ਜਦੋਂ ਟ੍ਰੈਫਿਕ ਪੁਲਿਸ ਨੇ ਕੱਟਿਆ ਰਾਵਣ ਦਾ ਚਲਾਣ
ਏਬੀਪੀ ਸਾਂਝਾ | 30 Sep 2017 12:10 PM (IST)
ਨਵੀਂ ਦਿੱਲੀ . ਰਾਜਧਾਨੀ 'ਚ ਲਾਲ ਕਿਲੇ 'ਤੇ ਕਰਵਾਈ ਜਾ ਰਹੀ ਮਸ਼ਹੂਰ ਰਾਮਲੀਲਾ 'ਚ ਰਾਵਣ ਦਾ ਕਿਰਦਾਨ ਨਿਭਾਉਣ ਵਾਲੇ ਐਕਟਰ ਮੁਕੇਸ਼ ਰਿਸ਼ੀ ਨੂੰ ਬਿਨਾ ਹੈਲਮਟ ਮੋਟਕਸਾਈਕਲ ਚਲਾਉਣਾ ਮਹਿੰਗਾ ਪੈ ਗਿਆ। ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਅਤੇ ਉਸ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਨੇ ਕਾਰਵਾਈ ਕਰਦਿਆਂ ਰਿਸ਼ੀ ਨੂੰ ਨੋਟਿਸ ਜਾਰੀ ਕਰ ਦਿੱਤਾ। ਇਕ ਵੱਡੇ ਅਫ਼ਸਰ ਨੇ ਦੱਸਿਆ ਕਿ ਮੁਕੇਸ਼ ਸ਼ੁੱਕਰਵਾਰ ਨੂੰ ਦਿੱਲੀ ਟ੍ਰੈਫ਼ਿਕ ਦਫ਼ਤਰ ਪੁੱਜੇ ਅਤੇ ਬਣਦਾ ਜੁਰਮਾਨਾ ਭਰਿਆ। ਦੱਸ ਦੇਈਏ ਕਿ ਇੰਡੀਆ ਗੇਟ ਦੇ ਨੇੜੇ ਰਾਵਣ ਦੇ ਕੱਪੜੇ ਤੇ ਮੁਕਟ ਪਾ ਕੇ ਮੋਟਰਸਾਇਕਲ ਚਲਾਉਂਦੇ ਦਾ ਰਿਸ਼ੀ ਦਾ ਵੀਡੀਓ ਵਾਇਰਲ ਹੋ ਗਿਆ ਸੀ। 'ਮਾਡਰਨ' ਰਾਵਣ ਬਣੇ ਮੁਕੇਸ਼ ਰਿਸ਼ੀ ਪੁਸ਼ਪਕ ਜਹਾਜ਼ ਦੀ ਸਵਾਰੀ ਨਾ ਕਰ ਕੇ ਹਾਰਲੇ ਡੇਵਿਡਸਨ ਬਾਇਕ 'ਤੇ ਸਵਾਰ ਹੋ ਕੇ ਦਿੱਲੀ ਦੀਆਂ ਸੜਕਾਂ 'ਤੇ ਨਿਕਲੇ ਸੀ ਪਰ ਅਜੋਕੇ ਰਾਵਣ ਨੂੰ ਹਾਰਲੇ ਡੇਵਿਡਸਨ ਦੀ ਸਵਾਰੀ ਮਹਿੰਗੀ ਪੈ ਗਈ।