Tunisha Sharma Death : ਟੀਵੀ ਦੀ ਮਸ਼ਹੂਰ ਅਦਾਕਾਰਾ ਤੁਨੀਸ਼ਾ ਸ਼ਰਮਾ (Tunisha Sharma) ਦੀ ਮੌਤ ਦੀ ਖ਼ਬਰ ਨੇ ਹਰ ਕਿਸੇ ਨੂੰ ਹੈਰਨ ਕਰ ਦਿੱਤਾ ਹੈ। ਸ਼ਨੀਵਾਰ ਨੂੰ ਤੁਨੀਸ਼ਾ ਸ਼ਰਮਾ ਦੀ ਮ੍ਰਿਤਕ ਦੇਹ ਫਾਹੇ  ਨਾਲ ਲਟਕਦੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਤੁਨੀਸ਼ਾ ਨੇ ਡਿਪਰੈਸ਼ਨ ਕਾਰਨ ਖੁਦਕੁਸ਼ੀ ਕੀਤੀ ਹੈ। ਹੁਣ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਤੁਨੀਸ਼ਾ ਦੇ ਐਕਸ ਬੁਆਏਫ੍ਰੈਂਡ ਅਤੇ ਅਲੀ ਬਾਬਾ ਦਾਸਤਾਨ ਏ ਕਾਬੁਲ ਅਲੀ ਸੀਰੀਅਲ ਸਟਾਰ ਸ਼ੀਜ਼ਾਨ ਮੁਹੰਮਦ ਖਾਨ

  (Sheezan Mohammad Khan)ਨੂੰ ਗ੍ਰਿਫਤਾਰ ਕਰ ਲਿਆ ਹੈ।


 

ਸ਼ਿਜਾਨ ਕੇ ਨਾਲ ਰਿਲੇਸ਼ਨਸ਼ਿਪ 'ਚ ਸੀ ਤੁਨੀਸ਼ਾ ਸ਼ਰਮਾ

ਛੋਟੇ ਪਰਦੇ ਦੀ ਮਸ਼ਹੂਰ ਅਦਕਾਰਾ ਤੁਨੀਸ਼ਾ ਸ਼ਰਮਾ ਆਪਣੇ ਕੋ ਸਟਾਰ ਸ਼ਿਜਾਨ ਮੁਹੰਮਦ ਖਾਨ ਨਾਲ  ਰਿਲੇਸ਼ਨਸ਼ਿਪ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਸ਼ਿਜਾਨ ਨੇ ਤੁਨੀਸ਼ਾ ਸ਼ਰਮਾ ਨਾਲ ਬ੍ਰੇਕਅੱਪ ਕੀਤਾ ਸੀ। ਇਸ ਕਾਰਨ ਤੁਨੀਸ਼ਾ ਸ਼ਰਮਾ ਕਾਫ਼ੀ ਪ੍ਰੇਸ਼ਾਨ ਰਹਿਣ ਲੱਗੀ ਸੀ ਅਤੇ ਫਿਰ ਸ਼ਨੀਵਾਰ 24 ਦਸੰਬਰ ਨੂੰ ਉਨ੍ਹਾਂ ਨੇ ਸੈੱਟ 'ਤੇ ਹੀ ਮੌਤ ਨੂੰ ਗਲੇ ਲਗਾ ਲਿਆ।


ਪੁਲਿਸ ਨੇ ਤੁਨੀਸ਼ਾ ਸ਼ਰਮਾ ਦੇ ਕੋ ਸਟਾਰ ਸ਼ਿਜਾਨ ਮੁਹੰਮਦ ਖਾਨ ਦੇ ਖਿਲਾਫ ਵਾਲੀਵ ਪੁਲਿਸ ਵਿੱਚ ਐਫਆਈਆਰ ਦਰਜ ਕੀਤੀ ਅਤੇ ਉਸਨੂੰ ਗਿਰਫਤਾਰ ਕਰ ਲਿਆ ਗਿਆ। ਆਈ.ਪੀ.ਸੀ. ਧਾਰਾ 306 , ਖ਼ੁਦਕੁਸ਼ੀ ਲਈ ਉਕਸਾਉਣ ਨੂੰ ਲੈ ਕੇ ਸ਼ਿਜਾਨ ਦੇ ਵਿਰੁੱਧ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਸਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਇਸ ਦੇ ਬਾਅਦ ਸ਼ਿਜਾਨ ਮੁਹੰਮਦ ਖਾਨ ਦੇ ਖਿਲਾਫ ਮੁੰਬਈ ਪੁਲਿਸ ਵੱਲੋਂ ਰਿਮਾਂਡ ਦੀ ਮੰਗੀ ਕੀਤੀ ਜਾਵੇਗੀ।



ਸ਼ੀਜਾਨ ਤੋਂ ਚੱਲ ਰਹੀ ਹੈ ਪੁਛਤਾਛ

ਮੁੰਬਈ ਦੇ ਵਾਲੀਵ ਪੁਲਿਸ ਸਟੇਸ਼ਨ ਦੇ ਬਾਹਰ ਸ਼ੀਜਾਨ ਦੇ ਕੁਝ ਦੋਸਤ ਪਹੁੰਚੇ ਹਨ।  ਸ਼ੀਜਾਨ ਤੋਂ ਪੁੱਛਗਿੱਛ  ਜਾਰੀ ਹੈ। ਸ਼ੀਜ਼ਾਨ ਖਾਨ ਦੇ ਕੁਝ ਦੋਸਤ ਅਤੇ ਪ੍ਰੋਡਕਸ਼ਨ ਦੇ ਕੁਝ ਲੋਕ ਵਾਲੀਵ ਪੁਲਸ ਸਟੇਸ਼ਨ 'ਚ ਮੌਜੂਦ ਹਨ। ਇਸ ਦੇ ਨਾਲ ਹੀ ਨਾਈਗਾਓਂ ਸਥਿਤ ਸਟੂਡੀਓ 'ਚ ਪੁਲਸ ਵੱਲੋਂ ਪੁੱਛਗਿੱਛ ਅਤੇ ਜਾਂਚ ਜਾਰੀ ਹੈ।ਫਿਲਹਾਲ ਤੁਨੀਸ਼ਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜੇਜੇ ਹਸਪਤਾਲ ਭੇਜ ਦਿੱਤਾ ਗਿਆ ਹੈ।

 

ਸ਼ਾਮ 4 ਵਜੇ ਹੋਵੇਗਾ ਤੁਨੀਸ਼ਾ ਦਾ ਅੰਤਿਮ ਸਸਕਾਰ  


ਤੁਨੀਸ਼ਾ ਸ਼ਰਮਾ ਦਾ ਸਸਕਾਰ ਸ਼ਾਮ 4 ਵਜੇ ਮੁੰਬਈ ਦੇ ਮੀਰਾ ਰੋਡ ਸਥਿਤ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤੁਨੀਸ਼ਾ ਨੂੰ ਕੁਝ ਪੈਨਿਕ ਅਟੈਕ ਆਇਆ ਸੀ, ਫਿਰ ਉਸ ਨੇ ਇੱਕ ਡਾਕਟਰ ਨੂੰ ਦਿਖਾਇਆ ਸੀ। ਜਿਸ 'ਚ ਡਾਕਟਰ ਨੇ ਤੁਨੀਸ਼ਾ ਦੀ ਮਾਂ ਨੂੰ ਦੱਸਿਆ ਕਿ ਤੁਨੀਸ਼ਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਹ ਖੁਦਕੁਸ਼ੀ ਕਰਨ ਦੇ ਵੀ ਵਿਚਾਰ ਆ ਰਹੀ ਹੈ। ਇਸ ਕਾਰਨ ਤੁਨੀਸ਼ਾ ਦੀ ਮਾਂ ਦੇ ਦੋਸ਼ਾਂ ਦੇ ਆਧਾਰ 'ਤੇ ਸ਼ੀਜ਼ਾਨ ਖਾਨ (Sheezan Mohammad Khan) ਖਿਲਾਫ ਐੱਫ.ਆਈ.ਆਰ.ਦਰਜ ਕੀਤੀ ਗਈ ਹੈ।