ਖਬਰ ਹੈ ਕਿ ਅਦਾਕਾਰ ਟਾਈਗਰ ਸ਼ਰੌਫ ਅਤੇ ਦਿਸ਼ਾ ਪਟਾਨੀ ਨੂੰ ਮਜਬੂਰਨ ਇੱਕ ਦੂਜੇ ਤੋਂ ਦੂਰ ਰਹਿਣਾ ਪੈ ਰਿਹਾ ਹੈ। ਇਹ ਇਸ ਲਈ, ਕਿਉਂਕਿ ਟਾਈਗਰ ਦੀ ਮੰਮੀ ਆਏਸ਼ਾ ਨੂੰ ਦਿਸ਼ਾ ਨਾਲ ਉਹਨਾਂ ਦੀ ਕਰੀਬੀਆਂ ਪਸੰਦ ਨਹੀਂ ਹਨ। ਟਾਈਗਰ ਨੂੰ ਉਹਨਾਂ ਦੀ ਮਾਤਾ ਨੇ ਦਿਸ਼ਾ ਨਾਲ ਰਿਸ਼ਤਾ ਰੱਖਣ ਤੋਂ ਮਨ੍ਹਾਂ ਕੀਤਾ ਹੈ।
ਕੁਝ ਦਿਨ ਪਹਿਲਾਂ ਹੀ ਅਸੀਂ ਦੋਹਾਂ ਨੂੰ ਖੁਸ਼ੀ-ਖੁਸ਼ੀ ਡਰਾਈਵ 'ਤੇ ਜਾਂਦੇ ਹੋਏ ਵੇਖਿਆ ਸੀ। ਪਰ ਹੁਣ ਲੱਗਦਾ ਹੈ ਇਹ ਲਵ ਬਰਡਸ ਕਦੇ ਇੱਕ ਨਹੀਂ ਹੋ ਪਾਣਗੇ।
ਦਿਸ਼ਾ ਅਤੇ ਟਾਈਗਰ ਨੇ ਇੱਕ ਮਿਊਜ਼ਿਕ ਵੀਡੀਓ ਵਿੱਚ ਇਕੱਠੇ ਕੰਮ ਕੀਤਾ ਹੈ। ਦੋਵੇਂ ਜਲਦ ਫਿਲਮ ਵਿੱਚ ਵੀ ਨਜ਼ਰ ਆ ਸਕਦੇ ਹਨ।