Urfi Javed Fever : ਇੰਟਰਨੈੱਟ ਸੇਂਸੇਸ਼ਨ ਉਰਫੀ ਜਾਵੇਦ ਦੀ ਤਬੀਅਤ ਅਚਾਨਕ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਰਫੀ ਨੂੰ ਬਹੁਤ ਤੇਜ਼ ਬੁਖਾਰ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਉਰਫੀ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਰਫੀ ਜਾਵੇਦ ਦੇ ਕਰੀਬੀ ਦੋਸਤ ਨੇ ਈਟਾਈਮਜ਼ ਨੂੰ ਦੱਸਿਆ, ''ਭਾਵੇਂ ਅਭਿਨੇਤਰੀ ਬਾਹਰ ਜਾ ਰਹੀ ਸੀ ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਉਸ ਦੀ ਸਿਹਤ ਖਰਾਬ ਸੀ। ਉਰਫੀ ਨੂੰ ਪਿਛਲੇ ਕੁਝ ਦਿਨਾਂ ਤੋਂ ਉਲਟੀਆਂ ਆ ਰਹੀਆਂ ਹੈ। ਅੱਜ ਅਭਿਨੇਤਰੀ ਨੂੰ 103-104 ਬੁਖਾਰ ਹੋ ਗਿਆ, ਜਿਸ ਤੋਂ ਬਾਅਦ ਆਖਰਕਾਰ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਅਭਿਨੇਤਰੀ ਦੇ ਕੁਝ ਟੈਸਟ ਕੀਤੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੁਖਾਰ ਦੀ ਵਜ੍ਹਾ ਕੀ ਹੈ। ਫਿਲਹਾਲ ਟੈਸਟ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਯੈਲੋ ਡਰੈੱਸ 'ਚ ਉਰਫੀ ਨੂੰ ਦੇਖਿਆ ਗਿਆ
Urfi Javed ਦੀ ਵਿਗੜੀ ਸਿਹਤ , ਕੋਕਿਲਾਬੇਨ ਹਸਪਤਾਲ ਤੋਂ ਖੁਦ ਸ਼ੇਅਰ ਕੀਤੀ ਇਹ ਤਸਵੀਰ
ਏਬੀਪੀ ਸਾਂਝਾ | shankerd | 06 Aug 2022 09:21 PM (IST)
ਇੰਟਰਨੈੱਟ ਸੇਂਸੇਸ਼ਨ ਉਰਫੀ ਜਾਵੇਦ ਦੀ ਤਬੀਅਤ ਅਚਾਨਕ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਰਫੀ ਨੂੰ ਬਹੁਤ ਤੇਜ਼ ਬੁਖਾਰ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Urfi Javed Fever
ਦੱਸ ਦੇਈਏ ਕਿ ਹਾਲਾਂਕਿ ਉਰਫੀ ਜਾਵੇਦ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਰਹਿਣ ਤੋਂ ਬਾਅਦ ਵੀ ਉਹ ਨਾ ਸਿਰਫ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ, ਸਗੋਂ ਇੰਟਰਵਿਊ ਵੀ ਦੇ ਰਹੀ ਹੈ। ਹਾਲ ਹੀ 'ਚ ਉਰਫੀ ਨੂੰ ਪੀਲੇ ਰੰਗ ਦੀ ਡਰੈੱਸ 'ਚ ਦੇਖਿਆ ਗਿਆ ਸੀ। ਉਰਫੀ ਨੇ ਪੀਲੇ ਰੰਗ ਦੀ ਟਰਾਂਸਪੇਰੈਂਟ ਡਰੈੱਸ ਪਾਈ ਹੋਈ ਸੀ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ। ਵੈਸੇ, ਜੇਕਰ ਤੁਸੀਂ ਉਰਫੀ ਦੀਆਂ ਉਹ ਫੋਟੋਆਂ ਅਤੇ ਵੀਡੀਓਜ਼ ਦੇਖਦੇ ਹੋ ਤਾਂ ਤੁਸੀਂ ਇਹ ਨਹੀਂ ਸੋਚੋਗੇ ਕਿ ਉਹ ਬੀਮਾਰ ਸੀ, ਜਦੋਂਕਿ ਉਸ ਦੇ ਦੋਸਤ ਦਾ ਕਹਿਣਾ ਹੈ ਕਿ ਅਦਾਕਾਰਾ ਨੂੰ ਪਿਛਲੇ ਦੋ-ਤਿੰਨ ਦਿਨਾਂ ਤੋਂ ਉਲਟੀਆਂ ਆ ਰਹੀਆਂ ਸਨ। ਹਾਲਾਂਕਿ ਹੁਣ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਰਫੀ ਦੀ ਸਿਹਤ ਕਿਹੋ ਜਿਹੀ ਹੈ।
Published at: 06 Aug 2022 09:21 PM (IST)