ਅਦਾਕਾਰਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਤਿੰਨਾਂ ਨੇ ਉਸ ‘ਤੇ ਬੀਅਰ ਦੀ ਬੋਤਲ ਨਾਲ ਹਮਲਾ ਕੀਤਾ ਜਦੋਂ ਉਸ ਨੇ 9 ਫਰਵਰੀ ਨੂੰ ਵਿਮਨਗਰ ਦੇ ਹੋਟਲ ਦੇ ਕਮਰੇ ‘ਚ ਦੋਵਾਂ ਦੀ ਹਰਕਤ ‘ਤੇ ਇਤਰਾਜ਼ ਜਤਾਇਆ ਸੀ। 14 ਮਾਰਚ ਨੂੰ ਐਕਟਰਸ ਦੇ ਡਾਕਟਰੀ ਇਲਾਜ ਤੋਂ ਬਾਅਦ ਇਸ ਕੇਸ ‘ਚ ਐਫਆਈਆਰ ਦਰਜ ਕੀਤੀ ਗਈ ਸੀ।
ਆਪਣੇ ਬਿਆਨ ‘ਚ ਅਦਾਕਾਰਾ ਨੇ ਕਿਹਾ ਕਿ ਉਸ ਨੇ ਜਨਵਰੀ ‘ਚ ਮੁੰਬਈ ਦੇ ਇੱਕ ਮਾਲ ਵਿੱਚ ਔਰਤ ਨਾਲ ਮੁਲਾਕਾਤ ਕੀਤੀ ਸੀ। ਔਰਤ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਹ ਸੀਰੀਅਲ ‘ਚ ਕੰਮ ਲੱਭਣ ‘ਚ ਉਨ੍ਹਾਂ ਦੀ ਮਦਦ ਕਰੇਗੀ।
ਔਰਤ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਹ ਇੱਕ ਨਿਰਮਾਤਾ ਤੇ ਨਿਰਦੇਸ਼ਕ ਨੂੰ ਜਾਣਦੀ ਹੈ। ਔਰਤ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਦੋਵੇਂ ਪੁਣੇ ‘ਚ ਹਨ ਤੇ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।- ਏਅਰਪੋਰਟ ਅਧਿਕਾਰੀ
ਅਧਿਕਾਰੀ ਨੇ ਕਿਹਾ ਕਿ ਬਾਅਦ ਵਿੱਚ ਦੋਵੇਂ ਸ਼ਿਕਾਇਤਕਰਤਾ ਦੇ ਕਮਰੇ ਵਿੱਚ ਆਏ ਜਿਥੇ ਉਨ੍ਹਾਂ ਨੇ ਸ਼ੱਕੀ ਔਰਤ ਨਾਲ ਬੀਅਰ ਪੀਤੀ। ਉਸਨੇ ਕਿਹਾ, “ਦੋਵਾਂ ਨੇ ਅਦਾਕਾਰਾ ਤੋਂ ਭੂਮਿਕਾ ਦੀ ਕੀਮਤ ਅਦਾ ਕਰਨ ਦੀ ਮੰਗ ਕੀਤੀ। ਜਦੋਂ ਉਸ ਨੇ ਉਸ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤਾਂ ਤਿੰਨਾਂ ਨੇ ਉਸ ‘ਤੇ ਹਮਲਾ ਕੀਤਾ।”