ਮੁੰਬਈ: ਬਾਲੀਵੁੱਡ ਐਕਟਰਸ ਵਾਣੀ ਕਪੂਰ ਖਿਲਾਫ ਪੁਲਿਸ ਸ਼ਿਕਾਇਤ ਦਰਜ ਕੀਤੀ ਗਈ ਹੈ। ਵਾਣੀ ਕਪੂਰ ਖਿਲਾਫ ਇਹ ਸ਼ਿਕਾਇਤ ਉਸ ਦੀ ਡ੍ਰੈੱਸ ਕਰਕੇ ਦਰਜ ਕਰਵਾਈ ਗਈ ਹੈ। ਵਾਣੀ ਨੇ ਜੋ ਡ੍ਰੈੱਸ ਪਾਈ ਸੀ, ਉਸ ‘ਤੇ ਰਾਮ ਲਿਖਿਆ ਸੀ। ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ। ਵਾਣੀ ਕਪੂਰ ਖਿਲਾਫ ਇਹ ਸ਼ਿਕਾਇਤ ਐਨਐਮ ਜੋਸ਼ੀ ਮਾਰਗ ਪੁਲਿਸ ਸਟੇਸ਼ਨ ‘ਚ ਕੀਤੀ ਗਈ ਹੈ। ਸ਼ਿਕਾਇਤਕਰਤਾ ਰਮਾ ਸਾਵੰਤ ਨੇ ਕਿਹਾ ਕਿ ਵਾਣੀ ਕਪੂਰ ਨੂੰ ਆਪਣਾ ਸਟੇਸਮੈਂਟ ਰਿਕਾਰਡ ਕਰਨ ਲਈ ਬੁਲਾਇਆ ਗਿਆ ਸੀ।


ਅਸਲ ‘ਚ ਐਕਟਰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਤਸਵੀਰ ਪੋਸਟ ਕੀਤੀ ਸੀ। ਇਸ ਤਸਵੀਰ ‘ਚ ਵਾਣੀ ਨੇ ਕਰੋਪ ਟੌਪ ਪਾਇਆ ਹੈ ਜਿਸ ‘ਤੇ ‘ਹਰੇ ਰਾਮ’ ਪ੍ਰਿੰਟ ਹੋਇਆ ਹੈ। ਇਸ ਡ੍ਰੈੱਸ ‘ਤੇ ਇਤਰਾਜ਼ ਜਤਾਉਂਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।


ਇਸ ਤੋਂ ਬਾਅਦ ਮੁੰਬਈ ਨਿਵਾਸੀ ਨੇ ਉਸ ਖਿਲਾਫ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਜਿਸ ‘ਚ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਦੀ ਗੱਲ ਲਿਖੀ ਗਈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਾਣੀ ਕਪੂਰ ਦਾ ਬਾਈਕਾਟ ਕਰਨ ਦੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ। ਲੋਕਾਂ ਦਾ ਕਹਿਣਾ ਹੈ ਕਿ ਵਾਣੀ ਨੇ ਜਾਣਬੁੱਝ ਕੇ ਭਗਵਾਨ ਰਾਮ ਦਾ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।