ ਉਪਰ ਉਠੇਂਗੇ”। ਚਾਰਲੀ ਦੇ ਇਹ ਸ਼ਬਦ ਬੇਸ਼ੱਕ ਹੈਨਾ ਲਈ ਸੀ ਪਰ ਲੋਕਾਂ ਨੇ ਇਨ੍ਹਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ।



[embed]


ਦੁਨੀਆ ਦਾ ਇਹ ਮਹਾਨ ਹਾਸ ਕਲਾਕਾਰ 25 ਦਸੰਬਰ 1977 ‘ਚ 88 ਸਾਲ ਦੀ ਉਮਰ ‘ਚ ਇਸ ਦੁਨਿਆ ਤੋਂ ਰੁਖਸਤ ਹੋ ਗਿਆ ਪਰ ਉਨ੍ਹਾਂ ਦੀਆ ਫ਼ਿਲਮਾਂ ਅੱਜ ਵੀ ਲੋਕਾਂ ਨੂੰ ਹਸਾ ਰਹੀਆਂ ਹਨ।

ਰਾਜਕਪੂਰ ਤੋਂ ਰਣਬੀਰ ਕਪੂਰ ਕਈਆਂ ਨੇ ਕੀਤਾ ਚਾਰਲੀ ਨੂੰ ਕਾਪੀ

ਹਾਲੀਵੁੱਡ ਦੇ ਇਸ ਕਲਾਕਾਰ ਨੂੰ ਦੁਨੀਆ ਭਰ ‘ਚ ਬੇਹੱਦ ਪਿਆਰ ਮਿਲਿਆ। ਬਾਲੀਵੁੱਡ ਨੇ ਵੀ ਇਸ ਕਲਾਕਾਰ ਨੂੰ ਕਈ ਫ਼ਿਲਮਾਂ ‘ਚ ਕਾਪੀ ਕੀਤਾ। ਐਕਟਰ ਰਾਜ ਕਪੂਰ ਚਾਰਲੀ ਤੋਂ ਕਾਫੀ ਪ੍ਰਭਾਵਿਤ ਸੀ। ਉਨ੍ਹਾਂ ਨੇ ਚਾਰਲੀ ਨੂੰ ਫ਼ਿਲਮ ‘ਮੇਰਾ ਨਾਮ ਜੋਕਰ’ ‘ਚ ਕਾਪੀ ਕੀਤਾ। ਸਿਰਫ ਐਕਟਰ ਹੀ ਨਹੀਂ ਅਦਾਕਾਰਾ ਸ਼੍ਰੀਦੇਵੀ ਨੇ ਵੀ ਫ਼ਿਲਮ ‘ਮਿਸਟਰ ਇੰਡੀਆ’ ‘ਚ ਚਾਰਲੀ ਨੂੰ ਕਾਪੀ ਕੀਤਾ। ਅੱਜ ਦੇ ਸਮੇਂ ਦੇ ਐਕਟਰ ਰਣਬੀਰ ਕਪੂਰ ਨੇ ਵੀ ਆਪਣੀ ਫ਼ਿਲਮ ‘ਅਜਬ ਪ੍ਰੇਮ ਕੀ ਗਜਬ ਕਹਾਨੀ’ ‘ਚ ਇੱਕ ਸੀਨ ‘ਚ ਚਾਰਲੀ ਨੂੰ ਕਾਪੀ ਕੀਤਾ।